ਪੜਚੋਲ ਕਰੋ

ਖੌਫਨਾਕ ਹਾਦਸਾ! ਫੁੱਟਪਾਥ 'ਤੇ ਸੁੱਤੇ 5 ਲੋਕਾਂ ਨੂੰ ਨਸ਼ੇ 'ਚ ਟੱਲੀ Audi ਕਾਰ ਵਾਲੇ ਨੇ ਕੁਚਲਿਆ, ਪੁਲਿਸ ਨੇ ਕੀਤਾ ਕਾਬੂ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਸੰਤ ਵਿਹਾਰ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਸ਼ਿਵਾ ਕੈਂਪ ਦੇ ਨੇੜੇ ਫੁੱਟਪਾਥ 'ਤੇ ਸੋ ਰਹੇ 5 ਲੋਕਾਂ ਨੂੰ...

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਸੰਤ ਵਿਹਾਰ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਸ਼ਿਵਾ ਕੈਂਪ ਦੇ ਨੇੜੇ ਫੁੱਟਪਾਥ 'ਤੇ ਸੋ ਰਹੇ 5 ਲੋਕਾਂ ਨੂੰ ਨਸ਼ੇ ਵਿੱਚ ਧੁੱਤ ਆਡੀ ਕਾਰ ਚਾਲਕ ਨੇ ਬੇਰਹਮੀ ਨਾਲ ਕੁਚਲ ਦਿੱਤਾ। ਇਹ ਹਾਦਸਾ 9 ਜੁਲਾਈ ਦੀ ਅੱਧੀ ਰਾਤ ਲਗਭਗ 1:45 ਵਜੇ ਦਾ ਦੱਸਿਆ ਜਾ ਰਿਹਾ ਹੈ।

ਪੁਲਿਸ ਦੇ ਅਨੁਸਾਰ, ਕਾਰ ਚਾਲਕ ਦੀ ਪਛਾਣ 40 ਸਾਲਾ ਉਤਸਵ ਸ਼ੇਖਰ ਵਜੋਂ ਹੋਈ ਹੈ, ਜਿਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੀ.ਟੀ.ਆਈ. ਮੁਤਾਬਕ, ਮੈਡੀਕਲ ਜਾਂਚ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹਾਦਸੇ ਸਮੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।

ਹਾਦਸੇ ਵਿੱਚ ਇਹ ਲੋਕ ਹੋਏ ਜ਼ਖ਼ਮੀ

ਜ਼ਖ਼ਮੀ ਹੋਏ ਲੋਕਾਂ ਵਿੱਚ ਦੋ ਕਪਲ ਅਤੇ ਇੱਕ 8 ਸਾਲ ਦੀ ਬੱਚੀ ਸ਼ਾਮਲ ਹਨ। ਪੁਲਿਸ ਦੇ ਅਨੁਸਾਰ, ਪੀੜਤਾਂ ਦੀ ਪਹਿਚਾਣ ਲਾਧੀ (40), ਉਸ ਦੀ ਧੀ ਬਿਮਲਾ (8), ਪਤੀ ਸਬਾਮੀ ਉਰਫ ਚਿਰਮਾ (45), ਰਾਮ ਚੰਦਰ (45) ਅਤੇ ਉਸ ਦੀ ਪਤਨੀ ਨਾਰਾਇਣੀ (35) ਵਜੋਂ ਹੋਈ ਹੈ।

ਇਹ ਸਾਰੇ ਲੋਕ ਅਸਲ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਹਨ, ਪਰ ਇਸ ਸਮੇਂ ਦਿੱਲੀ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫੁੱਟਪਾਥ ‘ਤੇ ਸੁੱਤੇ ਹੋਏ ਸਨ, ਜਿਨ੍ਹਾਂ ਨੂੰ ਇੱਕ ਚਿੱਟੀ ਆਡੀ ਕਾਰ ਨੇ ਤੇਜ਼ ਰਫ਼ਤਾਰ ਨਾਲ ਆ ਕੇ ਕੁਚਲ ਦਿੱਤਾ।

ਚਾਲਕ ਖ਼ਿਲਾਫ਼ ਕੇਸ ਦਰਜ, ਕਾਨੂੰਨੀ ਕਾਰਵਾਈ ਸ਼ੁਰੂ

ਪੁਲਿਸ ਨੇ ਦੱਸਿਆ ਕਿ ਆਡੀ ਕਾਰ ਚਲਾ ਰਹੇ ਵਿਅਕਤੀ ਦੀ ਪਛਾਣ ਉਤਸਵ ਸ਼ੇਖਰ (40 ਸਾਲ) ਵਜੋਂ ਹੋਈ ਹੈ, ਜਿਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੈਡੀਕਲ ਜਾਂਚ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਹਾਦਸੇ ਸਮੇਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।

ਮੁਲਜ਼ਮ ਉਤਸਵ ਸ਼ੇਖਰ ਵਿਰੁੱਧ ਲਾਪਰਵਾਹੀ ਨਾਲ ਵਾਹਨ ਚਲਾਉਣਾ, ਗੰਭੀਰ ਚੋਟਾਂ ਪਹੁੰਚਾਉਣਾ ਅਤੇ ਹੋਰ ਲਾਗੂ ਧਾਰਾਵਾਂ ਹੇਠ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ! ਚਾਈਨੀਜ਼ ਡੋਰ ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖਤ ਹੁਕਮ, 5 ਸਾਲ ਕੈਦ ਸਣੇ 1 ਲੱਖ ਰੁਪਏ ਦਾ ਜੁਰਮਾਨਾ
ਪੰਜਾਬ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ! ਚਾਈਨੀਜ਼ ਡੋਰ ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖਤ ਹੁਕਮ, 5 ਸਾਲ ਕੈਦ ਸਣੇ 1 ਲੱਖ ਰੁਪਏ ਦਾ ਜੁਰਮਾਨਾ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦਾ ਉੱਡੇ ਪਰਖੱਚੇ, ਮੱਚ ਗਈ ਹਫੜਾ-ਦਫੜੀ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦਾ ਉੱਡੇ ਪਰਖੱਚੇ, ਮੱਚ ਗਈ ਹਫੜਾ-ਦਫੜੀ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ CM ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ CM ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਸੋਗ ਦੀ ਲਹਿਰ, ਸਾਬਕਾ ਮੰਤਰੀ ਦਾ ਹੋਇਆ ਦੇਹਾਂਤ; ਅਕਾਲੀ ਦਲ ਦੇ ਦਿੱਗਜ ਆਗੂ...
ਪੰਜਾਬ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ! ਚਾਈਨੀਜ਼ ਡੋਰ ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖਤ ਹੁਕਮ, 5 ਸਾਲ ਕੈਦ ਸਣੇ 1 ਲੱਖ ਰੁਪਏ ਦਾ ਜੁਰਮਾਨਾ
ਪੰਜਾਬ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ! ਚਾਈਨੀਜ਼ ਡੋਰ ਵੇਚਣ ਵਾਲਿਆਂ ਅਤੇ ਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖਤ ਹੁਕਮ, 5 ਸਾਲ ਕੈਦ ਸਣੇ 1 ਲੱਖ ਰੁਪਏ ਦਾ ਜੁਰਮਾਨਾ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦਾ ਉੱਡੇ ਪਰਖੱਚੇ, ਮੱਚ ਗਈ ਹਫੜਾ-ਦਫੜੀ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦਾ ਉੱਡੇ ਪਰਖੱਚੇ, ਮੱਚ ਗਈ ਹਫੜਾ-ਦਫੜੀ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ CM ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ CM ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ
ਮਸ਼ਹੂਰ ਆਗੂ ਦੇ ਭਤੀਜੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ! ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ, ਪੁਲਿਸ ਦੋਸ਼ੀਆਂ ਦੀ ਕਰ ਰਹੀ ਭਾਲ
ਮਸ਼ਹੂਰ ਆਗੂ ਦੇ ਭਤੀਜੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ! ਇਸ ਗੱਲ ਨੂੰ ਲੈ ਕੇ ਹੋਇਆ ਵਿਵਾਦ, ਪੁਲਿਸ ਦੋਸ਼ੀਆਂ ਦੀ ਕਰ ਰਹੀ ਭਾਲ
Punjab News: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇੰਚਾਰਜ ਬੋਲੇ- ਸਰਕਾਰ ਨੇ 600 ਯੂਨਿਟ ਬਿਜਲੀ ਸਣੇ 10 ਲੱਖ ਰੁਪਏ ਤੱਕ ਦਾ ਇਲਾਜ ਕੀਤਾ ਮੁਫ਼ਤ...
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
IAS ਅਧਿਕਾਰੀ ਦੇ ਮਕਾਨ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਗਲਤ ਹਾਲਤ ‘ਚ ਮਿਲੀਆਂ 4 ਨੌਜਵਾਨ ਕੁੜੀਆਂ ਅਤੇ 5 ਨੌਜਵਾਨ
ਹੱਥਾਂ 'ਚ ਹਥਿਆਰ ਲੈਕੇ ਆਏ ਬਦਮਾਸ਼ਾਂ ਨੇ ਕਈ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ, ਲੋਕਾਂ 'ਚ ਸਹਿਮ ਦਾ ਮਾਹੌਲ
ਹੱਥਾਂ 'ਚ ਹਥਿਆਰ ਲੈਕੇ ਆਏ ਬਦਮਾਸ਼ਾਂ ਨੇ ਕਈ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ, ਲੋਕਾਂ 'ਚ ਸਹਿਮ ਦਾ ਮਾਹੌਲ
Embed widget