Haryana News : ਹਰਿਆਣਾ ਸਰਕਾਰ ਦਾ ਵੱਡਾ ਆਫ਼ਰ, ਸ਼ਹਿਰੀ ਗਰੀਬਾਂ ਨੂੰ ਮਿਲਣਗੇ ਇੱਕ ਲੱਖ ਸਸਤੇ ਪਲਾਟ ਤੇ ਫਲੈਟ, ਇੰਝ ਕਰੋ ਅਪਲਾਈ
plots and flats - ਗਰੀਬ ਅਤੇ ਜਰੂਰਤਮੰਦਾਂ ਨੂੰ ਮੁੱਢਲੀ ਸਹੂਲਤਾਂ ਦੇਣ ਦੇ ਇਰਾਦੇ ਨਾਲ ਹਰਿਆਣਾ ਸਰਕਾਰ ਨੇ ਸੂਬੇ ਵਿਚ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਨੂੰ ਸਿਰ 'ਤੇ ਛੱਤ ਉਪਲਬਧ ਕਰਵਾਉਣ...
Haryana News - ਗਰੀਬ ਅਤੇ ਜਰੂਰਤਮੰਦਾਂ ਨੂੰ ਮੁੱਢਲੀ ਸਹੂਲਤਾਂ ਦੇਣ ਦੇ ਇਰਾਦੇ ਨਾਲ ਹਰਿਆਣਾ ਸਰਕਾਰ ਨੇ ਸੂਬੇ ਵਿਚ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਨੂੰ ਸਿਰ 'ਤੇ ਛੱਤ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਸ਼ਹਿਰੀ ਆਵਾਸ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਇਕ ਲੱਖ ਮਕਾਨ ਜਾਂ ਪਲਾਟ ਦਿੱਤੇ ਜਾਣਗੇ।
ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਯੋਜਨਾ ਦੇ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਅਲ 'ਤੇ ਊਹ ਸਾਰੇ ਗਰੀਬ ਪਰਿਵਾਰ ਘਰ ਲਈ ਬਿਨੈ ਕਰ ਸਕਣਗੇ। ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਅਤੇ ਸਾਲਾਨਾ ਆਮਦਨ 1 ਲੱਖ 80 ਹਜਾਰ ਰੁਪਏ ਤੋਂ ਘੱਟ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਸੀਂ ਪ੍ਰੇਰਣਾ ਲਈ ਹੈ ਅਤੇ ਇਹ ਯਕੀਨੀ ਕਰਨ ਦਾ ਸੰਕਲਪ ਲਿਆ ਹੈ ਕਿ ਹਰ ਪਰਿਵਾਰ ਦੇ ਕੋਲ ਆਪਣਾ ਘਰ ਹੋਵੇ। ਇਸ ਸੰਕਲਪ ਦੇ ਤਹਿਤ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਪੋਰਟਲ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਵਿਚ ਪੰਚਕੂਲਾ, ਗੁਰੂਗ੍ਰਾਮ , ਸੋਨੀਪਤ ਅਤੇ ਫਰੀਦਾਬਾਦ ਵਿਚ ਫਲੈਟ ਬਣਾਏ ਜਾਣਗੇ। ਜਦੋਂ ਕਿ ਹੋਰ ਸ਼ਹਿਰਾਂ ਵਿਚ ਪਲਾਟ ਤੇ ਫਲੈਟ ਦੋਵਾਂ ਵਿਕਲਪ ਉਪਲਬਧ ਹੋਣਗੇ। ਇਸ ਯੋਜਨਾ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਆਵਾਸ ਕਲੋਨੀਆਂ ਬਣਾਈਆਂ ਜਾਣਗੀਆਂ। ਜਿਨ੍ਹਾਂ ਵਿਚ ਸਾਰੇ ਮੁੱਢਲੀ ਸਹੁਲਤਾਂ ਉਪਲਬਧ ਕਰਵਾਈ ਜਾਣਗੀਆਂ। ਇੰਨ੍ਹਾਂ ਹੀ ਨਹੀਂ, ਆਵਾਸ ਨਿਰਮਾਣ ਵਿਚ ਬਹੁਤ ਆਧੁਨਿਕ ਤਕਨੀਕਾਂ ਦੀ ਵਰਤੋ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ