ਨਵੇਂ ਸਾਲ 'ਤੇ ਇਸ ਦੇਸ਼ ਦਾ ਭਾਰਤੀਆਂ ਨੂੰ ਵੱਡਾ ਤੋਹਫਾ, ਮਿਲੇਗੀ Visa Free Entry
Russia visa-free travel for Indians: ਭਾਰਤੀ ਅਗਸਤ 2023 ਤੋਂ ਰੂਸ ਦੀ ਯਾਤਰਾ ਦੇ ਲਈ ਈ-ਵੀਜ਼ਾ ਦੇ ਯੋਗ ਹਨ। ਹਾਲਾਂਕਿ, ਈ-ਵੀਜ਼ਾ ਜਾਰੀ ਹੋਣ ਵਿੱਚ ਲਗਭਗ ਚਾਰ ਦਿਨ ਲੱਗਦੇ ਹਨ।
India Russia Realation: ਭਾਰਤ ਅਤੇ ਰੂਸ ਵਿਚਾਲੇ ਦੋਸਤਾਨਾ ਸਬੰਧ ਅੱਜ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪਹਿਲਾਂ ਨਾਲੋਂ ਬਿਹਤਰ ਅਤੇ ਮਜ਼ਬੂਤ ਬਣਾਉਣ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਹੁਣ ਰੂਸ ਇਕ ਵਾਰ ਫਿਰ ਦੋਸਤਾਨਾ ਸਬੰਧਾਂ ਦੀ ਮਿਸਾਲ ਕਾਇਮ ਕਰ ਰਿਹਾ ਹੈ ਅਤੇ ਭਾਰਤੀਆਂ ਨੂੰ ਵੱਡਾ ਤੋਹਫਾ ਦੇ ਰਿਹਾ ਹੈ। ਸਾਲ 2025 'ਚ ਭਾਰਤੀ ਵੀਜ਼ਾ ਮੁਕਤ ਰੂਸ ਦੀ ਯਾਤਰਾ ਕਰ ਸਕਣਗੇ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਰੂਸ ਦੇ ਨਵੇਂ ਵੀਜ਼ਾ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਭਾਰਤੀ ਬਿਨਾਂ ਵੀਜ਼ੇ ਤੋਂ ਰੂਸ ਜਾ ਸਕਦੇ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਰੂਸ ਅਤੇ ਭਾਰਤ ਨੇ ਇੱਕ ਦੂਜੇ ਲਈ ਵੀਜ਼ਾ ਪਾਬੰਦੀਆਂ ਨੂੰ ਘੱਟ ਕਰਨ ਲਈ ਇੱਕ ਦੁਵੱਲੇ ਸਮਝੌਤੇ 'ਤੇ ਚਰਚਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਅਗਸਤ 2023 ਤੋਂ ਰੂਸ ਦੀ ਯਾਤਰਾ ਕਰਨ ਲਈ ਈ-ਵੀਜ਼ਾ ਲਈ ਯੋਗ ਹਨ। ਹਾਲਾਂਕਿ, ਈ-ਵੀਜ਼ਾ ਜਾਰੀ ਹੋਣ ਵਿੱਚ ਲਗਭਗ ਚਾਰ ਦਿਨ ਲੱਗਦੇ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੇ ਪਿਛਲੇ ਸਾਲ ਜਾਰੀ ਕੀਤੇ ਈ-ਵੀਜ਼ਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਟਾਪ ਦੇ ਪੰਜ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਰੂਸ ਨੇ ਭਾਰਤੀ ਯਾਤਰੀਆਂ ਨੂੰ 9,500 ਈ-ਵੀਜ਼ੇ ਦਿੱਤੇ ਹਨ।
ਜ਼ਿਆਦਾਤਰ, ਭਾਰਤੀ ਵਪਾਰ ਜਾਂ ਯਾਤਰਾ ਲਈ ਰੂਸ ਜਾਂਦੇ ਹਨ। 2023 ਵਿੱਚ ਰਿਕਾਰਡ 60,000 ਤੋਂ ਵੱਧ ਭਾਰਤੀਆਂ ਨੇ ਮਾਸਕੋ ਦਾ ਦੌਰਾ ਕੀਤਾ, ਜੋ ਕਿ 2022 ਦੇ ਮੁਕਾਬਲੇ 26 ਪ੍ਰਤੀਸ਼ਤ ਵੱਧ ਹੈ। ਗੈਰ-ਸੀਆਈਐਸ ਦੇਸ਼ਾਂ ਵਿੱਚ ਭਾਰਤ ਤੀਜੇ ਨੰਬਰ 'ਤੇ ਹੈ ਜਿੱਥੋਂ ਜ਼ਿਆਦਾਤਰ ਲੋਕ ਰੂਸ ਜਾਂਦੇ ਹਨ। ਇਕੱਲੇ 2024 ਦੀ ਪਹਿਲੀ ਤਿਮਾਹੀ ਵਿੱਚ ਲਗਭਗ 1,700 ਈ-ਵੀਜ਼ੇ ਜਾਰੀ ਕੀਤੇ ਗਏ ਸਨ।
ਹੁਣ ਇਨ੍ਹਾਂ ਦੇਸ਼ਾਂ ਦੀ ਹੋਵੇਗੀ ਵੀਜ਼ਾ ਫ੍ਰੀ ਐਂਟਰੀ
ਰੂਸ ਇਸ ਸਮੇਂ ਆਪਣੇ ਵੀਜ਼ਾ-ਮੁਕਤ ਟੂਰਿਸਟ ਐਕਸਚੇਂਜ ਪ੍ਰੋਗਰਾਮ ਰਾਹੀਂ ਚੀਨ ਅਤੇ ਈਰਾਨ ਦੇ ਯਾਤਰੀਆਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਆਗਿਆ ਦਿੰਦਾ ਹੈ। ਹੁਣ ਰੂਸ ਵੀ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ 'ਤੇ ਵਿਚਾਰ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।