ਪੜਚੋਲ ਕਰੋ
Advertisement
ਟਰੰਪ ਪਹੁੰਚੇ ਗੁਜਰਾਤ, 'ਨਮਸਤੇ ਟਰੰਪ' ਤੋਂ ਪਹਿਲਾਂ ਮੋਦੀ ਨਾਲ 22 ਕਿਮੀ ਦਾ ਰੋਡ ਸ਼ੋਅ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਹਿਮਦਾਬਾਦ ਪਹੁੰਚ ਚੁੱਕੇ ਹਨ। ਟਰੰਪ ਦਾ ਬਤੌਰ ਰਾਸ਼ਟਰਪਤੀ ਇਹ ਪਹਿਲਾ ਭਾਰਤੀ ਦੌਰਾ ਹੈ।
ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਹਿਮਦਾਬਾਦ ਪਹੁੰਚ ਚੁੱਕੇ ਹਨ। ਟਰੰਪ ਦਾ ਬਤੌਰ ਰਾਸ਼ਟਰਪਤੀ ਇਹ ਪਹਿਲਾ ਭਾਰਤੀ ਦੌਰਾ ਹੈ। ਟਰੰਪ ਅਹਿਮਦਾਬਾਦ 230 ਮਿੰਟ ਰਹਿਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ ਤੇ ਮੋਟੇਰਾ ਸਟੇਡੀਅਮ 'ਚ ਨਮਸਤੇ ਟਰੰਪ ਸਮਾਗਮ 'ਚ ਸ਼ਾਮਲ ਹੋਣਗੇ। ਮੋਦੀ ਨੇ ਟਵੀਟ ਕਰਦਿਆਂ ਲਿਖਿਆ,'ਟਰੰਪ ਭਾਰਤ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਤੁਹਾਡੇ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ।"
ਅਹਿਮਦਾਬਾਦ ਤੋਂ ਬਾਅਦ ਟਰੰਪ ਤਾਜ ਮਹਿਲ ਦੇਖਣ ਆਗਰਾ ਜਾਣਗੇ। 25 ਫਰਵਰੀ ਨੂੰ ਟਰੰਪ ਦਾ ਰਾਸ਼ਟਰਪਤੀ ਭਵਨ 'ਚ ਸਵਾਗਤ ਕੀਤਾ ਜਾਵੇਗਾ। ਟਰੰਪ ਨਾਲ ਮੋਦੀ ਹੈਦਰਾਬਾਦ 'ਚ ਰਸਮੀ ਮੁਲਾਕਾਤ ਕਰਨਗੇ। ਦੋਨੋਂ ਆਗੂ ਸਾਂਝਾ ਬਿਆਨ ਵੀ ਜਾਰੀ ਕਰਨਗੇ। ਇਸ ਤੋਂ ਪਹਿਲਾਂ ਬਰਾਕ ਓਬਾਮਾ ਦੋ ਵਾਰ ਭਾਰਤ ਦੌਰੇ 'ਤੇ ਆਏ ਸੀ।India awaits your arrival @POTUS @realDonaldTrump!
— Narendra Modi (@narendramodi) February 24, 2020
Your visit is definitely going to further strengthen the friendship between our nations.
See you very soon in Ahmedabad. https://t.co/dNPInPg03i
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement