ਪੜਚੋਲ ਕਰੋ
Advertisement
(Source: ECI/ABP News/ABP Majha)
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨਾਲ ਫੋਨ 'ਤੇ ਕੀਤੀ ਗੱਲ , ਵੈਨਗਰ ਦੇ ਵਿਦਰੋਹ ਅਤੇ ਯੂਕਰੇਨ ਯੁੱਧ 'ਤੇ ਹੋਈ ਚਰਚਾ
Russia-Ukraine War : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (30 ਜੂਨ) ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵੈਨਗਰ ਦੇ ਵਿਦਰੋਹ
Russia-Ukraine War : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (30 ਜੂਨ) ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਵੈਨਗਰ ਦੇ ਵਿਦਰੋਹ ਅਤੇ ਰੂਸ-ਯੂਕਰੇਨ ਯੁੱਧ 'ਤੇ ਚਰਚਾ ਕੀਤੀ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਦੁਵੱਲੇ ਸਹਿਯੋਗ ਲਈ ਸਮਕਾਲੀ ਮੁੱਦਿਆਂ 'ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਵੱਖ-ਵੱਖ ਖੇਤਰਾਂ ਵਿੱਚ ਰੂਸ ਅਤੇ ਭਾਰਤ ਦਰਮਿਆਨ ਪ੍ਰਮੁੱਖ ਸੰਯੁਕਤ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਦੀ ਮਹੱਤਤਾ ਨੂੰ ਧਿਆਨ ਦਿੱਤਾ। 2022 ਅਤੇ 2023 ਦੀ ਪਹਿਲੀ ਤਿਮਾਹੀ ਵਿੱਚ ਕਾਰੋਬਾਰ ਵਿੱਚ ਮਹੱਤਵਪੂਰਨ ਵਾਧੇ 'ਤੇ ਤਸੱਲੀ ਪ੍ਰਗਟਾਈ।
ਰੂਸੀ ਰਾਸ਼ਟਰਪਤੀ ਮਹਿਲ ਕ੍ਰੇਮਲਿਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪੀਐਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਦੋ-ਪੱਖੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਵੱਖ-ਵੱਖ ਖੇਤਰਾਂ ਵਿੱਚ ਰੂਸ ਅਤੇ ਭਾਰਤ ਦਰਮਿਆਨ ਪ੍ਰਮੁੱਖ ਸੰਯੁਕਤ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਦੀ ਮਹੱਤਤਾ 'ਤੇ ਧਿਆਨ ਦਿੱਤਾ । ਇਸ ਦੇ ਨਾਲ ਹੀ ਮੋਦੀ ਅਤੇ ਪੁਤਿਨ ਵਿਚਾਲੇ ਸ਼ੰਘਾਈ ਸਹਿਯੋਗ ਸੰਗਠਨ ਅਤੇ ਜੀ-20 'ਚ ਸਹਿਯੋਗ ਨੂੰ ਲੈ ਕੇ ਗੱਲਬਾਤ ਹੋਈ।
ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਬਾਰੇ ਕੀ ਕਿਹਾ?
ਪੁਤਿਨ ਨੇ ਇਸ ਤੋਂ ਪਹਿਲਾਂ ਵੀਰਵਾਰ (29 ਜੂਨ) ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਾਸਕੋ ਦਾ 'ਮਹਾਨ ਦੋਸਤ' ਦੱਸਿਆ ਸੀ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਮੁਹਿੰਮ ਦਾ ਭਾਰਤੀ ਅਰਥਵਿਵਸਥਾ 'ਤੇ ਬਹੁਤ ਪ੍ਰਭਾਵਸ਼ਾਲੀ ਪ੍ਰਭਾਵ ਪਿਆ ਹੈ।
ਵੈਨਗਰ ਗਰੁੱਪ , ਯੇਵਗੇਨੀ ਪ੍ਰਿਗੋਜਿਨ ਦੀ ਅਗਵਾਈ ਵਾਲੀ ਇੱਕ ਨਿੱਜੀ ਫੌਜੀ ਫੋਰਸ ਨੇ ਪਿਛਲੇ ਸ਼ਨੀਵਾਰ (24 ਜੂਨ) ਨੂੰ ਵਿਦਰੋਹ ਕਰ ਦਿੱਤਾ ਸੀ। ਹਾਲਾਂਕਿ, ਜਦੋਂ ਉਸਦੇ ਲੋਕ ਮਾਸਕੋ ਤੋਂ ਸਿਰਫ 200 ਕਿਲੋਮੀਟਰ (120 ਮੀਲ) ਦੀ ਦੂਰੀ 'ਤੇ ਸਨ, ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਵਾਪਸ ਬਲਾਉਣ ਦਾ ਫੈਸਲਾ ਕੀਤਾ ਸੀ। ਪ੍ਰਿਗੋਜ਼ਿਨ ਨੇ ਕ੍ਰੇਮਲਿਨ ਨਾਲ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਅਚਾਨਕ ਆਪਣੇ ਪਿੱਛੇ ਹਟਣ ਦਾ ਐਲਾਨ ਕੀਤਾ ਸੀ।

ਪੁਤਿਨ ਨੇ ਕਿਹਾ ਕਿ ਉਦਯੋਗਿਕ ਅਤੇ ਉਤਪਾਦ ਡਿਜ਼ਾਈਨ ਨੂੰ ਘਰੇਲੂ ਕਾਰੋਬਾਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਸਰੋਤ ਬਣਾਇਆ ਜਾਣਾ ਚਾਹੀਦਾ ਹੈ। ਉਸ ਨੇ ਮਾਸਕੋ ਵਿੱਚ ਰੂਸ ਦੀ ਏਜੰਸੀ ਫਾਰ ਰਣਨੀਤਕ ਪਹਿਲਕਦਮੀਆਂ (ਏ.ਐੱਸ.ਆਈ.) ਦੁਆਰਾ ਆਯੋਜਿਤ ਇੱਕ ਸੰਮੇਲਨ ਵਿੱਚ ਕਿਹਾ, ਜੋ ਚੀਜ਼ ਚੰਗਾ ਕੰਮ ਕਰ ਰਹੀ ਹੈ , ਉਸ ਦੀ ਨਕਲ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ, ਭਾਵੇਂ ਹੀ ਉਸਦੀ ਸ਼ੁਰੂਆਤ ਅਸੀਂ ਨਹੀਂ ਕੀਤੀ ਪਰ ਸਾਡੇ ਦੋਸਤਾਂ ਨੇ ਕੀਤੀ ਹੋਵੇ।"
ਵੈਨਗਰ ਗਰੁੱਪ ਨੇ ਕਦੋਂ ਕੀਤਾ ਸੀ ਵਿਦਰੋਹ ?
ਵੈਨਗਰ ਗਰੁੱਪ , ਯੇਵਗੇਨੀ ਪ੍ਰਿਗੋਜਿਨ ਦੀ ਅਗਵਾਈ ਵਾਲੀ ਇੱਕ ਨਿੱਜੀ ਫੌਜੀ ਫੋਰਸ ਨੇ ਪਿਛਲੇ ਸ਼ਨੀਵਾਰ (24 ਜੂਨ) ਨੂੰ ਵਿਦਰੋਹ ਕਰ ਦਿੱਤਾ ਸੀ। ਹਾਲਾਂਕਿ, ਜਦੋਂ ਉਸਦੇ ਲੋਕ ਮਾਸਕੋ ਤੋਂ ਸਿਰਫ 200 ਕਿਲੋਮੀਟਰ (120 ਮੀਲ) ਦੀ ਦੂਰੀ 'ਤੇ ਸਨ, ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਵਾਪਸ ਬਲਾਉਣ ਦਾ ਫੈਸਲਾ ਕੀਤਾ ਸੀ। ਪ੍ਰਿਗੋਜ਼ਿਨ ਨੇ ਕ੍ਰੇਮਲਿਨ ਨਾਲ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਅਚਾਨਕ ਆਪਣੇ ਪਿੱਛੇ ਹਟਣ ਦਾ ਐਲਾਨ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement