ਇਸ ਸ਼ਹਿਰ 'ਚ ਵਾਪਰਿਆ ਦਰਦਨਾਕ ਹਾਦਸਾ! ਕੰਪਨੀ 'ਚ ਵਾਟਰ ਟੈਂਕ ਟਾਵਰ ਡਿੱਗਣ ਨਾਲ ਮੱਚੀ ਹਾਹਾਕਾਰ, 3 ਦੀ ਮੌਤ ਤੇ ਕਈ ਮਜ਼ਦੂਰਾਂ ਦੀ ਹਾਲਤ ਨਾਜ਼ੁਕ
ਨਾਗਪੁਰ ਦੇ ਬੁਟੀਬੋਰੀ ਐਮਆਈਡੀਸੀ 'ਚ ਸਥਿਤ ਅਵਾਡਾ ਕੰਪਨੀ ਵਿੱਚ ਸ਼ੁੱਕਰਵਾਰ ਨੂੰ ਵਾਟਰ ਟੈਂਕ ਟਾਵਰ ਡਿੱਗਣ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਟਾਵਰ ਦੇ ਹੇਠਾਂ ਕੁਝ ਹੋਰ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ..

ਨਾਗਪੁਰ ਦੇ ਬੁਟੀਬੋਰੀ ਐਮਆਈਡੀਸੀ ਵਿੱਚ ਸਥਿਤ ਅਵਾਡਾ ਕੰਪਨੀ ਵਿੱਚ ਸ਼ੁੱਕਰਵਾਰ ਨੂੰ ਵਾਟਰ ਟੈਂਕ ਟਾਵਰ ਡਿੱਗਣ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਟਾਵਰ ਦੇ ਹੇਠਾਂ ਕੁਝ ਹੋਰ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਵਾਡਾ ਕੰਪਨੀ ਵਿੱਚ ਸੌਲਰ ਪੈਨਲ ਬਣਾਉਣ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਤਿੰਨ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਵਾਡਾ ਕੰਪਨੀ ਵਿੱਚ ਸੌਲਰ ਪੈਨਲ ਬਣਾਉਣ ਦਾ ਕੰਮ ਚੱਲ ਰਿਹਾ ਸੀ। ਕਨਸਟਰਕਸ਼ਨ ਵਰਕਰ ਪਾਣੀ ਦੀ ਟੈਂਕੀ ਦੇ ਕੋਲ ਕੰਮ ਕਰ ਰਹੇ ਸਨ, ਇਸ ਦੌਰਾਨ ਪਾਣੀ ਦੀ ਟੈਂਕੀ ਡਿੱਗ ਗਈ ਅਤੇ ਮਜ਼ਦੂਰ ਉਸ ਦੇ ਹੇਠਾਂ ਦੱਬ ਗਏ।
ਸਵੇਰੇ ਕਰੀਬ 9:30 ਵਜੇ ਵਾਪਰਿਆ ਹਾਦਸਾ
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਾਢੇ ਨੌਂ ਵਜੇ ਐਮਆਈਡੀਸੀ ਬੁਟੀਬੋਰੀ ਇਲਾਕੇ ਵਿੱਚ ਸਥਿਤ ਇੱਕ ਸੌਲਰ ਪੈਨਲ ਨਿਰਮਾਣ ਫੈਕਟਰੀ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਅਵਾਡਾ ਇਲੈਕਟ੍ਰੋ ਪ੍ਰਾਈਵੇਟ ਲਿਮਿਟਡ ਦੀ ਫੈਕਟਰੀ ਵਿੱਚ ਬਣੀ ਇੱਕ ਵਿਸ਼ਾਲ ਪਾਣੀ ਦੀ ਟੈਂਕੀ ਅਚਾਨਕ ਢਹਿ ਗਈ, ਜਿਸ ਨਾਲ ਲੋਕ ਉਸ ਦੇ ਮਲਬੇ ਹੇਠਾਂ ਦੱਬ ਗਏ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
Nagpur, Maharashtra: Tank tower collapses at Avaada company in Butibori MIDC, Nagpur. 3 workers dead, 11 injured. Police & fire brigade at site; rescue and investigation underway pic.twitter.com/GMkDpKgJqx
— IANS (@ians_india) December 19, 2025
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















