ਮੌਤ 'ਤੇ ਜਸ਼ਨ! ਆਰਕੈਸਟਰਾ ਨਾਲ ਕੱਢੀ ਅਰਥੀ ਯਾਤਰਾ, ਸੋਸ਼ਲ ਮੀਡੀਆ ‘ਤੇ ਵਾਇਰਲ
ਦੋਵੇਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ। ਇੱਕ ਵੀਡੀਓ ਗੋਪਾਲਗੰਜ ਜ਼ਿਲੇ ਦੇ ਕਾਟੇਆ ਥਾਣਾ ਖੇਤਰ ਦੇ ਕਾਟੇਆ ਬਾਜ਼ਾਰ ਦਾ ਦੱਸਿਆ ਜਾ ਰਿਹਾ ਹੈ।
ਗੋਪਾਲਗੰਜ: ਬਿਹਾਰ ਵਿੱਚ ਵਿਆਹ ਸਮਾਰੋਹ ਜਾਂ ਹੋਰ ਕਈ ਸਮਾਗਮਾਂ ਵਿੱਚ ਲੋਕ ਆਰਕੈਸਟਰਾ ਦਾ ਅਨੰਦ ਲੈਂਦੇ ਹਨ, ਇਹ ਕੋਈ ਨਵੀਂ ਗੱਲ ਨਹੀਂ ਪਰ ਹੁਣ ਇਸ ਨੂੰ ਅੰਤਿਮ ਸੰਸਕਾਰ ਵਿੱਚ ਵੀ ਆਰਕੈਸਟਰਾ ਨਾਲ ਨੱਚਿਆ-ਗਾਇਆ ਜਾ ਰਿਹਾ ਹੈ। ਡੀਜੇ ਨਾਲ ਅੰਤਿਮ ਸੰਸਕਾਰ ਦੇ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇੱਕ ਵੀਡੀਓ ਗੋਪਾਲਗੰਜ ਦੀ ਦੱਸੀ ਜਾ ਰਹੀ ਹੈ ਜਦੋਂਕਿ ਦੂਜੀ ਵੀਡੀਓ ਛਪਰਾ ਦੀ ਏਕਮਾ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਏਬੀਪੀ ਨਿਊਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਦੋਵੇਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ। ਇੱਕ ਵੀਡੀਓ ਗੋਪਾਲਗੰਜ ਜ਼ਿਲੇ ਦੇ ਕਾਟੇਆ ਥਾਣਾ ਖੇਤਰ ਦੇ ਕਾਟੇਆ ਬਾਜ਼ਾਰ ਦਾ ਦੱਸਿਆ ਜਾ ਰਿਹਾ ਹੈ। ਵਿਅਕਤੀ ਦੀ ਮੌਤ ਤੋਂ ਬਾਅਦ, ਪਰਿਵਾਰ ਨੇ ਅੰਤਿਮ ਸੰਸਕਾਰ ਵਿੱਚ ਇੱਕ ਆਰਕੈਸਟਰਾ ਦਾ ਆਯੋਜਨ ਕੀਤਾ ਹੈ। ਲੋਕ ਡਾਂਸਰਾਂ ਨਾਲ ਨੱਚਣ ਤੇ ਗਾਉਣ ਲਈ ਸ਼ਮਸ਼ਾਨਘਾਟ ਜਾ ਰਹੇ ਹਨ। ਮਰਨ ਵਾਲੇ ਵਿਅਕਤੀ ਦੇ ਨਾਂ ਬਾਰੇ ਜਾਣਕਾਰੀ ਉਪਲਬਧ ਨਹੀਂ।
ਮੋਢੇ ਉਤੇ ਲਾਸ਼ ਤੇ ਭੋਜਪੁਰੀ ਗਾਣੇ 'ਤੇ ਡਾਂਸ
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੋਕ ਅੰਤਿਮ ਸੰਸਕਾਰ ਵਿੱਚ ਆਰਕੈਸਟਰਾ ਵਿੱਚ ਡਾਂਸਰ ਦੇ ਨਾਲ ਕਿਵੇਂ ਆਨੰਦ ਮਾਣ ਰਹੇ ਹਨ। ਉਹ ਲਾਸ਼ ਨੂੰ ਸੜਕ 'ਤੇ ਰੱਖ ਕੇ ਵੀ ਨੱਚ ਰਹੇ ਹਨ। ਇਸ ਦੇ ਨਾਲ ਹੀ ਦੂਜਾ ਵੀਡੀਓ ਛਪਰਾ ਜ਼ਿਲੇ 'ਚ ਏਕਮਾ ਦਾ ਦੱਸਿਆ ਜਾ ਰਿਹਾ ਹੈ। ਇੱਥੇ ਅੰਤਿਮ ਸੰਸਕਾਰ ਵਿੱਚ ਇੱਕ ਆਰਕੈਸਟਰਾ ਦਾ ਵੀ ਆਯੋਜਨ ਕੀਤਾ ਗਿਆ ਹੈ। ਆਰਕੈਸਟਰਾ ਗੱਡੀ ਅੰਤਿਮ ਸੰਸਕਾਰ ਤੋਂ ਅੱਗੇ ਵੱਧ ਰਹੀ ਹੈ ਤੇ ਲੋਕ ਮ੍ਰਿਤਕ ਦੇਹ ਨੂੰ ਮੋਢਿਆਂ 'ਤੇ ਚੁੱਕ ਕੇ ਭੋਜਪੁਰੀ ਗੀਤਾਂ ਉਤੇ ਨੱਚ ਰਹੇ ਹਨ।
ਆਰਕੈਸਟਰਾ ਜਿਸ ਦੇ ਨਾਲ ਮਾਈਕ ਤੇ ਸਾਊਂਡ ਸਿਸਟਮ ਅੰਤਿਮ ਸੰਸਕਾਰ ਵਿੱਚ ਰੱਖਿਆ ਗਿਆ ਹੈ। ਕਾਟੇਆ ਬਾਜ਼ਾਰ ਦਾ ਪਤਾ ਤੇ ਮੋਬਾਈਲ ਨੰਬਰ ਵੀ ਇਸ ਉੱਤੇ ਲਿਖਿਆ ਹੋਇਆ ਹੈ। ਹਾਲਾਂਕਿ, ਮੋਬਾਈਲ ਨੰਬਰ 'ਤੇ ਕਾਲ ਕਰਨ ਉਤੇ ਸਵਿੱਚ ਬੰਦ ਆ ਰਿਹਾ ਹੈ। ਹੁਣ ਸੋਸ਼ਲ ਮੀਡੀਆ 'ਤੇ ਇਸ ਤਰੀਕੇ ਦੀ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ।