Veer Savarkar: ਵੀਰ ਸਾਵਰਕਰ ਨੂੰ ਅੰਗਰੇਜ਼ਾਂ ਦਾ 'ਬੰਦਾ' ਕਹਿਣ 'ਤੇ ਭੜਕੀ ਆਰਐਸਐਸ, ਬੋਲੀ, ਰਾਹੁਲ ਗਾਂਧੀ ਝੂਠ ਬੋਲਣਾ ਬੰਦ ਕਰਨ
ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਉੱਪਰ ਕੀਤੇ ਹਮਲੇ ਮਗਰੋਂ ਸਿਆਸਤ ਗਰਮਾ ਗਈ ਹੈ। ਉਨ੍ਹਾਂ ਕਿਹਾ ਹੈ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ (ਅੰਗਰੇਜ਼ਾਂ) ਲਈ ਕੰਮ ਕਰਦੇ ਰਹੇ ਤੇ ਬਦਲੇ ’ਚ ਪੈਸੇ ਲੈਂਦੇ ਰਹੇ।
Veer Savarkar: ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਉੱਪਰ ਕੀਤੇ ਹਮਲੇ ਮਗਰੋਂ ਸਿਆਸਤ ਗਰਮਾ ਗਈ ਹੈ। ਉਨ੍ਹਾਂ ਕਿਹਾ ਹੈ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ (ਅੰਗਰੇਜ਼ਾਂ) ਲਈ ਕੰਮ ਕਰਦੇ ਰਹੇ ਤੇ ਬਦਲੇ ’ਚ ਪੈਸੇ ਲੈਂਦੇ ਰਹੇ। ਉਨ੍ਹਾਂ ਨੇ ਨਾਲ ਹੀ ਦੋਸ਼ ਲਾਇਆ ਕਿ ਆਰਐਸਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਵੀ ਬ੍ਰਿਟਿਸ਼ ਰਾਜ ਦੀ ਹਮਾਇਤ ਕੀਤੀ ਸੀ।
ਉਧਰ, ਸਾਵਰਕਰ ਤੇ ਆਰਐਸਐਸ ਬਾਰੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੇਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਆਗੂ ਦੇ ਬਿਆਨਾਂ ਵਿਚੋਂ ਸਿਆਸਤ ’ਚ ਮਿਲੀ ਨਾਕਾਮੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸਾਵਰਕਰ ਤੇ ਸੰਘ ਬਾਰੇ ਰਾਹੁਲ ਦੀਆਂ ਟਿੱਪਣੀਆਂ ਬਿਲਕੁਲ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਆਰਐਸਐਸ ਤੇ ਸਾਵਰਕਰ ’ਤੇ ਝੂਠੇ ਦੋਸ਼ ਲਾਉਣਾ ਫੈਸ਼ਨ ਬਣਦਾ ਜਾ ਰਿਹਾ ਹੈ।
ਕੁਮਾਰ ਨੇ ਕਿਹਾ ਕਿ ਸਾਵਰਕਰ ਆਜ਼ਾਦੀ ਘੁਲਾਟੀਏ ਸਨ ਤੇ ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। ਸੰਘ ਦੇ ਆਗੂ ਨੇ ਕਿਹਾ ਕਿ ਕਾਂਗਰਸ ਨੇ ਮੁਲਕ ਨੂੰ ਵੰਡਿਆ। ਭਾਰਤ ਦੀ ਵੰਡ ਮੌਕੇ ਨਹਿਰੂ ਨੇ ਬਰਤਾਨਵੀ ਸ਼ਾਸਨ ਦਾ ਸਮਰਥਨ ਕੀਤਾ। ਸੰਘ ਦੇ ਆਗੂ ਨੇ ਕਿਹਾ ਕਿ ‘ਇਹ ਅਸਲ ਵਿਚ ਨਹਿਰੂ ਪਰਿਵਾਰ ਹੈ, ਗਾਂਧੀ ਪਰਿਵਾਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਤੱਥਾਂ ਤੋਂ ਬਾਹਰ ਜਾ ਕੇ ਗੱਲ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :