ਪੜਚੋਲ ਕਰੋ
Advertisement
26 ਅਕਤੂਬਰ ਤੋਂ ਬਦਲੇਗਾ ਐਮਰਜੈਂਸੀ ਨੰਬਰ
ਉੱਤਰ ਪ੍ਰਦੇਸ਼ ਨੇ ਆਪਣਾ ਐਮਰਜੈਂਸੀ ਨੰਬਰ ਬਦਲ ਲਿਆ ਹੈ। ਹੁਣ ਜੇਕਰ ਤੁਸੀਂ ਕਿਸੇ ਪ੍ਰੇਸ਼ਾਨੀ ‘ਚ ਪੈਂਦੇ ਹੋ ਤਾਂ ਉਨ੍ਹਾਂ ਨੂੰ 100 ਦੀ ਥਾਂ 112 ਨੰਬਰ ਡਾਇਲ ਕਰਨਾ ਪਵੇਗਾ। ਉੱਤਰ ਪ੍ਰਦੇਸ਼ ਪੁਲਿਸ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ 26 ਅਕਤੂਬਰ ਤੋਂ ਲਾਗੂ ਹੋ ਜਾਵੇਗਾ।
ਲਖਨਊ: ਉੱਤਰ ਪ੍ਰਦੇਸ਼ ਨੇ ਆਪਣਾ ਐਮਰਜੈਂਸੀ ਨੰਬਰ ਬਦਲ ਲਿਆ ਹੈ। ਹੁਣ ਜੇਕਰ ਤੁਸੀਂ ਕਿਸੇ ਪ੍ਰੇਸ਼ਾਨੀ ‘ਚ ਪੈਂਦੇ ਹੋ ਤਾਂ ਉਨ੍ਹਾਂ ਨੂੰ 100 ਦੀ ਥਾਂ 112 ਨੰਬਰ ਡਾਇਲ ਕਰਨਾ ਪਵੇਗਾ। ਉੱਤਰ ਪ੍ਰਦੇਸ਼ ਪੁਲਿਸ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ 26 ਅਕਤੂਬਰ ਤੋਂ ਲਾਗੂ ਹੋ ਜਾਵੇਗਾ।
ਇਸ ਬਾਰੇ ਡੀਜੀਪੀ ਓਪੀ ਸਿੰਘ ਨੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਦੇਸ਼ਾਂ ਦੇ ਕਈ ਸੂਬਿਆਂ ‘ਚ ਐਮਰਜੈਂਸੀ ਹੈਲਪਲਾਈਨ ਲਈ ਇਸਤੇਮਾਲ 112 ਨੰਬਰ ਹੁਣ ਸੂਬੇ ‘ਚ ਵੀ ਲਾਗੂ ਹੋਵੇਗਾ। ਯੂਪੀ ਦੇ ਏਡੀਜੀ ਅਸੀਮ ਅਰੁਣ ਨੇ ਦੱਸਿਆ, “ਜਨਤਾ 26 ਅਕਤੂਬਰ ਤੋਂ 112 ਨੰਬਰ ਰਾਹੀਂ ਪੁਲਿਸ ਤੋਂ ਇਲਾਵਾ ਐਂਬੁਲੈਂਸ, ਫਾਇਰ ਸਰਵਿਸ ਤੇ ਹੋਣ ਐਮਰਜੈਂਸੀ ਮਦਦ ਹਾਸਲ ਕਰ ਸਕਣਗੇ।
ਦੱਸ ਦਈਏ ਕਿ ਹਾਲ ਹੀ ‘ਚ ਲਖਨਊ ‘ਚ ਯੂਪੀ ਪੁਲਿਸ ਦਾ ਨਵਾਂ ਦਫਤਰ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਸੀਐਮ ਯੋਗੀ ਆਦਿਤਿਅਨਾਥ ਨੇ ਕੀਤਾ ਸੀ। ਇਹ ਦਫਤਰ 816 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜਿਸ ਦਾ ਨਾਂ ‘ਸਿਗਨੇਚਰ ਬਿਲਡਿੰਗ’ ਰੱਖਿਆ ਗਿਆ ਹੈ। ਇਸ ਦਾ ਦੇਸ਼ ਦਾ ਸਭ ਤੋਂ ਹਾਈਟੈਕ ਪੁਲਿਸ ਦਫਤਰ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਗੋਤਮੀ ਨਗਰ ‘ਚ ਸਥਿਤ ਇਸ ਦਫਤਰ ‘ਤੇ ਜੂਨ ਮਹੀਨੇ ‘ਚ ਹੀ ਪੁਲਿਸ ਦੇ ਤਮਾਮ ਅਫਸਰਾਂ ਨੇ ਬੈਠਣਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਬਿਲਡਿੰਗ ‘ਚ ਅਧਿਖਾਰੀਆਂ ਦੇ ਬੈਠਣ ਲਈ ਵੱਡੇ ਤੇ ਖਾਸ ਡਿਜ਼ਾਇਨ ਕਮਰੇ ਬਣਾਏ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement