ਵਾਲ-ਵਾਲ ਬਚੀ ਤਹਿਸੀਲਦਾਰ, ਖੋਲ੍ਹੀ ਫਾਈਲ ਤਾਂ ਨਿਕਲਿਆ ਕੋਬਰਾ ਤੋਂ ਵੀ ਜ਼ਹਿਰੀਲਾ ਸੱਪ
ਸੋਮਵਾਰ ਨੂੰ ਇੱਕ ਤਹਿਸੀਲਦਾਰ ਦੇ ਦਫ਼ਤਰ ਵਿੱਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਫਾਈਲ ਖੋਲ੍ਹਣ 'ਤੇ ਉਸ ਵਿੱਚੋਂ ਖ਼ਤਰਨਾਕ ਸੱਪ ਨਿੱਕਲ ਆਇਆ। ਘਟਨਾ ਮੱਧ ਪ੍ਰਦੇਸ਼ ਦੇ ਬੈਤੂਲ ਦੀ ਦੱਸੀ ਜਾ ਰਹੀ ਹੈ।
ਨਵੀਂ ਦਿੱਲੀ: ਸੋਮਵਾਰ ਨੂੰ ਇੱਕ ਤਹਿਸੀਲਦਾਰ ਦੇ ਦਫ਼ਤਰ ਵਿੱਚ ਉਦੋਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਫਾਈਲ ਖੋਲ੍ਹਣ 'ਤੇ ਉਸ ਵਿੱਚੋਂ ਖ਼ਤਰਨਾਕ ਸੱਪ ਨਿੱਕਲ ਆਇਆ। ਘਟਨਾ ਮੱਧ ਪ੍ਰਦੇਸ਼ ਦੇ ਬੈਤੂਲ ਦੀ ਦੱਸੀ ਜਾ ਰਹੀ ਹੈ। ਫਾਇਲ ਤਹਿਸੀਲਦਾਰ ਦੇ ਡਾਇਸ 'ਤੇ ਰੱਖੀ ਸੀ। ਮਹਿਲਾ ਤਹਿਸੀਲਦਾਰ ਨੇ ਜਿਦਾਂ ਹੀ ਫਾਇਲ ਖੋਲ੍ਹੀ ਤਾਂ ਸੱਪ ਨੂੰ ਵੇਖ ਉਸ ਦੇ ਹੋਸ਼ ਉੱਡ ਗਏ। ਇਸ ਮਗਰੋਂ ਇੱਕ ਕਰਮਚਾਰੀ ਨੇ ਸੱਪ ਨੂੰ ਬਾਹਰ ਕੱਢ ਡੰਡੇ ਨਾਲ ਮਾਰ ਸੁੱਟਿਆ।
ਵੈਸੇ ਤਾਂ ਸਰਕਾਰੀ ਦਫ਼ਤਰਾਂ ਨੂੰ ਅਕਸਰ ਸਾਫ-ਸੁਥਰਾ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਫਾਇਲਾਂ ਨੂੰ ਵੀ ਵਿਵਸਥਿਤ ਤੇ ਸੁਚੱਜੇ ਢੰਗ ਨਾਲ ਰੱਖੀਆਂ ਮੰਨੀਆਂ ਜਾਂਦੀਆਂ ਹਨ ਪਰ ਸੋਮਵਾਰ ਨੂੰ ਇੱਕ ਸਰਕਾਰੀ ਫਾਇਲ ਇੱਕ ਤਹਿਸੀਲਦਾਰ ਲਈ ਜਾਨਲੇਵਾ ਬਣ ਚੱਲੀ ਸੀ।
ਮਹਿਲਾ ਤਹਿਸੀਲਦਾਰ ਨੇ ਜਦੋਂ ਫਾਇਲ 'ਚ ਸੱਪ ਵੇਖਿਆ ਤਾਂ ਉਹ ਸੱਪ...ਸੱਪ ਕਹਿ ਕੇ ਚੀਕਣ ਲੱਗੀ। ਇਸ ਮਗਰੋਂ ਪੂਰੇ ਦਫ਼ਤਰ ਵਿੱਚ ਹੜਕੰਪ ਮੱਚ ਗਿਆ। ਤਹਿਸੀਲਦਾਰ ਐਂਟੋਨੀਆ ਇੱਕਾ ਆਪਣੇ ਚੈਂਬਰ ਵਿੱਚ ਬੈਠੀ ਸੀ। ਡਾਇਸ ਦੇ ਅੱਗੇ ਗਰੀਬੀ ਰੇਖਾ ਵਿੱਚ ਨਾਂ ਜੋੜਨ ਦੀ ਕੇਸ ਫਾਈਲ ਰੱਖੀ ਹੋਈ ਸੀ। ਫਾਈਲ ਖੋਲ੍ਹਦਿਆਂ ਹੀ ਤਹਿਸੀਲਦਾਰ ਦੇ ਦਫ਼ਤਰ ਵਿੱਚ ਹੜਕੰਪ ਮੱਚ ਗਿਆ। ਉਸ ਫਾਈਲ ਵਿੱਚ ਡੇਢ ਫੁੱਟ ਲੰਬਾ ਸੱਪ ਬੈਠਾ ਹੋਇਆ ਸੀ।
ਜਿਵੇਂ ਹੀ ਤਹਿਸੀਲ ਦੇ ਕਲਰਕ ਨੇ ਉਸ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਫਾਈਲ ਨੂੰ ਡਾਇਸ ਤੋਂ ਹਟਾ ਦਿੱਤਾ ਤੇ ਨਾਲ ਹੀ ਬਾਹਰ ਨੂੰ ਭੱਜ ਗਿਆ।ਉਸ ਨੇ ਫਾਈਲ ਬਾਹਰ ਮਾਰੀ ਤੇ ਫਿਰ ਸੱਪ ਨੂੰ ਬਾਹਰ ਕੱਢ ਲਿਆ। ਇੱਕ ਮੁਲਾਜ਼ਮ ਨੇ ਡੰਡੇ ਨਾਲ ਸੱਪ ਨੂੰ ਮਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਤਹਿਸੀਲਦਾਰ ਨੇ ਬੜੀ ਸਾਵਧਾਨੀ ਨਾਲ ਫਾਈਲ ਖੋਲ੍ਹੀ ਸੀ। ਉਸਨੇ ਕਿਹਾ ਕਿ "ਜੇਕਰ ਮੈਂ ਜਲਦਬਾਜ਼ੀ ਵਿੱਚ ਫਾਈਲ ਖੋਲ੍ਹਦੀ ਤਾਂ ਕੁਝ ਵੀ ਹੋ ਸਕਦਾ ਸੀ।"
ਸੱਪ ਮਾਹਿਰਾਂ ਅਨੁਸਾਰ ਭਾਰਤੀ ਸੱਪਾਂ ਵਿੱਚੋਂ ਇਹ ਸਭ ਤੋਂ ਖ਼ਤਰਨਾਕ ਹੈ। ਇਹ ਕੋਬਰਾ ਨਾਲੋਂ ਵੀ ਵੱਧ ਖਤਰਨਾਕ ਹੈ। ਇਸ ਦਾ ਜ਼ਹਿਰ ਬਹੁਤ ਤੇਜ਼ੀ ਨਾਲ ਪ੍ਰਭਾਵ ਦਿਖਾਉਂਦਾ ਹੈ। ਆਮ ਤੌਰ 'ਤੇ ਇਹ ਸੱਪ ਢਾਈ ਤੋਂ ਤਿੰਨ ਫੁੱਟ ਦਾ ਹੁੰਦਾ ਹੈ। ਇਸ 'ਤੇ ਧਾਰੀਆਂ ਹਨ।