Viral Video: ਪਾਕਿਸਤਾਨੀ ਫੌਜ ਦੇ ਅਧਿਕਾਰੀ ਦਾ ਇਤਰਾਜ਼ਯੋਗ ਬਿਆਨ, ਕਿਹਾ- 'ਭਾਰਤੀ PM ਮੋਦੀ ਨੂੰ ਜੰਜ਼ੀਰਾਂ ਵਿੱਚ ਬੰਨ੍ਹਾਂਗੇ'
Pakistani army officer Viral Video: ਪਾਕਿਸਤਾਨੀ ਫੌਜ ਦੇ ਅਧਿਕਾਰੀ ਦਾ ਇਤਰਾਜ਼ਯੋਗ ਬਿਆਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ PM ਮੋਦੀ ਨੂੰ ਜੰਜ਼ੀਰਾਂ ਵਿੱਚ ਕੈਦ ਕਰਨ ਦੀ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
Viral Video: ਗੁਆਂਢੀ ਮੁਲਕਾ ਦਾ ਇੱਕ ਵੀਡੀਓ ਐਕਸ (ਪਹਿਲਾਂ ਟਵਿੱਟਰ) 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਪਾਕਿਸਤਾਨੀ ਫੌਜ ਦਾ ਇੱਕ ਸੀਨੀਅਰ ਅਧਿਕਾਰੀ ਲੋਕਾਂ ਦੇ ਇੱਕ ਸਮੂਹ ਨਾਲ ਗੱਲ ਕਰ ਰਿਹਾ ਹੈ ਅਤੇ ਪੀਐਮ ਮੋਦੀ (PM Modi) ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਦੀਵਾਲੀਆ ਹੋ ਚੁੱਕੇ ਪਾਕਿਸਤਾਨ ਦੇ ਨੇਤਾਵਾਂ ਅਤੇ ਫੌਜੀ ਅਫਸਰਾਂ ਦਾ ਹੰਕਾਰ ਘਟਦਾ ਨਜ਼ਰ ਨਹੀਂ ਆ ਰਿਹਾ ਹੈ। ਪਾਕਿਸਤਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪਾਕਿ ਦਾ ਕੋਈ ਸੀਨੀਅਰ ਫੌਜੀ ਅਧਿਕਾਰੀ ਇਤਰਾਜ਼ਯੋਗ ਬਿਆਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਬਿਆਨ 'ਚ ਕਥਿਤ ਪਾਕਿਸਤਾਨੀ ਅਧਿਕਾਰੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਜ਼ੀਰਾਂ 'ਚ ਬੰਨ੍ਹਣ ਅਤੇ ਫਲਸਤੀਨ ਨੂੰ ਆਜ਼ਾਦ ਕਰਵਾਉਣ 'ਚ ਆਪਣੀ ਫੌਜ ਦੀ ਅਹਿਮ ਭੂਮਿਕਾ ਦਾ ਦਾਅਵਾ ਕਰ ਰਿਹਾ ਹੈ। ਤਾੜੀਆਂ ਦੀ ਗੜਗੜਾਹਟ ਵਿਚਕਾਰ ਕਥਿਤ ਅਧਿਕਾਰੀ ਕਹਿ ਰਿਹਾ ਸੀ ਕਿ ਪਾਕਿਸਤਾਨ ਦੀ ਸੈਨਾ ਹੀ ਸੈਨਾ ਹੈ।
#BREAKING In this video now viral on social media, a senior #PakistanArmy officer is seen talking to a crowd about invading and occupying #India and imprisoning #Modi. And then liberating Palëst¡ne followed by the return of the mythical Imam Mehdi. What grandeur delusions! pic.twitter.com/g9PunTnoST
— Taha Siddiqui (@TahaSSiddiqui) December 5, 2023
ਉਸ ਅਧਿਕਾਰੀ ਨੇ ਆਪਣੇ ਵਿਗੜੇ ਹੋਏ ਇਸਲਾਮਿਕ ਭਾਸ਼ਣ ਵਿੱਚ ਇਹ ਵੀ ਦਾਅਵਾ ਕੀਤਾ ਕਿ "ਭਾਰਤ ਦੇ ਸ਼ਾਸਕਾਂ" ਨੂੰ ਗੁਲਾਮ ਬਣਾਇਆ ਜਾਵੇਗਾ ਅਤੇ ਫਲਸਤੀਨ ਨੂੰ "ਪੂਰਬ ਦੀ ਫੌਜ" ਦੁਆਰਾ "ਆਜ਼ਾਦ" ਕੀਤਾ ਜਾਵੇਗਾ।
ਪਾਕਿਸਤਾਨੀ ਫੌਜ ਦੇ ਅਫਸਰ ਨੇ ਕਿਹਾ, ''ਮੋਦੀ ਸਾਹਿਬ ਨੂੰ ਜਿੰਨਾ ਅਸੀਂ ਜ਼ੰਜੀਰਾਂ ਦੇ ਵਿੱਚ ਬੰਨ੍ਹਣਾ ਚਾਹੁੰਦੇ ਹਾਂ ਕੋਈ ਨਹੀਂ ਚਾਹੁੰਦਾ ਹੈ।'' ਜਦੋਂ ਫੌਜੀ ਅਧਿਕਾਰੀ ਨੇ ਇਹ ਕਿਹਾ ਤਾਂ ਉਸ ਨੂੰ ਸੁਣ ਰਹੀ ਭੀੜ ਨੇ ਤਾੜੀਆਂ ਵਜਾਈਆਂ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨੀ ਫੌਜ ਦਾ ਕੋਈ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਾ ਨਜ਼ਰ ਆਇਆ ਹੋਵੇ।ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਸੋਸ਼ਲ ਮੀਡੀਆ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਲਈ ਵਰਤੀ ਗਈ ਅਪਮਾਨਜਨਕ ਭਾਸ਼ਾ ਦੇ ਵੀਡੀਓ ਅਤੇ ਕਲਿੱਪ ਵਾਇਰਲ ਹੋ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।