(Source: ECI/ABP News)
ਨਹੀਂ ਰੁਕਿਆ ਕੋਰੋਨਾ, ਮੁੜ ਤੋਂ ਹੋਇਆ ਲੌਕਡਾਊਨ
ਇਹ ਲੌਕਡਾਊਨ 10 ਜੁਲਾਈ ਦੀ ਰਾਤ 10 ਵਜੇ ਤੋਂ 13 ਜੁਲਾਈ ਸਵੇਰ ਪੰਜ ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ 'ਚ ਕਿਸੇ ਤਰ੍ਹਾਂ ਦੀ ਅੜਚਨ ਨਹੀਂ ਆਏਗੀ।
![ਨਹੀਂ ਰੁਕਿਆ ਕੋਰੋਨਾ, ਮੁੜ ਤੋਂ ਹੋਇਆ ਲੌਕਡਾਊਨ Uttar pradesh lockdown again while corona virus ਨਹੀਂ ਰੁਕਿਆ ਕੋਰੋਨਾ, ਮੁੜ ਤੋਂ ਹੋਇਆ ਲੌਕਡਾਊਨ](https://static.abplive.com/wp-content/uploads/sites/5/2020/04/29045510/lockdown-new.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੇਸ਼ ਭਰ 'ਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਫਿਲਹਾਲ ਕੋਈ ਵਿਰ੍ਹਾਮ ਨਹੀਂ ਲੱਗ ਰਿਹਾ। ਲੌਕਡਾਨ ਤੋਂ ਬਾਅਦ ਸ਼ੁਰੂ ਹੋਏ ਅਨਲੌਕ ਦੌਰਾਨ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਉੱਤਰ ਪ੍ਰਦੇਸ਼ 'ਚ ਇਕ ਵਾਰ ਫਿਰ ਤੋਂ ਕੁਝ ਦਿਨਾਂ ਲਈ ਲੌਕਡਾਊਨ ਲਾਇਆ ਗਿਆ ਹੈ।
ਇਹ ਲੌਕਡਾਊਨ 10 ਜੁਲਾਈ ਦੀ ਰਾਤ 10 ਵਜੇ ਤੋਂ 13 ਜੁਲਾਈ ਸਵੇਰ ਪੰਜ ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ 'ਚ ਕਿਸੇ ਤਰ੍ਹਾਂ ਦੀ ਅੜਚਨ ਨਹੀਂ ਆਏਗੀ। ਅਜਿਹੇ 'ਚ ਉੱਤਰ ਪ੍ਰਦੇਸ਼ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਲਏ ਹਨ। 10 ਜੁਲਾਈ ਦੀ ਰਾਤ ਤੋਂ ਹੀ ਗਾਜ਼ੀਆਬਾਦ ਦੀ ਸਰਹੱਦ ਸੀਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਉਣ-ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਓਧਰ ਦਿੱਲੀ ਪੁਲਿਸ ਵੱਲੋਂ ਵੀ ਗਾਜ਼ੀਆਬਾਦ ਬਾਰਡਰ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਬਿਨਾਂ ਮਾਸਕ ਪਹਿਨੇ ਬਾਹਰ ਨਿੱਕਲਣ 'ਤੇ ਰੋਕ ਲੱਗੀ ਹੋਈ ਹੈ। ਭਾਰਤ 'ਚ ਦਿਨ ਬ ਦਿਨ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਿਸ ਕਾਰਨ ਯੂਪੀ 'ਚ ਮੁੜ ਤੋਂ ਲੌਕਡਾਊ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)