ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਨਾਲ ਰਾਹੁਲ ਗਾਂਧੀ ਅਤੇ ਸੋਨੀਆ ਨੇ ਕੀਤੀ ਮੁਲਾਕਾਤ ?
Kulvinder Kaur And Divya Maderna Row: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਦੇ ਨਾਲ ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਹੈ।
Social Media Reaction: ਰਾਜਸਥਾਨ ਦੀ ਸਾਬਕਾ ਵਿਧਾਇਕ ਦਿਵਿਆ ਮਹੀਪਾਲ ਮਦੇਰਨਾ ਨੇ ਆਪਣੀ ਫੋਟੋ ਦੀ ਵਰਤੋਂ ਕਰਨ ਲਈ ਭਾਜਪਾ 'ਤੇ ਹਮਲਾ ਕੀਤਾ ਹੈ। ਅਸਲ 'ਚ ਕੁਝ ਸੋਸ਼ਲ ਮੀਡੀਆ ਹੈਂਡਲਸ 'ਤੇ ਗਾਂਧੀ ਪਰਿਵਾਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਸੀ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਗਾਂਧੀ ਪਰਿਵਾਰ ਨਾਲ ਤਸਵੀਰ 'ਚ ਨਜ਼ਰ ਆ ਰਹੀ ਔਰਤ ਕੁਲਵਿੰਦਰ ਕੌਰ ਹੈ, ਜਿਸ ਨੇ ਕੰਗਨਾ ਰਣੌਤ 'ਤੇ ਹਮਲਾ ਕੀਤਾ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਤਸਵੀਰ 'ਚ ਨਜ਼ਰ ਆ ਰਹੀ ਔਰਤ ਕੁਲਵਿੰਦਰ ਨਹੀਂ ਸਗੋਂ ਉਹ ਖੁਦ ਹੈ।
ਇਹ ਤਸਵੀਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਹਮਲਾ ਕਰਨ ਲਈ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ 'ਤੇ ਸ਼ੇਅਰ ਕੀਤੀ ਜਾ ਰਹੀ ਸੀ। ਤਸਵੀਰ 'ਚ ਕੁਲਵਿੰਦਰ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਜਾ ਰਿਹਾ ਸੀ ਕਿ 'ਇਹ ਉਹੀ ਕੁਲਵਿੰਦਰ ਕੌਰ ਹੈ ਜਿਸ ਨੇ ਕੰਗਨਾ ਰਣੌਤ 'ਤੇ ਹਮਲਾ ਕੀਤਾ ਸੀ। ਇਹ ਹਮਲਾ ਕਿਸ ਦੇ ਹੁਕਮ 'ਤੇ ਕੀਤਾ ਗਿਆ, ਇਹ ਤਸਵੀਰ ਦੇਖ ਕੇ ਸਮਝਿਆ ਜਾ ਸਕਦਾ ਹੈ।
ਵਾਇਰਲ ਫੋਟੋ ਬਾਰੇ ਦਿਵਿਆ ਮਦੇਰਨਾ ਨੇ ਕੀ ਕਿਹਾ?
ਇਸ 'ਤੇ ਦਿਵਿਆ ਮਦੇਰਨਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਸਾਂਝਾ ਕਰਦੇ ਹੋਏ, ਦਿਵਿਆ ਨੇ ਲਿਖਿਆ, "ਭਾਜਪਾ ਆਈਟੀ ਸੈੱਲ ਆਪਣੀ ਨਿਰਾਸ਼ ਮਾਨਸਿਕਤਾ ਦਿਖਾਉਣ ਵਿੱਚ ਇੱਕ ਪਲ ਵੀ ਨਹੀਂ ਛੱਡਦਾ। ਬੀਤੇ ਕੱਲ੍ਹ ਤੋਂ ਰਾਜਸਥਾਨ ਵਿਧਾਨ ਸਭਾ ਵਿੱਚ ਸੋਨੀਆ ਗਾਂਧੀ ਦੀ ਰਾਜ ਸਭਾ ਨਾਮਜ਼ਦਗੀ ਦੌਰਾਨ ਲਈ ਗਈ ਮੇਰੀ ਫੋਟੋ ਨੂੰ ਦੇਸ਼ ਭਰ ਵਿੱਚ ਗਲਤ ਤੱਥਾਂ ਨਾਲ ਪੋਸਟ ਕੀਤਾ ਜਾ ਰਿਹਾ ਹੈ ਅਤੇ ਮੈਨੂੰ CISF ਜਵਾਨ ਕੁਲਵਿੰਦਰ ਕੌਰ ਵਜੋਂ ਪੇਸ਼ ਕਰਕੇ ਗਾਂਧੀ ਪਰਿਵਾਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
भाजपा IT सेल अपनी कुंठित मानसिकता का परिचय देने से क्षणिक नहीं चूकते। कल से पूरे देश में राजस्थान विधानसभा में आदरणीय श्रीमती सोनिया गांधी जी के राज्यसभा नामांकन के समय कि मेरी एक फ़ोटो को गलत तथ्य के साथ पोस्ट करते हुए मुझे सीआईएसएफ़ की जवान कुलविंद्र कौर के रूप में पेश कर… pic.twitter.com/LjB8PEoasM
— Divya Mahipal Maderna (@DivyaMaderna) June 14, 2024
ਦਿਵਿਆ ਮਦੇਰਨਾ ਨੇ ਅੱਗੇ ਕਿਹਾ, ''ਜਨਤਾ ਇਨ੍ਹਾਂ ਲੋਕਾਂ ਦੀ ਮਾੜੀ ਮਾਨਸਿਕਤਾ ਨੂੰ ਸਮਝ ਚੁੱਕੀ ਹੈ, ਹੁਣ ਇਹ ਹਜ਼ਾਰਾਂ ਹੱਥਕੰਡੇ ਅਪਣਾ ਲੈਣ, ਪਰ ਭਾਰਤ ਦੀ ਜਨਤਾ ਨੇ ਰਾਹੁਲ ਗਾਂਧੀ ਨੂੰ ਲੋਕਤੰਤਰ ਦਾ ਰਖਵਾਲਾ ਮੰਨ ਲਿਆ ਹੈ।