(Source: ECI/ABP News)
MMS: ਕਾਲਜ ਦੇ ਬਾਥਰੂਮ 'ਚ ਕੁੜੀਆਂ ਦੀਆਂ ਬਣਾਈਆਂ ਜਾ ਰਹੀਆਂ ਸੀ ਵੀਡੀਓਜ਼, ਇੰਟਰਨੈੱਟ 'ਤੇ ਹੋ ਗਈਆਂ ਵਾਇਰਲ, ਤਿੰਨ ਵਿਦਿਆਰਥਣਾਂ 'ਤੇ FIR
MMS College Bathroom : ਵਿਦਿਆਰਥਣ ਦੀ ਟਾਇਲਟ 'ਚ ਬਣੀ ਵੀਡੀਓ ਨੂੰ ਡਿਲੀਟ ਕਰਨ ਦੇ ਦੋਸ਼ 'ਚ ਤਿੰਨ ਵਿਦਿਆਰਥਣਾਂ ਅਤੇ ਕਾਲਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਦੂਸਰਾ ਮਾਮਲਾ ਯੂਟਿਊਬ ਚੈਨਲ 'ਤੇ ਹਿਡਨ ਕੈਮਰੇ ਦੀਆਂ ਵੀਡੀਓਜ਼
![MMS: ਕਾਲਜ ਦੇ ਬਾਥਰੂਮ 'ਚ ਕੁੜੀਆਂ ਦੀਆਂ ਬਣਾਈਆਂ ਜਾ ਰਹੀਆਂ ਸੀ ਵੀਡੀਓਜ਼, ਇੰਟਰਨੈੱਟ 'ਤੇ ਹੋ ਗਈਆਂ ਵਾਇਰਲ, ਤਿੰਨ ਵਿਦਿਆਰਥਣਾਂ 'ਤੇ FIR video of girls being made in the bathroom of college went viral on internet MMS: ਕਾਲਜ ਦੇ ਬਾਥਰੂਮ 'ਚ ਕੁੜੀਆਂ ਦੀਆਂ ਬਣਾਈਆਂ ਜਾ ਰਹੀਆਂ ਸੀ ਵੀਡੀਓਜ਼, ਇੰਟਰਨੈੱਟ 'ਤੇ ਹੋ ਗਈਆਂ ਵਾਇਰਲ, ਤਿੰਨ ਵਿਦਿਆਰਥਣਾਂ 'ਤੇ FIR](https://feeds.abplive.com/onecms/images/uploaded-images/2023/07/26/2b3ddc5129e2b55a2c9bd064002b8c701690366744372785_original.avif?impolicy=abp_cdn&imwidth=1200&height=675)
MMS College Bathroom : ਕਰਨਾਟਕ ਦੇ ਉਡੁਪੀ ਵਿੱਚ ਇੱਕ ਪੈਰਾ ਮੈਡੀਕਲ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੂੰ ਬਾਥਰੂਮ ਵਿੱਚ ਹਿੰਦੂ ਕੁੜੀਆਂ ਦੀ ਵੀਡੀਓ ਬਣਾਉਣ ਅਤੇ ਫਿਰ ਵਾਇਰਲ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਤਿੰਨ ਮੁਸਲਿਮ ਕੁੜੀਆਂ 'ਤੇ ਕਾਲਜ ਦੇ ਟਾਇਲਟ 'ਚ ਮੋਬਾਈਲ ਰੱਖ ਕੇ ਵੀਡੀਓ ਬਣਾਉਣ ਦਾ ਦੋਸ਼ ਸੀ।
ਹਾਲਾਂਕਿ ਕਰਨਾਟਕ ਪੁਲਿਸ ਦਾ ਕਹਿਣਾ ਹੈ ਕਿ ਇਹ ਝੂਠੀ ਖਬਰ ਹੈ ਅਤੇ ਅਜਿਹਾ ਕੁਝ ਨਹੀਂ ਹੋਇਆ। ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ 'ਚ ਨਾਕਾਮ ਰਹੀ ਹੈ ਅਤੇ ਉਨ੍ਹਾਂ 'ਤੇ ਸਿਆਸੀ ਦਬਾਅ ਹੈ। ਦੋਸ਼ੀ ਲੜਕੀਆਂ ਦੀ ਪਛਾਣ ਅਲੀਮਤੁਲ ਸ਼ੇਫਾ, ਸ਼ਬਾਨਾਜ਼ ਅਤੇ ਆਲੀਆ ਵਜੋਂ ਹੋਈ ਹੈ।
ਉਡੁਪੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮਾਮਲੇ ਦਰਜ ਕੀਤੇ ਹਨ। ਵਿਦਿਆਰਥਣ ਦੀ ਟਾਇਲਟ 'ਚ ਬਣੀ ਵੀਡੀਓ ਨੂੰ ਡਿਲੀਟ ਕਰਨ ਦੇ ਦੋਸ਼ 'ਚ ਤਿੰਨ ਵਿਦਿਆਰਥਣਾਂ ਅਤੇ ਕਾਲਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਦੂਸਰਾ ਮਾਮਲਾ ਯੂਟਿਊਬ ਚੈਨਲ 'ਤੇ ਹਿਡਨ ਕੈਮਰੇ ਦੀਆਂ ਵੀਡੀਓਜ਼ ਅਪਲੋਡ ਕਰਨ ਦਾ ਹੈ।
ਬਸਵਰਾਜ ਬੋਮਈ ਨੇ ਕਰਨਾਟਕ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪੁਲਿਸ ਵੱਲੋਂ ਉਨ੍ਹਾਂ ਲੜਕੀਆਂ ਖ਼ਿਲਾਫ਼ ਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ. ਕੀਤੀ ਪਰ ਸੂਬਾ ਸਰਕਾਰ ਕਹਿ ਰਹੀ ਹੈ ਕਿ ਇਹ ਝੂਠੀ ਖ਼ਬਰ ਹੈ। ਜੇਕਰ ਅਜਿਹਾ ਹੈ ਤਾਂ ਦੋਸ਼ੀ ਲੜਕੀਆਂ ਨੇ ਮੁਆਫੀਨਾਮਾ ਕਿਉਂ ਲਿਖਿਆ ਅਤੇ ਉਨ੍ਹਾਂ ਨੂੰ ਕਾਲਜ ਤੋਂ ਸਸਪੈਂਡ ਕਿਉਂ ਕੀਤਾ ਗਿਆ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)