ਕੀ COVAXIN ਲਵਾਉਣ ਵਾਲੇ ਲੋਕ ਵਿਦੇਸ਼ ਜਾ ਸਕਣਗੇ? ਸਰਕਾਰ ਨੇ ਕਿਹਾ, ਹਾਲੇ WHO ’ਚ ਜਾਰੀ ਚਰਚਾ
ਰਿਪੋਰਟਾਂ ਮੁਤਾਬਕ, ਡਬਲਯੂਐਚਓ ਉਨ੍ਹਾਂ ਟੀਕਿਆਂ ਦੀ ਇੱਕ ਸੂਚੀ ਤਿਆਰ ਕਰ ਰਿਹਾ ਹੈ ਜੋ ਐਮਰਜੈਂਸੀ ਵਰਤੋਂ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਉਹ ਲੋਕ ਜੋ ਇਹ ਟੀਕਾ ਲੈਂਦੇ ਹਨ ਉਹ ਦੂਜੇ ਦੇਸ਼ਾਂ ਵਿਚ ਜਾਣ ਦੇ ਯੋਗ ਹੋਣਗੇ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਕਿਸੇ ਹੋਰ ਦੇਸ਼ ਆਉਣ-ਜਾਣ ਲਈ ਵੈਕਸੀਨੇਸ਼ਨ ਭਾਵ ਟੀਕਾਕਰਨ ਨੂੰ ਆਧਾਰ ਬਣਾਏ ਜਾਣ ਉੱਤੇ ਚਰਚਾ ਚੱਲ ਰਹੀ ਹੈ। WHO ਭਾਵ ‘ਵਿਸ਼ਵ ਸਿਹਤ ਸੰਗਠਨ’ ਉਨ੍ਹਾਂ ਵੈਕਸੀਨਜ਼ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਨੂੰ ਲੈਣ ਤੋਂ ਬਾਅਦ ਲੋਕ ਇੱਕ ਤੋਂ ਦੂਜੇ ਦੇਸ਼ ਜਾਣ ਦੇ ਯੋਗ ਹੋ ਜਾਣਗੇ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮਸਲੇ ਉੱਤੇ WHO ’ਚ ਚਰਚਾ ਚੱਲ ਰਹੀ ਹੈ ਪਰ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ।
ਹਾਲੇ ਤੱਕ ਗਾਈਡਲਾਈਨਜ਼ ਕੇਵਲ ਟੈਸਟਿੰਗ ਬਾਰੇ
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਅਨੁਸਾਰ ਹਾਲੇ ਤੱਕ ਜੋ ਗਾਈਡਲਾਈਨਜ਼ ਹੈ, ਉਹ ਕੇਵਲ ਟੈਸਟਿੰਗ ਨੂੰ ਲੈ ਕੇ ਹਨ। ਭਾਵ ਯਾਤਰਾ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਹੋਣ। ਇਸ ਮੁੱਦੇ ਉੱਤੇ WHO ਵਿੱਚ ਫ਼ਿਲਹਾਲ ਕੋਈ ਆਮ ਸਹਿਮਤੀ ਨਹੀਂ ਬਣੀ ਹੈ, ਉਂਝ ਚਰਚਾ ਜਾਰੀ ਹੈ।
ਕੀ ਟੀਕਾਕਰਨ ਤੋਂ ਬਾਅਦ ਵੀ ਕੋਰੋਨਾ ਟੈਸਿਟ ਕਰਵਾਉਣਾ ਹੋਵੇਗਾ?
WHO ਉਨ੍ਹਾਂ ਵੈਕਸੀਨਜ਼ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਨੂੰ Emergency Use Listing (EUL) ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਹੜੀਆਂ ਵੈਕਸੀਨਜ਼ ਇਸ ਸੂਚੀ ਵਿੱਚ ਸ਼ਾਮਲ ਹੋਣਗੀਆਂ, ਉਨ੍ਹਾਂ ਵੈਕਸੀਨਜ਼ ਨੂੰ ਲੈਣ ਵਾਲੇ ਲੋਕਾਂ ਨੂੰ ਇੱਕ-ਦੂਜੇ ਦੇਸ਼ਾਂ ਵਿੱਚ ਜਾਣ ਦੀ ਯੋਗਤਾ ਹਾਸਲ ਹੋ ਜਾਵੇਗੀ ਤੇ ਉਨ੍ਹਾਂ ਨੂੰ ਵਾਰ-ਵਾਰ ਕੋਰੋਨਾ ਜਾਂਚ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ।
ਭਾਰਤ ਲਈ ਇਹ ਖ਼ਬਰ ਇਸ ਲਈ ਜ਼ਰੂਰੀ ਹੈ ਕਿਉਂਕਿ ਖ਼ਬਰਾਂ ਅਨੁਸਾਰ WHO ਨੇ ਹਾਲੇ ਤੱਕ ਜੋ ਸੂਚੀ ਬਣਾਈ ਹੈ, ਉਸ ਵਿੱਚ ਐਸਟ੍ਰਾਜੈਨੇਕਾ ਦਾ ਨਾਂ ਤਾਂ ਹੈ ਪਰ COVAXIN ਦਾ ਨਾਂ ਨਹੀਂ ਹੈ। ਐਸਟ੍ਰਾਜੈਨੇਕਾ ਦੀ ਬਣਾਈ ਵੈਕਸੀਨ ਨੂੰ ਹੀ ਭਾਰਤ ਵਿੱਚ ਸੀਰਮ ਇੰਸਟੀਚਿਊਟ ‘ਕੋਵੀਸ਼ੀਲਡ’ ਦੇ ਨਾਂ ਨਾਲ ਬਣਾ ਰਿਹਾ ਹੈ। ਜੇ ਅੰਤਿਮ ਸੂਚੀ ਵਿੱਚ COVAXIN ਦਾ ਨਾਂ ਸ਼ਾਮਲ ਨਹੀਂ ਹੁੰਦਾ, ਤਾਂ ਇਸ ਨੂੰ ਭਾਰਤ ਵਿੱਚ ਲਗਵਾਉਣ ਵਾਲੇ ਕਰੋੜਾਂ ਲੋਕਾਂ ਦੀ ਵਿਦੇਸ਼ ਯਾਤਰਾ ਉੱਤੇ ਤਲਵਾਰ ਲਟਕ ਜਾਵੇਗੀ।
ਇਹ ਵੀ ਪੜ੍ਹੋ: ਹੁਣ ਇੰਝ ਹੋਏਗੀ 12ਵੀਂ ਦੀ ਪ੍ਰੀਖਿਆ? ਜਾਣੋ CBSE ਦੀ ਨਵੀਂ ਪਲਾਨਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin