ਤਿਵਾੜੀ ਕਤਲ ਕਾਂਡ ਮਗਰੋਂ ਹਿੰਦੂ ਲੀਡਰਾਂ 'ਚ ਦਹਿਸ਼ਤ, ਸਾਧਵੀ ਪ੍ਰਾਚੀ ਸਣੇ ਕਈਆਂ ਨੇ ਮੰਗੀ ਸੁਰੱਖਿਆ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੇ ਕਤਲ ਦੇ ਮੁੱਖ ਦੋਸ਼ੀਆਂ ਨੂੰ ਪੰਜ ਦਿਨਾਂ ਬਾਅਦ ਗੁਜਰਾਤ ਏਟੀਐਸ ਨੇ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਗੁਜਰਾਤ-ਰਾਜਸਥਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਮੁਲਜ਼ਮ 18 ਅਕਤੂਬਰ ਨੂੰ ਤਿਵਾੜੀ ਦੀ ਹੱਤਿਆ ਤੋਂ ਬਾਅਦ ਫਰਾਰ ਸੀ ਪਰ ਇਸ ਕਤਲੇ ਕਾਂਡ ਨੇ ਤਿੱਖੇ ਤੇਵਰ ਵਾਲੇ ਕਈ ਹੋਰ ਹਿੰਦੂ ਲੀਡਰਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੇ ਕਤਲ ਦੇ ਮੁੱਖ ਦੋਸ਼ੀਆਂ ਨੂੰ ਪੰਜ ਦਿਨਾਂ ਬਾਅਦ ਗੁਜਰਾਤ ਏਟੀਐਸ ਨੇ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਗੁਜਰਾਤ-ਰਾਜਸਥਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਮੁਲਜ਼ਮ 18 ਅਕਤੂਬਰ ਨੂੰ ਤਿਵਾੜੀ ਦੀ ਹੱਤਿਆ ਤੋਂ ਬਾਅਦ ਫਰਾਰ ਸੀ ਪਰ ਇਸ ਕਤਲੇ ਕਾਂਡ ਨੇ ਤਿੱਖੇ ਤੇਵਰ ਵਾਲੇ ਕਈ ਹੋਰ ਹਿੰਦੂ ਲੀਡਰਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਨਜ਼ਰ ਆ ਰਹੇ ਹਨ।
ਫਿਕਰਮੰਦ ਹਿੰਦੂ ਲੀਡਰ ਬੀਜੇਪੀ ਦੇ ਆਹਲਾ ਨੇਤਾਵਾਂ ਨਾਲ ਰਾਬਤਾ ਕਾਇਮ ਕਰਕੇ ਸੁਰੱਖਿਆ ਦੀ ਸਿਫਾਰਸ਼ ਕਰਾਉਣ ਦੇ ਨਾਲ ਸਿੱਧੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਸੂਬਾ ਸਰਕਾਰਾਂ ਨੂੰ ਪੱਤਰ ਲਿਖ ਰਹੇ ਹਨ। ਬੀਜੇਪੀ ਦੇ ਸੂਤਰਾਂ ਨੇ ਦੱਸਿਆ ਕਿ ਆਪਣੇ ਬਿਆਨਾਂ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਅੱਧੀ ਦਰਜਨ ਲੀਡਰਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ ਤੇ ਨਾ ਹੀ ਉਨ੍ਹਾਂ ਨੇ ਖੁਦ ਸੁਰੱਖਿਆ ਮੰਗੀ ਹੈ, ਪਰ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਦੀ ਸੁਰੱਖਿਆ ਲਈ ਬੇਨਤੀ ਕਰ ਰਹੇ ਹਨ।
ਸੁਰੱਖਿਆ ਮੰਗਣ ਵਾਲੇ ਹਿੰਦੂ ਲੀਡਰਾਂ ਵਿੱਚ ਸਭ ਤੋਂ ਚਰਚਿਤ ਨਾਂ ਸਾਧਵੀ ਪ੍ਰਾਚੀ ਦਾ ਹੈ। ਉਸ ਨੇ ਬੀਜੇਪੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੁਰੱਖਿਆ ਦੀ ਮੰਗ ਕਰਦਿਆਂ ਪੱਤਰ ਲਿਖਿਆ ਹੈ। ਉਸ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ੱਕੀ ਵਿਅਕਤੀ ਹਰਿਦੁਆਰ ਵਿੱਚ ਉਸ ਦੇ ਆਸ਼ਰਮ ਦੇ ਆਸ-ਪਾਸ ਘੁੰਮਦੇ ਵੇਖੇ ਗਏ ਹਨ। ਅਣਸੁਖਾਵੀਂ ਘਟਨਾ ਹੋਣ ਦੀ ਸੰਭਾਵਨਾ ਹੈ। ਸਾਧਵੀ ਪ੍ਰਾਚੀ ਨੇ ਖ਼ੁਦ ਨੂੰ ਸਰਹੱਦ ਪਾਰ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹੋਣ ਦੀ ਗੱਲ ਕਹੀ ਹੈ।
ਸਾਧਵੀ ਪ੍ਰਾਚੀ ਤੋਂ ਇਲਾਵਾ ਆਲ ਇੰਡੀਆ ਹਿੰਦੂ ਮਹਾਂਸਭਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜੀਵ ਕੁਮਾਰ ਨੇ ਵੀ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।