ਪੜਚੋਲ ਕਰੋ
Advertisement
ਫਰਿੱਜ, ਵਾਸ਼ਿੰਗ ਮਸ਼ੀਨ ਤੇ ਟੀਵੀ ਸਣੇ 88 ਚੀਜ਼ਾਂ ਹੋਈਆਂ ਸਸਤੀਆਂ
ਚੰਡੀਗੜ੍ਹ: ਜੀਐਸਟੀ ਕੌਂਸਲ ਨੇ ਸ਼ਨੀਵਾਰ ਨੂੰ ਫੁਟਵੇਅਰ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਛੋਟੀ ਸਕ੍ਰੀਨ ਵਾਲੇ ਟੀਵੀ ਸਮੇਤ ਕੁੱਲ 88 ਆਈਟਮਾਂ ’ਤੇ ਟੈਕਸ ਦੀਆਂ ਦਰਾਂ ਨੂੰ ਘਟਾ ਦਿੱਤਾ ਹੈ, ਜਦੋਂਕਿ ਵਿਆਪਕ ਤੌਰ ’ਤੇ ਵਧ ਰਹੀ ਮੰਗ ਨੂੰ ਵੇਖਦਿਆਂ ਸੈਨੀਟਰੀ ਨੈਪਕਿਨਸ ਨੂੰ ਟੈਕਸ ਦੇ ਘੇਰੇ ਤੋਂ ਮੁਕਤ ਕਰ ਦਿੱਤਾ ਗਿਆ ਹੈ।
28 ਫੀਸਦੀ ਦੇ ਸਭ ਤੋਂ ਵੱਧ ਟੈਕਸ ਵਰਗ ਵਿੱਚ ਆਉਣ ਵਾਲੀਆਂ ਆਈਟਮਾਂ ਜਿਵੇਂ ਪਰਫਿਊਮ, ਕੌਸਮੈਟਿਕਸ, ਟਾਇਲਟਰੀਜ਼, ਹੇਅਰ ਡਰਾਇਰਸ, ਸ਼ੇਵਰਸ, ਮਿਕਸਰ ਗਰਾਈਂਡਰ, ਵੈਕਿਊਮ ਕਲੀਨਰਜ਼, ਲੀਥੀਅਮ ਆਇਨ ਬੈਟਰੀ ਆਦਿ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਤੇ 18 ਫੀਸਦੀ ਤਕ ਟੈਕਸ ਦੀ ਦਰ ਘਟਾ ਦਿੱਤੀ ਗਈ ਹੈ। ਸੋਧੀਆਂ ਹੋਈਆਂ ਟੈਕਸਾਂ ਦੀਆਂ ਦਰਾਂ 27 ਜੁਲਾਈ ਤੋਂ ਲਾਗੂ ਹੋਣਗੀਆਂ।
ਇਹ ਹਨ ਸਸਤੇ ਹੋਏ ਉਤਪਾਦ-GST ਮੁਕਤ ਵਸਤੂਆਂ ਸੈਨੇਟਰੀ ਨੈਪਕਿਨਜ਼ ਬੁਢੇਪਾ ਘਰਾਂ ਵਿੱਚ ਸੇਵਾਵਾਂ ਦੀ ਸਪਲਾਈ ਇਨ੍ਹਾਂ ਵਸਤੂਆਂ ’ਤੇ 28 ਤੋਂ 18 ਫੀਸਦੀ ਟੈਕਸ ਦਰ ਘਟਾਈ ਫਰਿੱਜ ਵਾਟਰ ਹੀਟਰ ਵਾਸ਼ਿੰਗ ਮਸ਼ੀਨ ਟੈਲੀਵਿਜ਼ਨ ਵੈਕਿਊਮ ਕਲੀਨਰ ਪੇਂਟ ਹੇਅਰ ਸ਼ੇਵਰ ਹੇਅਰ ਕਰਲਰ ਹੇਅਰ ਡਰਾਇਰ ਸੈਂਟ ਸਪਰੇਅ ਮੋਬਾਈਲ ਫੋਨਜ਼ ਤੇ ਬਿਜਲਈ ਵਾਹਨਾਂ ਵਿੱਚ ਲੱਗਣ ਵਾਲੀਆਂ ਲੀਥੀਅਮ ਆਇਨ ਬੈਟਰੀਆਂ ਇਸ ਤੋਂ ਇਲਾਵਾ ਹੈਂਡਬੈਗ, ਜਵੈਲਰੀ ਬਾਕਸ ਆਦਿ ਵੀ ਸਸਤੇ ਕੀਤੇ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement