ਪੜਚੋਲ ਕਰੋ
Advertisement
Congress President Election : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 22 ਸਾਲ ਬਾਅਦ ਵੋਟਿੰਗ ਅੱਜ, ਖੜਗੇ ਅਤੇ ਥਰੂਰ ਦੇ ਵਿਚਕਾਰ ਸਖ਼ਤ ਮੁਕਾਬਲਾ
Congress President Election 2022 Today : ਕਾਂਗਰਸ ਲਈ ਅੱਜ ਇਤਿਹਾਸਕ ਦਿਨ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਪਾਰਟੀ ਵਿੱਚ 22 ਸਾਲ ਬਾਅਦ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ
Congress President Election 2022 Today : ਕਾਂਗਰਸ ਲਈ ਅੱਜ ਇਤਿਹਾਸਕ ਦਿਨ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਪਾਰਟੀ ਵਿੱਚ 22 ਸਾਲ ਬਾਅਦ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ, ਜਦੋਂ ਕਿ 24 ਸਾਲ ਬਾਅਦ ਕੋਈ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੋਵੇਗਾ। ਇਹ ਨਹੀਂ ਕਾਂਗਰਸ ਦੇ 137 ਸਾਲ ਦੇ ਇਤਿਹਾਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਛੇਵੀਂ ਵਾਰ ਚੋਣ ਮੁਕਾਬਲਾ ਹੋ ਰਿਹਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ ਵਿਚਕਾਰ ਪ੍ਰਧਾਨ ਦੇ ਅਹੁਦੇ ਲਈ ਰੇਸ ਹੈ।
ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨੇਤਾਵਾਂ ਲਈ ਸਪੈਸ਼ਲ ਕੈਂਪ
ਇਸ ਚੋਣ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀ.ਸੀ.ਸੀ.) ਦੇ 9,000 ਤੋਂ ਵੱਧ ਪ੍ਰਤੀਨਿਧ ਗੁਪਤ ਮਤਦਾਨ ਦੇ ਜ਼ਰੀਏ ਪਾਰਟੀ ਦੇ ਨਵੇਂ ਪ੍ਰਧਾਨ ਦਾ ਚੋਣ ਕਰਨਗੇ। ਦੇਸ਼ ਭਰ ਵਿੱਚ 40 ਕੇਂਦਰਾਂ ਉੱਤੇ 68 ਬੂਥ ਬਣਾਏ ਗਏ ਹਨ। ਕਾਂਗਰਸ ਦੇ 137 ਸਾਲ ਦੇ ਇਤਿਹਾਸ ਵਿੱਚ ਛੇਵੀਂ ਵਾਰ ਪ੍ਰਧਾਨ ਦੀ ਚੋਣ ਹੋ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਏ.ਆਈ.ਸੀ.ਸੀ. ਹੈੱਡਕੁਆਰਟਰ 'ਤੇ ਵੋਟ ਪਾ ਸਕਦੇ ਹਨ।
ਓਥੇ ਹੀ ਰਾਹੁਲ ਗਾਂਧੀ ਕਰਨਾਟਕ ਦੇ ਬੇਲਾਰੀ ਦੇ ਸੰਗਨਾਕੱਲੂ 'ਚ ਭਾਰਤ ਜੋੜੋ ਯਾਤਰਾ ਦੇ ਕੈਂਪ ਸਾਈਟ 'ਤੇ ਵੋਟਿੰਗ 'ਚ ਹਿੱਸਾ ਲੈਣਗੇ। ਉਨ੍ਹਾਂ ਨਾਲ 40 ਦੇ ਕਰੀਬ ਪ੍ਰਦੇਸ਼ ਕਾਂਗਰਸ ਦੇ ਨੁਮਾਇੰਦੇ ਵੀ ਵੋਟ ਪਾਉਣਗੇ ਜੋ ਯਾਤਰਾ ਵਿੱਚ ਸ਼ਾਮਲ ਹੋਣਗੇ। ਗਾਂਧੀ ਪਰਿਵਾਰ ਨਾਲ ਨੇੜਤਾ ਅਤੇ ਕਈ ਸੀਨੀਅਰ ਨੇਤਾਵਾਂ ਦੇ ਸਮਰਥਨ ਕਾਰਨ ਖੜਗੇ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਥਰੂਰ ਵੀ ਪਾਰਟੀ 'ਚ ਬਦਲਾਅ ਲਈ ਖੁਦ ਨੂੰ ਮਜ਼ਬੂਤ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ। ਥਰੂਰ ਨੇ ਚੋਣ ਪ੍ਰਚਾਰ ਦੌਰਾਨ ਅਸਮਾਨ ਅਵਸਰਾਂ ਦੇ ਮੁੱਦੇ ਉਠਾਏ ਪਰ ਖੜਗੇ ਅਤੇ ਪਾਰਟੀ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਗਾਂਧੀ ਪਰਿਵਾਰ ਦੇ ਮੈਂਬਰ ਨਿਰਪੱਖ ਹਨ ਅਤੇ ਕੋਈ 'ਅਧਿਕਾਰਤ ਉਮੀਦਵਾਰ' ਨਹੀਂ ਹੈ।
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਿਛਲੀ ਵਾਰ ਦੀ ਚੋਣ 2000 ਵਿੱਚ ਹੋਈ ਸੀ, ਜਦੋਂ ਜਿਤੇਂਦਰ ਪ੍ਰਸਾਦ ਨੂੰ ਸੋਨੀਆ ਗਾਂਧੀ ਦੇ ਹੱਥੋਂ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋਨੀਆ, ਰਾਹੁਲ ,ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਵਾਰ ਦੇ ਪ੍ਰਧਾਨ ਅਹੁਦੇ ਦੀ ਦੌੜ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ 24 ਸਾਲ ਦੇ ਅੰਤਰਾਲ ਦੇ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਮੈਂਬਰ ਇਹ ਜ਼ਿੰਮੇਵਾਰੀ ਸੰਭਾਲੇਗਾ। ਕਾਂਗਰਸ ਦੇ ਕੇਂਦਰੀ ਚੋਣ ਅਧਿਕਾਰੀ ਦੇ ਪ੍ਰਧਾਨ ਮਧੂਸੂਦਨ ਨੇ ਬੁਧਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਵੋਟਿੰਗ ਜਰੀਏ ਹੋਵੇਗੀ ਅਤੇ ਕਿਸੇ ਨੂੰ ਪਤਾ ਨਹੀਂ ਚੱਲੇਗਾ ਕਿ ਕਿਸਨੇ ਕਿਸਨੂੰ ਵੋਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਉਮੀਦਵਾਰਾਂ ਲਈ ਸਮਾਨ ਮੌਕੇ ਮੁਹੈਆ ਕਰਵਾਏ ਗਏ ਹਨ।
ਚੋਣ ਨੂੰ ਲੈ ਕੇ ਤਿਆਰੀ
ਦੇਸ਼ ਭਰ ਵਿੱਚ 40 ਕੇਂਦਰਾਂ 'ਤੇ 68 ਬੂਥ ਬਣਾਏ ਗਏ ਹਨ, ਜਿੱਥੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੀਗੀ।
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕਰੀਬ 9800 ਮੱਤਦਾਤਾ (ਪ੍ਰਦੇਸ਼ ਦੇ ਪ੍ਰਤੀਨਿਧ) ਹਨ ,ਜੋ ਦੋ ਉਮੀਦਵਾਰਾਂ ਖੜਗੇ ਅਤੇ ਥਰੂਰ 'ਚੋਂ ਇੱਕ ਲਈ ਵੋਟਿੰਗ ਕਰਨਗੇ।
ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ ਸਮੇਤ ਸੀਡਬਲਯੂਸੀ ਦੇ ਮੈਂਬਰ 24 ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਦੇ ਬੂਥ 'ਤੇ ਵੋਟ ਪਾਉਣਗੇ।
ਭਾਰਤ ਜੋੜੋ ਯਾਤਰਾ ਕੈਂਪ ਵਿੱਚ ਇੱਕ ਬੂਥ ਬਣਾਇਆ ਗਿਆ ਹੈ, ਜਿੱਥੇ ਰਾਹੁਲ ਗਾਂਧੀ ਅਤੇ 40 ਦੇ ਕਰੀਬ ਵੋਟਰ ਵੋਟ ਪਾਉਣਗੇ। ਕੇਂਦਰੀ ਚੋਣ ਅਥਾਰਟੀ ਨੇ ਕਰਨਾਟਕ ਦੇ ਬੇਲਾਰੀ 'ਚ ਸੰਗਨਾਕੱਲੂ 'ਚ ਯਾਤਰਾ ਦੇ ਆਰਾਮ ਸਥਾਨ 'ਤੇ ਵੋਟਿੰਗ ਦੇ ਪ੍ਰਬੰਧ ਕੀਤੇ ਹਨ। ਰਾਹੁਲ ਗਾਂਧੀ ਸਮੇਤ ਕੁੱਲ 40 'ਭਾਰਤ ਯਾਤਰੀ' ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement