ਪੜਚੋਲ ਕਰੋ

ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਦੀਆਂ ਆਹਮੋ-ਸਾਹਮਣੇ

ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਗੁਆਂਢੀ ਮੁਲਕ ਚੀਨ ਨਾਲ ਦੂਰੀ ਵਧਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪੰਜ ਦਹਾਕਿਆਂ ਬਾਅਦ ਸਰਹੱਦ 'ਤੇ ਤਾਇਨਾਤ ਫੌਜਾਂ ਹਿੰਸਾ 'ਤੇ ਉੱਤਰ ਆਈਆਂ ਹਨ। ਲੰਘੀ ਰਾਤ ਚੀਨੀ ਫੌਜ ਨਾਲ ਝੜਪ ਦੌਰਾਨ ਭਾਰਤੀ ਕਰਨਲ ਤੇ ਦੋ ਸੈਨਿਕਾਂ ਦੀ ਮੌਤ ਹੋ ਗਈ। ਹੁਣ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।

ਲੱਦਾਖ: ਭਾਰਤ ਦੀ ਅਮਰੀਕਾ ਨਾਲ ਵਧਦੀ ਨੇੜਤਾ ਗੁਆਂਢੀ ਮੁਲਕ ਚੀਨ ਨਾਲ ਦੂਰੀ ਵਧਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪੰਜ ਦਹਾਕਿਆਂ ਬਾਅਦ ਸਰਹੱਦ 'ਤੇ ਤਾਇਨਾਤ ਫੌਜਾਂ ਹਿੰਸਾ 'ਤੇ ਉੱਤਰ ਆਈਆਂ ਹਨ। ਲੰਘੀ ਰਾਤ ਚੀਨੀ ਫੌਜ ਨਾਲ ਝੜਪ ਦੌਰਾਨ ਭਾਰਤੀ ਕਰਨਲ ਤੇ ਦੋ ਸੈਨਿਕਾਂ ਦੀ ਮੌਤ ਹੋ ਗਈ। ਹੁਣ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਦਰਅਸਲ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤੀ ਫੌਜ ਤੇ ਚੀਨੀ ਫੌਜ ਦਰਮਿਆਨ ਹਿੰਸਕ ਝੜਪ ਹੋ ਗਈ। ਇਸ ਦੌਰਾਨ ਭਾਰਤੀ ਫੌਜ ਦਾ ਅਧਿਕਾਰੀ ਤੇ ਦੋ ਸੈਨਿਕ ਮਾਰੇ ਗਏ ਹਨ। ਤਕਰੀਬਨ ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਵਿਚਾਲੇ ਹਿੰਸਕ ਝੜਪ ਹੋਈ ਹੈ। ਹਾਲਾਂਕਿ, ਦੋਵੇਂ ਫੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਸ਼ਾਂਤ ਕਰਨ ਲਈ ਕੰਮ ਕਰ ਰਹੇ ਹਨ ਪਰ ਤਣਾਅ ਵਧਣ ਦਾ ਖਦਸ਼ਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੇ ਸੈਨਾਵਾਂ ਦੇ ਮੁਖੀਆਂ ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਤੇ ਰੱਖਿਆ ਸਟਾਫ ਦੇ ਮੁਖੀ ਜਨਰਲ ਬਿਪਿਨ ਰਾਵਤ ਨਾਲ ਮੀਟਿੰਗ ਕੀਤੀ। ਉਨ੍ਹਾਂ ਪੂਰਬੀ ਲੱਦਾਖ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਏ। ਤੁਹਾਨੂੰ ਦੱਸ ਦਈਏ ਕਿ 70ਵਿਆਂ ਤੋਂ ਬਾਅਦ ਪਹਿਲੀ ਵਾਰ ਐਲਏਸੀ ‘ਤੇ ਭਾਰਤੀ ਸੈਨਿਕ ਸ਼ਹੀਦ ਹੋਏ ਹਨ। 1962 ਵਿੱਚ ਭਾਰਤ ਤੇ ਚੀਨ ਵਿਚਾਲੇ ਯੁੱਧ ਹੋਇਆ ਸੀ। ਇਸ ਯੁੱਧ ਤੋਂ ਬਾਅਦ, 70 ਦੇ ਦਹਾਕੇ ਤੋਂ, ਐਲਏਸੀ ਉੱਤੇ ਤਣਾਅ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਕੋਈ ਵੀ ਭਾਰਤੀ ਫੌਜ ਦਾ ਜਵਾਨ ਸ਼ਹੀਦ ਨਹੀਂ ਹੋਇਆ। ਅੱਜ, ਲਗਪਗ 50 ਸਾਲ ਬਾਅਦ, ਐਲਏਸੀ 'ਤੇ ਭਾਰਤ ਤੇ ਚੀਨੀ ਫੌਜੀਆਂ ਵਿਚਕਾਰ ਹਿੰਸਕ ਝੜਪ ਹੋਈ। ਰਿਪੋਰਟਾਂ ਅਨੁਸਾਰ, ਚੀਨੀ ਫੌਜ ਦਾ ਵੀ ਨੁਕਸਾਨ ਹੋਇਆ ਹੈ। ਹਾਲਾਂਕਿ ਚੀਨੀ ਮੀਡੀਆ ਜਾਂ ਫੌਜ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਾਂਡ ਤੋਂ ਬਾਅਦ, ਦੋਵੇਂ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਭਾਰਤ-ਚੀਨ ਸਰਹੱਦ ‘ਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਚੀਨ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਉਹ ਗੱਲਬਾਤ ਰਾਹੀਂ ਇਸ ਮਸਲੇ ਦਾ ਨਿਬੇੜਾ ਕਰਨਾ ਚਾਹੁੰਦਾ ਹੈ, ਪਰ ਪਿੱਛੇ ਹਟਣ ਤੋਂ ਇਨਕਾਰ ਕਰ ਰਿਹਾ ਹੈ। ਉਧਰ, ਬੀਜਿੰਗ ਨੇ ਭਾਰਤ 'ਤੇ ਸਰਹੱਦ ਪਾਰ ਕਰਦਿਆਂ ਚੀਨੀ ਕਰਮਚਾਰੀਆਂ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੀਨ ਦੇ ਗਲੋਬਲ ਟਾਈਮਜ਼ ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਸੈਨਿਕਾਂ ਨੇ ਸੋਮਵਾਰ ਨੂੰ ਦੋ ਵਾਰ ਸਰਹੱਦ ਪਾਰ ਕਰਦਿਆਂ ਗੈਰ ਕਾਨੂੰਨੀ ਢੰਗ ਨਾਲ ਚੀਨੀ ਸੈਨਿਕਾਂ ‘ਤੇ ਹਮਲੇ ਕਰਦਿਆਂ ਸਮਝੌਤੇ ਦੀ ਉਲੰਘਣਾ ਕੀਤੀ, ਜਿਸ ਕਾਰਨ ਗੰਭੀਰ ਝੜਪਾਂ ਹੋਈਆਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ

ABP Premium

ਵੀਡੀਓਜ਼

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, 15 ਤਰੀਕ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜੇਕਰ ਛਿੜ ਗਈ ਤੀਜੀ World War ਤਾਂ ਕੌਣ ਕਿਸ ਦਾ ਦੇਵੇਗਾ ਸਾਥ? ਨਤੀਜਿਆਂ ਤੋਂ ਮੁੱਖ ਖਿਡਾਰੀਆਂ ਤੱਕ, AI ਨੇ ਦਿੱਤੇ ਇਹ ਜਵਾਬ

Iran Israel War: ਕੀ ਮੱਧ ਪੂਰਬ ਵਿੱਚ ਸ਼ੁਰੂ ਹੋਏਗਾ ਮਹਾਯੁੱਧ? ਇਜ਼ਰਾਈਲ ਲਏਗਾ ਬਦਲਾ, ਜਾਣੋ ਕਿੰਨਾ ਵਿਨਾਸ਼ਕਾਰੀ ਹੋਏਗਾ ਅੰਜਾਮ?

ਗੋਵਿੰਦਾ ਨੂੰ ਅੱਜ ਹਸਪਤਾਲ ਤੋਂ ਮਿਲੇਗੀ ਛੁੱਟੀ? ਪਤਨੀ ਨੇ ਪੋਸਟ ਪਾ ਕੇ ਸਿਹਤ ਬਾਰੇ ਕੀਤਾ ਵੱਡਾ ਖੁਲਾਸਾ

Embed widget