ਅੱਜ ਪੰਜ ਰਾਜਾਂ ਦੇ ਚੋਣ ਨਤੀਜਿਆਂ ਮਗਰੋਂ ਲੱਗੇਗਾ ਦੇਸ਼ 'ਚ ਲੌਕਡਾਊਨ? ਅਮਰੀਕੀ ਅਧਿਕਾਰੀ ਨੇ ਦਿੱਤੀ ਸਲਾਹ
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੋਰ ਸਖਤੀ ਹੋ ਸਕਦੀ ਹੈ ਕਿ ਪਰ ਪਿਛਲੇ ਸਾਲ ਵਾਂਗ ਪੂਰਨ ਲੌਕਡਾਉਨ ਦੇ ਆਸਾਰ ਨਹੀਂ ਹਨ। ਇਸ ਬਾਰੇ ਵਿੱਤ ਮੰਤਰਾ ਨਿਰਮਲਾ ਸੀਤਾਰਮਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਦੇਸ਼ ਵਿੱਚ ਕਠੋਰ ਲੌਕਡਾਊਨ ਨਹੀਂ ਲਾਇਆ ਜਾਏਗਾ।
ਨਵੀਂ ਦਿੱਲੀ: ਦੇਸ਼ ਵਿੱਚ ਚਰਚਾ ਹੈ ਕਿ ਕੀ ਅੱਜ ਪੰਜ ਰਾਜਾਂ ਦੇ ਚੋਣ ਨਤੀਜਿਆਂ ਮਗਰੋਂ ਦੇਸ਼ 'ਚ ਲੌਕਡਾਊਨ ਲੱਗ ਜਾਏਗਾ? ਇਸ ਚਰਚਾ ਨੂੰ ਬਲ ਵਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਚੀ ਦੇ ਸੁਝਾਅ ਮਗਰੋਂ ਹੋਰ ਤੇਜ਼ ਹੋ ਗਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਭਾਰਤ ਨੂੰ ਕੁਝ ਹਫ਼ਤਿਆਂ ਲਈ ਮੁਲਕ ਵਿਚ ਸੰਪੂਰਨ ਲੌਕਡਾਊਨ ਲਾ ਦੇਣਾ ਚਾਹੀਦਾ ਹੈ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੋਰ ਸਖਤੀ ਹੋ ਸਕਦੀ ਹੈ ਕਿ ਪਰ ਪਿਛਲੇ ਸਾਲ ਵਾਂਗ ਪੂਰਨ ਲੌਕਡਾਉਨ ਦੇ ਆਸਾਰ ਨਹੀਂ ਹਨ। ਇਸ ਬਾਰੇ ਵਿੱਤ ਮੰਤਰਾ ਨਿਰਮਲਾ ਸੀਤਾਰਮਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਦੇਸ਼ ਵਿੱਚ ਕਠੋਰ ਲੌਕਡਾਊਨ ਨਹੀਂ ਲਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿ ਚੁੱਕੇ ਹਨ ਕਿ ਰਾਜ ਸਰਕਾਰਾਂ ਚਾਹੁਣ ਤਾਂ ਹਾਲਾਤ ਮੁਤਾਬਕ ਲੌਕਡਾਉਨ ਦਾ ਫੈਸਲਾ ਲੈ ਸਕਦੀਆਂ ਹਨ।
ਇਸ ਲਈ ਤੈਅ ਹੈ ਕਿ ਵਿਗੜਦੇ ਹਾਲਾਤ ਮੁਤਾਬਕ ਹੋਰ ਸਖਤੀ ਕੀਤੀ ਜਾ ਸਕਦੀ ਹੈ ਪਰ ਪਿਛਲੇ ਵਾਂਗ ਪੂਰੇ ਦੇਸ਼ ਵਿੱਚ ਲੌਕਡਾਊਨ ਨਹੀਂ ਲੱਗੇਗਾ। ਇਸ ਬਾਰੇ ਭਾਰਤ ਸਰਕਾਰ ਰਣਨੀਤੀ ਬਣਾ ਰਹੀ ਹੈ।
ਦੱਸ ਦਈਏ ਕਿ ਵਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਚੀ ਨੇ ਸੁਝਾਅ ਦਿੱਤਾ ਹੈ ਕਿ ਕਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਭਾਰਤ ਨੂੰ ਕੁਝ ਹਫ਼ਤਿਆਂ ਲਈ ਮੁਲਕ ਵਿੱਚ ਸੰਪੂਰਨ ਲੌਕਡਾਊਨ ਲਾ ਦੇਣਾ ਚਾਹੀਦਾ ਹੈ। ਫੌਚੀ ਨੇ ਕਿਹਾ ਕਿ ਆਰਜ਼ੀ ਤੌਰ ’ਤੇ ਤਾਲਾਬੰਦੀ ਸਮੇਂ ਦੀ ਮੰਗ ਹੈ ਕਿਉਂਕਿ ਬੀਮਾਰੀ ’ਤੇ ਇਸ ਦਾ ਕਾਫ਼ੀ ਅਸਰ ਪੈ ਸਕਦਾ ਹੈ।
ਫੌਚੀ ਨੇ ਕਿਹਾ ਹੈ ਕਿ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਆਰਜ਼ੀ ‘ਸ਼ੱਟਡਾਊਨ’ ਕਰ ਦੇਣਾ ਚਾਹੀਦਾ ਹੈ। ਮੈਡੀਕਲ ਮਾਹਿਰ ਨੇ ਕਿਹਾ ‘ਅਸੀਂ ਭਾਰਤ ਨੂੰ ਐਨਾ ਕਸ਼ਟ ਝੱਲਦਾ ਦੇਖ ਕੇ ਬਹੁਤ ਦੁਖੀ ਹਾਂ। ਇਹੀ ਕਾਰਨ ਹੈ ਕਿ ਬਾਕੀ ਦੁਨੀਆ ਨੂੰ ਰਲ ਕੇ ਮਦਦ ਕਰਨ ਦੀ ਲੋੜ ਹੈ।’
ਅਮਰੀਕੀ ਮਾਹਿਰ ਨੇ ਕਿਹਾ ਕਿ ਲੌਕਡਾਊਨ ਦੇ ਨਾਲ-ਨਾਲ ਆਕਸੀਜਨ ਸਪਲਾਈ, ਦਵਾਈਆਂ, ਪੀਪੀਈ ਤੇ ਟੀਕਾਕਰਨ ’ਤੇ ਵੀ ਜ਼ੋਰ ਦੇਣ ਦੀ ਲੋੜ ਹੈ। ਫੌਚੀ ਨੇ ਕਿਹਾ ਕਿ ‘ਭਾਰਤ ਵਰਗੇ ਮੁਲਕ ’ਚ, ਜਿੱਥੇ ਹਾਲੇ ਦੋ ਫ਼ੀਸਦ ਲੋਕਾਂ ਦੇ ਹੀ ਟੀਕਾ ਲੱਗਾ ਹੈ, ਇਹ ਬਹੁਤ ਗੰਭੀਰ ਸਥਿਤੀ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਲਾਉਣਾ ਪਵੇਗਾ।’