ਪੜਚੋਲ ਕਰੋ
Advertisement
ਨਿੱਕ-ਪ੍ਰਿਅੰਕਾ ਵਾਂਗ ਤੁਸੀਂ ਵੀ ਵਿਆਹ 'ਚ ਪੀਐਮ ਮੋਦੀ ਨੂੰ ਬੁਲਾ ਸਕਦੇ ਹੋ
ਨਵੀਂ ਦਿੱਲੀ: ਹਾਲ ਹੀ ‘ਚ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਤੇ ਨਿੱਕ ਜੋਨਸ ਦਾ ਵਿਆਹ ਹੋਇਆ ਹੈ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਦਿੱਲੀ ਦੇ ਤਾਜ ਹੋਟਲ ‘ਚ ਕੀਤੀ। ਇਸ ਪਾਰਟੀ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀਸੀ-ਨਿੱਕ ਨਾਲ ਸਟੇਜ ‘ਤੇ 10 ਮਿੰਟ ਦਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਦੋਨਾਂ ਨੂੰ ਲਾਲ ਰੰਗ ਦੇ ਗੁਲਾਬ ਦੇ ਫੁੱਲ ਦਿੱਤੇ।
ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਪੀਐਮ ਮੋਦੀ ਤੁਹਾਡੇ ਵਿਆਹ ‘ਚ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਕੁਝ ਅਸਾਨ ਤਰੀਕਿਆਂ ਨਾਲ ਇਨਵਾਈਟ ਕਰ ਸਕਦੇ ਹੋ। ਤੁਸੀਂ ਪੀਐਮ ਮੋਦੀ ਨੂੰ ਸਿੱਧੇ ਤੌਰ ‘ਤੇ ਵੀ ਸੱਦਾ ਦੇ ਸਕਦੇ ਹੋ। ਮੋਦੀ ਨੂੰ ਵਿਆਹ ‘ਚ ਇਨਵਾਈਟ ਕਰਨ ਦੇ ਕੁਝ ਆਸਾਨ ਤਰੀਕੇ।
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਿਆਹ ਦਾ ਸੱਦਾ ਦੇਣ ਲਈ ਤੁਹਾਨੂੰ ਪ੍ਰਾਈਮ ਮਿਨਿਸਟਰ ਦਫਤਰ (ਪੀਐਮਓ) ‘ਚ ਸੰਪਰਕ ਕਰਨਾ ਪਵੇਗਾ। ਤੁਸੀਂ ਪੀਐਮਓ ਨੂੰ ਉਨ੍ਹਾਂ ਦੇ ਪਤੇ ‘ਤੇ ਕਾਰਡ ਵੀ ਭੇਜ ਸਕਦੇ ਹੋ।
- ਇਸ ਤੋਂ ਇਲਾਵਾ ਤੁਸੀਂ ਖੁਦ ਪੀਐਮ ਨੂੰ ਮਿਲਣ ਦੀ ਅਪਾਇੰਮੈਂਟ ਲੈ ਸਕਦੇ ਹੋ। ਤੁਸੀਂ ਆਪਣੇ ਸੰਸਦੀ ਖੇਤਰ ਦੇ ਸੰਸਦ ਮੈਂਬਰ ਰਾਹੀਂ ਵੀ ਪੀਐਮ ਨੂੰ ਮਿਲਣ ਦਾ ਸਮਾਂ ਲੈ ਸਕਦੇ ਹੋ।
- ਪੀਐਮਓ ਦੀ ਵੈਬਸਾਈਟ:pmindia.gov.in/en/interact-with-honble-pm/ਰਾਹੀਂ ਵੀ ਅਪਾਇੰਮੈਂਟ ਫਿਕਸ ਕੀਤੀ ਜਾ ਸਕਦੀ ਹੈ। ਜਦਕਿ ਉਹ ਤੁਹਾਨੂੰ ਮਿਲਣ ਦਾ ਸਮਾਂ ਦਿੰਦੇ ਹਨ ਜਾਂ ਨਹੀਂ ਇਹ ਉਨ੍ਹਾਂ ‘ਤੇ ਡਿਪੈਂਡ ਕਰਦਾ ਹੈ। ਇਸ ਤੋਂ ਬਾਅਦ ਪੀਐਮਓ ਦੇ ਅਧਿਕਾਰੀ ਜਾਂਚ ਕਰਦੇ ਹਨ ਕਿ ਤੁਹਾਨੂੰ ਮਿਲਣ ਦੀ ਥਾਂ ਵੈਲਿਡ ਹੈ ਜਾਂ ਨਹੀਂ। ਜੇਕਰ ਰੀਜਨ ਵੈਲਿਡ ਰਿਹਾ ਤਾਂ ਤੁਹਾਡਾ ਮੈਸੇਜ ਪੀਐਮਓ ਤਕ ਪਹੁੰਚਇਆ ਜਾਂਦਾ ਹੈ।
- ਜੇਕਰ ਤੁਸੀਂ ਚਾਹੋ ਤਾਂ 152, ਸਾਉਥ ਬਲਾਕ, ਰਾਏਸਿਨਾ ਹਿੱਲ, ਨਵੀਂ ਦਿੱਲੀ ‘ਤੇ ਵੀ ਪੀਐਮ ਨੂੰ ਮਿਲਣ ਲਈ ਅਪੀਲ ਲੈਟਰ ਭੇਜ ਸਕਦੇ ਹੋ। ਪੀਐਮ ਦੇ ਘਰ ਦਾ ਪਤਾ 7, ਰੈੱਡ ਕਰੋਸ ਰੋਡ, ਨਵੀਂ ਦਿੱਲੀ 110001 ਹੈ।
- ਤੁਸੀਂwww.pmindia.gov.in/en/interact-with-honble-pm‘ਤੇ ਲੌਗ ਇੰਨ ਕਰ ਖੁਦ ਨੂੰ ਰਜਿਸਟਰ ਕਰ ਕੋਈ ਵੀ ਪੁੱਛਗਿਛ ਜਾਂ ਮਸ਼ਵਰਾ ਦੇ ਸਕਦੇ ਹੋ। ਇਹ ਆਫੀਸ਼ੀਅਲ ਪੋਰਟਲ ਹੈ, ਜਿਸ ਨੂੰ ਪੀਐਮ ਨਰੇਂਦਰ ਮੋਦੀ ਨਾਲ ਗੱਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
- ਤੁਸੀਂ ਪੀਐਮ ਦੇ ਆਫੀਸ਼ੀਅਲ ਪਤੇ ‘ਤੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਚਿੱਠੀ ਲਿਖ ਸਕਦੇ ਹੋ। ਰਿਪੋਰਟਸ ਮੁਤਾਬਕ ਮੋਦੀ ਨੂੰ ਹਰ ਰੋਜ਼ 2000 ਤੋਂ ਜ਼ਿਆਦਾ ਚਿੱਠੀਆਂ ਦੇਸ਼ ਭਰ ਤੋਂ ਮਿਲਦੀਆਂ ਹਨ।
- ਇਹ ਹੈ ਆਫੀਸ਼ੀਅਲ ਪਤਾ: ਵੈੱਬ ਇਨਫ੍ਰੋਮੇਸ਼ਨ ਮੈਨੇਜਰ, ਸਾਉਥ ਬਲਾਕ, ਰਾਏਸਿਨਾ ਹਿੱਲ।
- ਆਈਡੀਆ ਸ਼ੇਅਰਿੰਗ ਲਈwww.mygov.inਸਾਈਟ ਵੀਜ਼ਿਟ ਕੀਤੀ ਜਾ ਸਕਦੀ ਹੈ। ਜਿੱਥੇ ਸਜੇਸ਼ਨ ਤੇ ਆਈਡੀਆ ਦਿੱਤੇ ਜਾ ਸਕਦੇ ਹਨ।
- RTI ਰਾਹੀਂ ਵੀ ਪੀਐਮਓ ਨੂੰ ਕਈ ਸਵਾਲ ਪੁੱਛੇ ਜਾ ਸਕਦੇ ਹਨ।
- @PMOIndia ਜਾਂ @Narendramodi ‘ਤੇ ਟਵੀਟ ਕਰਕੇ ਵੀ ਸਿੱਧੇ ਤੌਰ ‘ਤੇ ਆਪਣੀ ਗੱਲ ਮੋਦੀ ਤਕ ਪਹੁੰਚਾਈ ਜਾ ਸਕਦੀ ਹੈ। ਮੋਦੀ ਦੇ ਇਸ ਸਮੇਂ ਟਵਿਟਰ ‘ਤੇ ਫੋਲੌਅਰ ਦੀ ਗਿਣਤੀ ਕਰੀਬ 16 ਮਿਲੀਅਨ ਹੈ।
- ਸਿਰਫ ਇਹੀ ਨਹੀਂ ਮੋਦੀ ਕੋਲ ਆਪਣੀ ਗੱਲ ਯੂ-ਟਿਊਬ ਰਾਹੀਂ ਵੀ ਭੇਜੀ ਜਾ ਸਕਦੀ ਹੈ। Narendra modi's Youtube Channel ‘ਤੇ ਜਾ ਕੇ ਆਪਣਾ ਮੈਸੇਜ ਭੇਜਿਆ ਜਾ ਸਕਦਾ ਹੈ।
- Narendra modi Facebook Page ਜਾਂfb.com/pmoindiaਰਾਹੀਂ ਵੀ ਆਪਣਾ ਪੈਗਾਮ ਭੇਜਿਆ ਜਾ ਸਕਦਾ ਹੈ।
- narendramodi1234@gmail.comਨਰੇਂਦਰ ਮੋਦੀ ਦੀ ਈ-ਮੇਲ ਆਈ ਹੈ ਜਿਸ ‘ਤੇ ਮੇਲ ਭੇਜੀ ਜਾ ਸਕਦੀ ਹੈ।
- ਇਸ ਤੋਂ ਇਲਾਵਾ ਇੰਸਟਾਗ੍ਰਾਮ, ਲਿੰਕਡੀਨ ‘ਤੇ ਵੀ ਪੀਐਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- ਤੁਸੀਂ ‘ਨਮੋ’ ਐਂਡ੍ਰਾਈਡ ਐਪ ਡਾਉਨਲੋਡ ਕਰਕੇ ਵੀ ਪੀਐਮ ਮੋਦੀ ਤਕ ਆਪਣੀ ਗੱਲ ਪਹੁੰਚਾ ਸਕਦੇ ਹੋ ਤੇ ਉਨ੍ਹਾਂ ਨਾਲ ਜੁੜ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement