ਪੜਚੋਲ ਕਰੋ
ਡਿਜ਼ੀਟਲ ਇੰਡੀਆ ਦਾ ਚੜ੍ਹਿਆ ਚਾਅ, ਖਾਤੇ 'ਚੋਂ ਉੱਡੇ 6.80 ਲੱਖ

ਨੋਇਡਾ: ਸੈਕਟਰ 12 ਦੇ ਰਹਿਣ ਵਾਲੇ ਵਿਅਕਤੀ ਨੇ ਇਲਜ਼ਾਮ ਲਾਇਆ ਹੈ ਕਿ ਉਸ ਨਾਲ UPI ਐਪ ਰਾਹੀਂ 6.80 ਲੱਖ ਰੁਪਏ ਦਾ ਧੋਖਾ ਹੋਇਆ ਹੈ। ਮਾਮਲੇ ਦੀ ਸ਼ਿਕਾਇਤ ਸੈਕਟਰ 20 ਦੇ ਪੁਲਿਸ ਥਾਣੇ ‘ਚ ਦਰਜ ਕੀਤੀ ਗਈ ਹੈ ਤੇ ਸਾਈਬਰ ਸੈੱਲ ਨੂੰ ਮਾਮਲਾ ਸੌਂਪ ਦਿੱਤਾ ਗਿਆ ਹੈ। 30 ਸਾਲ ਦੇ ਸੋਹਨ ਲਾਲ ਮੁਤਾਬਕ ਦੋ ਦਿਨ ਪਹਿਲਾਂ ਪੈਸੇ ਨੂੰ ਐਸਬੀਆਈ ਸੇਵਿੰਗ ਅਕਾਉਂਟ ਤੋਂ UPI ਐਪ ਰਾਹੀਂ ਹੈਕਰਸ ਵੱਲੋਂ ਟ੍ਰਾਂਸਫਰ ਕੀਤਾ ਗਿਆ। ਉਸ ਨੇ ਦੱਸਿਆ, "ਮਾਮਲਾ 4 ਦਸੰਬਰ ਦਾ ਹੈ ਜਦੋਂ ਮੈਂ ਏਟੀਐਮ ਤੋਂ ਕੁਝ ਪੈਸੇ ਕਢਵਾਉਣ ਗਿਆ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਲ ਧੋਖਾ ਹੋਇਆ ਹੈ। ਜਦੋਂ ਮੈਂ ਸੈਕਟਰ 2 ਬੈਂਕ ਦੀ ਬ੍ਰਾਂਚ ‘ਚ ਗਿਆ ਤਾਂ ਮੈਨੂੰ ਪਤਾ ਲੱਗਿਆ ਕੀ ਮੇਰੇ ਅਕਾਉਂਟ ਚੋਂ 29 ਸਤੰਬਰ ਤੋਂ 7 ਵਾਰ ਰਕਮ ਟ੍ਰਾਂਸਫਰ ਕੀਤੀ ਗਈ ਹੈ ਤੇ ਉਸ ਨੂੰ ਟ੍ਰਾਂਸਫਰ ਦਾ ਇੱਕ ਵੀ ਮੈਸੇਜ ਨਹੀਂ ਆਇਆ।" ਸੈਕਟਰ 20 ਦੇ ਐਸਐਚਓ ਮਨੋਜ ਪੰਥ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਸਾਈਬਰ ਸੈੱਲ ਦੀ ਮਦਦ ਲੈ ਰਹੇ ਹਨ ਤੇ ਜਲਦੀ ਹੀ ਐਫਆਈਆਰ ਦਰਜ ਕੀਤੀ ਜਾਵੇਗੀ। ਸਾਈਬਰ ਸੈੱਲ ਦੀ ਅਧਿਕਾਰੀਆਂ ਨੇ ਦੱਸਿਆ ਕਿ UPI ਐਪ ਨਾਲ ਕਿਸੇ ਨਾਲ ਵੀ ਧੋਖਾ ਹੋ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















