ਉਤਰਾਖੰਡ ਦੀ ਘਟਨਾ ‘ਤੇ ਅਮਰੀਕਾ ਅਤੇ ਫਰਾਂਸ ਨੇ ਜਤਾਈ ਹਮਦਰਦੀ, ਤੁਰਕੀ ਨੇ ਪੇਸ਼ ਕੀਤੀ ਮਦਦ
ਇਸ ਘਟਨਾ ‘ਚ ਹੁਣ ਤਕ ਸੱਤ ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ। 25 ਲੋਕਾਂ ਨੂੰ ਅਜੇ ਤਕ ਟਨਲ ਤੋਂ ਬਾਹਰ ਕੱਢਿਆ ਗਿਆ ਹੈ ਜਦਕਿ 30 ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ।
ਨਵੀਂ ਦਿੱਲੀ: ਉਤਰਾਖੰਡ (UttraKhand) ‘ਚ ਵਾਪਰੀ ਘਟਨਾ ‘ਤੇ ਅਮਰੀਕਾ ਅਤੇ ਫਰਾਂਸ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ‘ਚ ਗਲੇਸ਼ੀਅਰ (Glacier) ਟੁੱਟਣ ਕਰਕੇ ਵਾਪਰੀ ਤ੍ਰਾਸਦੀ ‘ਚ ਹੁਣ ਤਕ ਸੱਤ ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਤਪੋਵਨ ‘ਚ ਅਜੇ ਵੀ 30 ਲੋਕਾਂ ਦੇ ਫੱਸੇ ਹੋਣ ਦਾ ਖਦਸ਼ਾ ਹੈ।
ਉਧਰ ਇਸ ਘਟਨਾ ‘ਤੇ ਅਮਰੀਕਾ ਨੇ ਕਿਹਾ ਕਿ ਭਾਰਤ ‘ਚ ਗਲੇਸ਼ੀਅਗਰ ਟੁੱਟਣ ਕਰਕੇ ਅਤੇ ਲੈਂਡ-ਸਲਾਈਡਿੰਗ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਸਾਨੂੰ ਹਮਦਰਦੀ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਸੋਗ ਵਿਚ ਸ਼ਾਮਲ ਹਾਂ। ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ।
ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨੇ ਵੀ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, “ਉਤਰਾਖੰਡ ਪ੍ਰਾਂਤ ਵਿੱਚ ਗਲੇਸ਼ੀਅਰ ਟੁੱਟਣ ਦੀ ਸੂਰਤ ਵਿੱਚ 100 ਤੋਂ ਵੱਧ ਲੋਕ ਲਾਪਤਾ ਹੋਏ, ਫਰਾਂਸ ਭਾਰਤ ਨਾਲ ਪੂਰਨ ਏਕਤਾ ਦਾ ਪ੍ਰਗਟਾਵਾ ਕਰਦਾ ਹੈ। ਸਾਡੀ ਹਮਦਰਦੀ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।”
ਇਸ ਦੇ ਨਾਲ ਹੀ ਤੁਰਕੀ ਨੇ ਵੀ ਦੁਖਾਂਤ ਤੋਂ ਬਾਅਦ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇੱਥੇ ਘੱਟੋ ਘੱਟ ਨੁਕਸਾਨ ਹੋਇਆ ਹੋਵੇ ਅਤੇ ਜਿਹੜੇ ਗਾਇਬ ਹਨ ਉਹ ਸੁਰੱਖਿਅਤ ਮਿਲ ਜਾਣ।
ਇਹ ਵੀ ਪੜ੍ਹੋ: https://punjabi.abplive.com/lifestyle/health/do-you-know-that-drinking-too-much-milk-has-its-disadvantages-613606
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin