(Source: ECI/ABP News)
Watch : ਅੱਧੀ ਰਾਤ ਹੋਏ ਹਾਲੀਵੋਟੇਜ਼ ਡਰਾਮਾ ਦੇਖ ਭਾਵੁਕ ਹੋਈ ਸੰਜੇ ਰਾਉਤ ਦੀ ਮਾਂ
Sanjay Raut : ਸੰਜੇ ਰਾਉਤ ਨੇ ਈਡੀ ਅਧਿਕਾਰੀਆਂ ਨਾਲ ਜਾਣ ਤੋਂ ਪਹਿਲਾਂ ਆਪਣੀ ਮਾਂ ਨੂੰ ਗਲੇ ਲਗਾਇਆ। ਇਸ ਤੋਂ ਪਹਿਲਾਂ ਮਾਂ ਨੇ ਪੁੱਤਰ ਦੀ ਆਰਤੀ ਕੀਤੀ ਅਤੇ ਮੱਥੇ 'ਤੇ ਟਿੱਕਾ ਲਗਾਇਆ।
![Watch : ਅੱਧੀ ਰਾਤ ਹੋਏ ਹਾਲੀਵੋਟੇਜ਼ ਡਰਾਮਾ ਦੇਖ ਭਾਵੁਕ ਹੋਈ ਸੰਜੇ ਰਾਉਤ ਦੀ ਮਾਂ Watch: Sanjay Raut's mother got emotional after seeing the midnight Highvoltage drama Watch : ਅੱਧੀ ਰਾਤ ਹੋਏ ਹਾਲੀਵੋਟੇਜ਼ ਡਰਾਮਾ ਦੇਖ ਭਾਵੁਕ ਹੋਈ ਸੰਜੇ ਰਾਉਤ ਦੀ ਮਾਂ](https://feeds.abplive.com/onecms/images/uploaded-images/2022/08/01/dee0d953393eff5ffd754efa21711f321659339691_original.webp?impolicy=abp_cdn&imwidth=1200&height=675)
Sanjay Raut Emotional Video: ਮਹਾਰਾਸ਼ਟਰ ਦੇ ਪਾਤਰਾ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ED ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦੇਰ ਰਾਤ ਤੱਕ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਾਈਵੋਲਟੇਜ ਡਰਾਮਾ ਜਾਰੀ ਰਿਹਾ। ਸ਼ਿਵ ਸੈਨਿਕਾਂ ਨੇ ਰਾਉਤ ਦੇ ਬਚਾਅ ਵਿੱਚ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਫਿਰ ਈਡੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ, ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਜਾਰੀ ਰਹੀ।
ਇਸ ਦੌਰਾਨ ਸੰਜੇ ਰਾਉਤ ਦੇ ਘਰ ਮੋਬਾਈਲ ਤੋਂ ਸ਼ੂਟ ਕੀਤੀ ਗਈ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਸੰਜੇ ਰਾਉਤ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਭਾਵੁਕ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਈਡੀ ਅਧਿਕਾਰੀ ਸੰਜੇ ਰਾਉਤ ਨੂੰ ਹਿਰਾਸਤ 'ਚ ਲੈ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਨਮ ਹੋ ਗਈਆਂ।
Mumbai | Earlier visuals from the residence of Shiv Sena leader Sanjay Raut, when he was taken to the ED office after being detained by the officials, yesterday (31.07) pic.twitter.com/5dQVqBMJ0s
— ANI (@ANI) August 1, 2022
ਸੰਜੇ ਰਾਉਤ ਨੇ ਈਡੀ ਅਧਿਕਾਰੀਆਂ ਨਾਲ ਜਾਣ ਤੋਂ ਪਹਿਲਾਂ ਆਪਣੀ ਮਾਂ ਨੂੰ ਗਲੇ ਲਗਾਇਆ। ਇਸ ਤੋਂ ਪਹਿਲਾਂ ਮਾਂ ਨੇ ਪੁੱਤਰ ਦੀ ਆਰਤੀ ਕੀਤੀ ਅਤੇ ਮੱਥੇ 'ਤੇ ਟਿੱਕਾ ਲਗਾਇਆ। ਸੰਜੇ ਰਾਉਤ ਨੇ ਮਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਾਣ ਤੋਂ ਪਹਿਲਾਂ ਰਾਉਤ ਕੁਝ ਦੇਰ ਲਈ ਮਾਂ ਦੇ ਗਲੇ ਲੱਗਾ ਰਿਹਾ ਹੈ ਅਤੇ ਮਾਂ ਵੀ ਨਮ ਅੱਖਾਂ ਨਾਲ ਬੇਟੇ ਨੂੰ ਸੀਨੇ ਨਾਲ ਲਾਉਂਦੀ ਹੈ। ਇਸ ਤੋਂ ਬਾਅਦ ਉਹ ਈਡੀ ਅਧਿਕਾਰੀਆਂ ਨਾਲ ਰਵਾਨਾ ਹੋ ਗਿਆ।
ਦੱਸ ਦਈਏ ਕਿ ਦੋ ਵਾਰ ਸੰਮਨ ਮਿਲਣ ਤੋਂ ਬਾਅਦ ਵੀ ਜਦੋਂ ਸੰਜੇ ਰਾਊਤ ਈਡੀ ਦਫ਼ਤਰ 'ਚ ਪੇਸ਼ ਨਹੀਂ ਹੋਏ ਤਾਂ ਅਧਿਕਾਰੀ ਐਤਵਾਰ ਸਵੇਰੇ ਉਨ੍ਹਾਂ ਦੇ ਘਰ ਪਹੁੰਚੇ। ਈਡੀ ਨੇ ਸੰਜੇ ਰਾਉਤ ਦੇ ਮੁੰਬਈ ਸਥਿਤ ਘਰ 'ਤੇ ਛਾਪਾ ਮਾਰਿਆ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਤੋਂ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਈਡੀ ਨੇ ਪਹਿਲਾਂ ਰਾਊਤ ਨੂੰ ਹਿਰਾਸਤ 'ਚ ਲਿਆ ਅਤੇ ਫਿਰ ਦੇਰ ਰਾਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਰਾਉਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸ਼ਿਵ ਸੈਨਿਕਾਂ ਨੇ ਰਾਉਤ ਵਿਰੁੱਧ ਈਡੀ ਦੀ ਕਾਰਵਾਈ ਨੂੰ ਲੈ ਕੇ ਉਸ ਦੇ ਘਰ ਅਤੇ ਫਿਰ ਈਡੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਰਾਉਤ ਦੀ ਗ੍ਰਿਫਤਾਰੀ ਨਾਲ ਮਹਾਰਾਸ਼ਟਰ ਦੀ ਸਿਆਸਤ ਦਾ ਪਾਰਾ ਫਿਰ ਚੜ੍ਹ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)