Vaccine for Children: ਬੱਚਿਆਂ ਦੇ ਟੀਕਿਆਂ ਲਈ ਰੋਸਟਰ ਤਿਆਰ, ਵੱਖ-ਵੱਖ ਤਰੀਕਾਂ ਨੂੰ ਲਾਇਆ ਜਾਵੇਗਾ ਟੀਕਾ
ਜ਼ਿਲ੍ਹੇ ਦੇ ਨੋਡਲ ਅਫ਼ਸਰ ਕੇਦਾਰ ਪਟੇਲ ਨੇ ਦੱਸਿਆ ਕਿ ਟੀਕਾਕਰਨ ਲਈ ਸਿਹਤ ਵਿਭਾਗ ਦੀ ਟੀਮ ਸਵੇਰੇ 10:30 ਵਜੇ ਤੋਂ ਸ਼ਾਮ 5 ਵਜੇ ਤਕ ਨਿਰਧਾਰਤ ਸੰਸਥਾਵਾਂ 'ਚ ਮੌਜੂਦ ਰਹੇਗੀ।
Vaccine for Children: ਦੇਸ਼ 'ਚ ਕੋਰੋਨਾ ਦੇ ਵਧਦੇ ਖ਼ਤਰੇ ਵਿਚਕਾਰ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਲਈ 3 ਜਨਵਰੀ ਦਾ ਦਿਨ ਤੈਅ ਕੀਤਾ ਗਿਆ ਹੈ। ਛੱਤੀਸਗੜ੍ਹ ਨੇ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬੇ ਦੇ 16 ਲੱਖ ਤੋਂ ਵੱਧ ਬੱਚਿਆਂ ਨੂੰ ਇਹ ਟੀਕਾ ਲਵਾਉਣਾ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਾਏਪੁਰ 'ਚ ਬੱਚਿਆਂ ਨੂੰ ਟੀਕੇ ਲਗਾਉਣ ਲਈ ਇਕ ਰੋਸਟਰ ਤਿਆਰ ਕੀਤਾ ਗਿਆ ਹੈ।
ਪਹਿਲੇ ਹਫ਼ਤੇ ਦਾ ਰੋਸਟਰ
ਦਰਅਸਲ, ਰਾਏਪੁਰ ਦੇ ਕਲੈਕਟਰ ਸੌਰਭ ਕੁਮਾਰ ਨੇ ਸਿਹਤ ਅਧਿਕਾਰੀਆਂ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਇਕ ਰੋਸਟਰ ਤਿਆਰ ਕੀਤਾ ਹੈ। ਇਸੇ ਤਹਿਤ ਕਾਲਜ ਦੇ ਵਿਦਿਆਰਥੀਆਂ ਦੇ ਟੀਕਾਕਰਨ ਲਈ ਪਹਿਲੇ ਹਫ਼ਤੇ ਦਾ ਰੋਸਟਰ ਤਿਆਰ ਕੀਤਾ ਗਿਆ ਹੈ। 3 ਜਨਵਰੀ ਤੋਂ 8 ਜਨਵਰੀ ਲਈ ਰੋਸਟਰ ਤਿਆਰ ਕੀਤਾ ਗਿਆ ਹੈ। ਨੋਡਲ ਅਫ਼ਸਰ ਕੇਦਾਰ ਪਟੇਲ ਨੇ ਦੱਸਿਆ ਕਿ 3 ਤੇ 4 ਜਨਵਰੀ ਨੂੰ ਸਰਕਾਰੀ ਕੋ-ਐਜੂਕੇਸ਼ਨ ਪੋਲੀਟੈਕਨਿਕ ਕਾਲਜ ਬੈਰਨ ਬਾਜ਼ਾਰ, ਸਰਕਾਰੀ ਗਰਲਜ਼ ਪੋਲੀਟੈਕਨਿਕ ਕਾਲਜ ਬੈਰਨ ਬਾਜ਼ਾਰ, ਸਰਕਾਰੀ ਜੇ. ਯੋਗਾਨੰਦਮ ਛੱਤੀਸਗੜ੍ਹ ਕਾਲਜ ਅਤੇ ਸਰਕਾਰੀ ਆਈ.ਟੀ.ਆਈ. ਮਾਨਾ ਕੈਂਪ ਮਾਨਾ 'ਚ ਟੀਕਾ ਲਗਾਇਆ ਜਾਵੇਗਾ।
ਹੋਰ ਤਰੀਕਾਂ ਨੂੰ ਇੱਥੇ ਲਗਾਈ ਜਾਵੇਗੀ ਵੈਕਸੀਨ
ਇਸੇ ਤਰ੍ਹਾਂ 5 ਅਤੇ 6 ਜਨਵਰੀ ਨੂੰ ਪੰਡਿਤ ਰਵੀ ਸ਼ੰਕਰ ਸ਼ੁਕਲਾ ਯੂਨੀਵਰਸਿਟੀ, ਸਰਕਾਰੀ ਨਾਗਾਰਜੁਨ ਪੀਜੀ ਸਾਇੰਸ ਕਾਲਜ ਅਤੇ ਸਰਕਾਰੀ ਇੰਜਨੀਅਰਿੰਗ ਕਾਲਜ ਸੇਜਬਹਾਰ ਰਾਏਪੁਰ 'ਚ ਟੀਕੇ ਲਗਾਏ ਜਾਣਗੇ। 7 ਤੇ 8 ਜਨਵਰੀ ਨੂੰ ਸਾਕਸ਼ੀ ਕਾਵਿਉਪਾਧਿਆਏ ਹੀਰਾਲਾਲ ਮਹਾਵਿਦਿਆਲਿਆ ਅਭਨਪੁਰ, ਸਰਕਾਰੀ ਆਈ.ਟੀ.ਆਈ. ਅਭਨਪੁਰ, ਸਤਿਆਨਾਰਾਇਣ ਅਗਰਵਾਲ ਸਰਕਾਰੀ ਆਰਟਸ ਐਂਡ ਕਾਮਰਸ ਕਾਲਜ ਕੋਹਕਾ ਤਿਲਡਾ, ਸਰਕਾਰੀ ਆਈ.ਟੀ.ਆਈ. ਕੋਹਕਾ ਤਿਲਡਾ ਅਤੇ ਸਰਕਾਰੀ ਆਰਟਸ ਐਂਡ ਕਾਮਰਸ ਗਰਲਜ਼ ਕਾਲਜ ਦੇਵੇਂਦਰ ਨਗਰ ਰਾਏਪੁਰ ਵਿਖੇ ਟੀਕਾਕਰਨ ਕੀਤਾ ਜਾਵੇਗਾ।
15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਇਆ ਜਾਵੇਗਾ ਟੀਕਾ
3 ਜਨਵਰੀ 2022 ਤੋਂ 15 ਤੋਂ 18 ਸਾਲ ਉਮਰ ਵਿਚਕਾਰ ਵਾਲੇ ਬੱਚਿਆਂ ਨੂੰ ਟੀਕਾਕਰਨ ਕੇਂਦਰਾਂ 'ਚ ਲੋੜੀਂਦੇ ਦਸਤਾਵੇਜ਼ ਲਿਆਉਣੇ ਹੋਣਗੇ। ਜ਼ਿਲ੍ਹੇ ਦੇ ਨੋਡਲ ਅਫ਼ਸਰ ਕੇਦਾਰ ਪਟੇਲ ਨੇ ਦੱਸਿਆ ਕਿ ਟੀਕਾਕਰਨ ਲਈ ਸਿਹਤ ਵਿਭਾਗ ਦੀ ਟੀਮ ਸਵੇਰੇ 10:30 ਵਜੇ ਤੋਂ ਸ਼ਾਮ 5 ਵਜੇ ਤਕ ਨਿਰਧਾਰਤ ਸੰਸਥਾਵਾਂ 'ਚ ਮੌਜੂਦ ਰਹੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਸਥਾਵਾਂ 'ਚ ਵਿਦਿਆਰਥੀਆਂ ਦੀ ਕੋਵਿਨ ਪੋਰਟਲ 'ਚ ਆਨਲਾਈਨ ਰਜਿਸਟ੍ਰੇਸ਼ਨ ਵਿਦਿਆਰਥੀਆਂ ਵੱਲੋਂ ਖੁਦ ਜਾਂ ਸੰਸਥਾਵਾਂ ਵੱਲੋਂ ਨਿਯੁਕਤ ਟੀਮ ਵੱਲੋਂ ਕਰਨੀ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904