ਪੜਚੋਲ ਕਰੋ

Uttarakhand Election 2022 : ਉੱਤਰਾਖੰਡ ਵਿੱਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ? ਹਰੀਸ਼ ਰਾਵਤ ਨੇ ਕੀਤਾ ਇਹ ਵੱਡਾ ਦਾਅਵਾ

ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਉੱਤਰਾਖੰਡ ਵਿੱਚ ਆਪਣੀ ਪਾਰਟੀ ਦੀ ਜਿੱਤ ਦੀ ਉਮੀਦ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ

Uttarakhand Assembly Election 2022 News: ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਨੇ ਉੱਤਰਾਖੰਡ ਵਿੱਚ ਆਪਣੀ ਪਾਰਟੀ ਦੀ ਜਿੱਤ ਦੀ ਉਮੀਦ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ ਅਤੇ ਕਾਂਗਰਸ ਨੂੰ ਲਗਭਗ 48 ਸੀਟਾਂ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਇਸ ਵਿਧਾਨ ਸਭਾ ਚੋਣ ਵਿੱਚ ਜਿੱਤਦੀ ਹੈ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਮੁੱਖ ਮੰਤਰੀ ਦਾ ਫੈਸਲਾ ਕਰੇਗੀ ਅਤੇ ਉਨ੍ਹਾਂ ਦਾ ਫੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਦੱਸ ਦੇਈਏ ਕਿ ਉੱਤਰਾਖੰਡ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਸੋਮਵਾਰ ਨੂੰ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
 
ਸਾਬਕਾ ਮੁੱਖ ਮੰਤਰੀ ਰਾਵਤ ਨੇ ਕਿਹਾ, ''ਵੋਟ ਪਾਉਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਕਾਂਗਰਸ ਦੀ ਜਿੱਤ ਯਕੀਨੀ ਹੈ। ਉਤਰਾਖੰਡ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ। ਚੋਣਾਂ 'ਚ ਕੁਝ ਆਮ ਸੰਕੇਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਵੋਟਾਂ ਪਾਈਆਂ ਹਨ ਅਤੇ ਹੁਣ ਉੱਤਰਾਖੰਡ 'ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ''ਸਾਡਾ ਆਪਣਾ ਗਣਿਤ ਕਹਿੰਦਾ ਹੈ ਕਿ ਕਾਂਗਰਸ ਨੂੰ ਕਰੀਬ 48 ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਉੱਤਰਾਖੰਡ ਲਈ ਪਿਛਲੇ ਪੰਜ ਸਾਲ ਬਹੁਤ ਔਖੇ ਰਹੇ ਹਨ। ਲੋਕਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਈ ਹੈ। ਅਜਿਹੇ 'ਚ ਜਾਪਦਾ ਹੈ ਕਿ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ ਹੈ।
 
ਰਾਵਤ ਨੇ ਇਹ ਉਮੀਦ ਵੀ ਜ਼ਾਹਰ ਕੀਤੀ ਕਿ ਲੋਕਾਂ ਨੇ ਵੋਟਿੰਗ ਕਰਦੇ ਸਮੇਂ ਇਹ ਗੱਲ ਧਿਆਨ ਵਿੱਚ ਰੱਖੀ ਹੋਵੇਗੀ ਕਿ ਸਾਲ 2016 ਵਰਗੀ ਸਥਿਤੀ ਪੈਦਾ ਨਾ ਹੋ ਜਾਵੇ ਜਦੋਂ ਕਈ ਕਾਂਗਰਸੀ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਮੁਸ਼ਕਲ ਵਿੱਚ ਸੀ ਅਤੇ ਕੁਝ ਮਹੀਨਿਆਂ ਲਈ ਸਿਆਸੀ ਅਸਥਿਰਤਾ ਬਣੀ ਰਹੀ ਸੀ।
 
ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਉਤਰਾਖੰਡ ਦੇ ਲੋਕਾਂ ਨੇ ਇਹ ਗੱਲ ਧਿਆਨ ਵਿਚ ਰੱਖੀ ਹੋਵੇਗੀ ਕਿ 2016 ਵਾਲੀ ਸਥਿਤੀ ਪੈਦਾ ਨਾ ਹੋਵੇ। ਇਹ ਪੁੱਛਣ 'ਤੇ ਕੀ ਉਹ ਕਾਂਗਰਸ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਬਣਨਗੇ, ਰਾਵਤ ਨੇ ਜ਼ੋਰ ਦੇ ਕੇ ਕਿਹਾ,''ਇਹ ਫੈਸਲਾ ਸੋਨੀਆ ਗਾਂਧੀ ਦੇ ਹੱਥ ਵਿਚ ਹੈ। ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪ੍ਰਧਾਨ ਦਾ ਜੋ ਵੀ ਫੈਸਲਾ ਹੋਵੇਗਾ, ਉਹ ਸਭ ਨੂੰ ਸਵੀਕਾਰ ਹੋਵੇਗਾ। 
 
ਸੀਨੀਅਰ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਆਰਥਿਕਤਾ ਨੂੰ ਸੁਧਾਰਨ ਲਈ ਕੰਮ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਵੇਂ ਹੀ ਸਰਕਾਰ ਬਣੀ ਹੈ, ਅਸੀਂ ਆਰਥਿਕਤਾ ਨੂੰ ਸੁਧਾਰਨ ਅਤੇ ਸਰੋਤ ਜੁਟਾਉਣ ਲਈ ਕੰਮ ਕਰਾਂਗੇ। ਅਸੀਂ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਵਾਅਦਿਆਂ ਦੀ ਪਾਲਣਾ ਕਰਾਂਗੇ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Advertisement
ABP Premium

ਵੀਡੀਓਜ਼

SGPC ਪ੍ਰਧਾਨ Harjinder Singh Dhami ਨੂੰ ਪੰਜ ਪਿਆਰਿਆਂ ਨੇ ਲਾਈ ਧਾਰਮਿਕ ਸਜਾJagjit Singh Dhallewal ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾਹਾਈਵੇ 'ਤੇ ਬੇਕਾਬੂ ਹੋਈ ਬੱਸ ਨਾਲੇ 'ਚ ਜਾ ਪਲਟੀ, ਨਸ਼ੇ 'ਚ ਸੀ ਡਰਾਇਵਰਨਵੇਂ ਸਾਲ 'ਤੇ ਸ਼ਰਾਬੀਆਂ ਨੂੰ ਪੁਲਿਸ ਨਹੀਂ ਕਰੇਗੀ ਤੰਗ, ਜੇ ਕੋਈ ਜ਼ਿਆਦਾ ਟੱਲੀ ਹੋਇਆ ਤਾਂ ਟਿਕਾਣੇ 'ਤੇ ਛੱਡ ਕੇ ਆਊ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
Embed widget