ਪੜਚੋਲ ਕਰੋ
Advertisement
ਕਰਾਚੀ ਏਅਰ ਟ੍ਰੈਫਿਕ ਕੰਟਰੋਲ ਨੇ ਕੀਤੀ ਏਅਰ ਇੰਡੀਆ ਦੀ ਪ੍ਰਸ਼ੰਸਾ- ਕਿਹਾ ਸਾਨੂੰ ਤੁਹਾਡੇ 'ਤੇ ਮਾਣ
ਲੌਕਡਾਊਨ ਵਿੱਚ ਫਸੇ ਜਰਮਨੀ ਦੇ ਨਾਗਰਿਕਾਂ ਨੂੰ ਲੈ ਕੇ ਜਹਾਜ਼ ਫਰੈਂਕਫਰਟ ਜਾ ਰਿਹਾ ਸੀ। ਇਰਾਨ ਦੇ ਹਵਾਈ ਟ੍ਰੈਫਿਕ ਕੰਟਰੋਲ ਨੇ ਵੀ ਇਸ ਵਿਸ਼ੇਸ਼ ਉਡਾਣ ਸੇਵਾ ਦੀ ਪ੍ਰਸ਼ੰਸਾ ਕੀਤੀ।
ਨਵੀਂ ਦਿੱਲੀ: ਏਅਰ ਇੰਡੀਆ ਨੂੰ ਹਾਲ ਹੀ ਵਿੱਚ ਪਾਕਿਸਤਾਨ ਦੇ ਇੱਕ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਦੀ ਅਚਾਨਕ ਪ੍ਰਸ਼ੰਸਾ ਮਿਲੀ। ਕਰਾਚੀ ਸਥਿਤ ਏਅਰ ਟ੍ਰੈਫਿਕ ਕੰਟਰੋਲ ਨੇ ਕਿਹਾ ਕਿ ਏਅਰ ਇੰਡੀਆ ਸਾਨੂੰ ਤੁਹਾਡੇ 'ਤੇ ਮਾਣ ਹੈ। ਦੱਸ ਦੇਈਏ ਕਿ ਇਸ ਦੌਰਾਨ ਏਅਰ ਇੰਡੀਆ ਦਾ ਜਹਾਜ਼ ਭਾਰਤ ਵਿੱਚ ਫਸੇ ਜਰਮਨੀ ਦੇ ਨਾਗਰਿਕਾਂ ਨੂੰ ਲੈ ਕੇ ਫ੍ਰੈਂਕਫਰਟ ਜਾ ਰਿਹਾ ਸੀ।
ਦੱਸ ਦਈਏ ਕਿ ਭਾਰਤ ਵਿੱਚ 14 ਅਪ੍ਰੈਲ ਤੱਕ ਦਾ ਲੌਕਡਾਊਨ ਜਾਰੀ ਹੈ। ਇਸ ਲਈ, ਸਾਰੀਆਂ ਕਿਸਮਾਂ ਦੀਆਂ ਦੇਸੀ ਅਤੇ ਵਿਦੇਸ਼ੀ ਏਅਰਲਾਈਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਉਡਾਣਾਂ ਦੇ ਸੀਨੀਅਰ ਕਪਤਾਨ ਨੇ ਦੱਸਿਆ, ਇਹ ਮੇਰੇ ਲਈ ਅਤੇ ਸਮੁੱਚੇ ਏਅਰ ਇੰਡੀਆ ਦੇ ਸਮੂਹ ਚਾਲਕਾਂ ਲਈ ਮਾਣ ਵਾਲਾ ਪਲ ਸੀ। ਜਦੋਂ ਪਾਕਿਸਤਾਨ ਏਟੀਸੀ ਨੇ ਯੂਰਪ ਲਈ ਸਾਡੀ ਵਿਸ਼ੇਸ਼ ਉਡਾਣ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਜਿਵੇਂ ਹੀ ਅਸੀਂ ਪਾਕਿਸਤਾਨ ਅਤੇ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ ਦੇ ਫਲਾਈਟ ਜਾਣਕਾਰੀ ਦੇ ਖੇਤਰ ‘ਚ ਦਾਖਲ ਹੋਏ, ਸਾਨੂੰ ਉਨ੍ਹਾਂ ਦਾ ਹੈਰਾਨ ਕਰਨ ਵਾਲਾ ਸੰਦੇਸ਼ ਸੁਣਨ ਨੂੰ ਮਿਲਿਆ।
ਏਆਈ ਦੇ ਬੋਇੰਗ -777 ਅਤੇ ਬੋਰਿੰਗ 787 ਦੇ ਕਈ ਚਾਲਕ ਦਲ ਦੇ ਮੈਂਬਰਾਂ ਨੂੰ ਮੁੰਬਈ ਅਤੇ ਦਿੱਲੀ ਤੋਂ ਯੂਰਪੀਅਨ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਤਾਇਨਾਤ ਕੀਤਾ ਗਿਆ ਸੀ। ਏਅਰ ਇੰਡੀਆ ਦੇ ਕਪਤਾਨ ਨੇ ਦੱਸਿਆ ਕਿ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਜਾਣ ਤੋਂ ਪਹਿਲਾਂ ਉੱਥੇ ਏਟੀਸੀ ਨੇ ‘ਆਲ ਦ ਬੈਸਟ’ ਵੀ ਕਿਹਾ ਸੀ। ਇਰਾਨ ਤੋਂ ਬਾਅਦ ਵਿਸ਼ੇਸ਼ ਉਡਾਣਾਂ ਤੁਰਕੀ ਦੇ ਹਵਾਈ ਖੇਤਰ ਅਤੇ ਫਿਰ ਜਰਮਨੀ ਵਿੱਚ ਦਾਖਲ ਹੋਈਆਂ। ਦੱਸ ਦੇਈਏ ਕਿ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ਾਂ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਪੀਈਪੀ ਸੂਟ, ਮਾਸਕ ਅਤੇ ਦਸਤਾਨੇ ਪਹਿਨਣੇ ਪੈਂਦੇ ਹਨ। 20 ਘੰਟੇ ਦੀ ਇਸ ਉਡਾਣ 'ਚ ਕੋਰੋਨਾ ਤੋਂ ਬਚਾਉਣ ਲਈ ਸਾਰੇ ਕਰਮਚਾਰੀ ਵੀ ਇਹ ਵਿਸ਼ੇਸ਼ ਸੂਟ ਪਹਿਨੇ ਸੀ।
ਇਹ ਸੰਦੇਸ਼ ਸੀ ਕਿ ਅੱਸਲਾਮ ਅਲੈਕਮ! ਕਰਾਚੀ ਏਟੀਸੀ ਵਿੱਚ ਤੁਹਾਡਾ ਸਵਾਗਤ ਹੈ। ਪਾਕਿ ਏਟੀਸੀ ਨੇ ਅੱਗੇ ਕਿਹਾ, ਤੁਸੀਂ ਫ੍ਰੈਂਕਫਰਟ ਲਈ ਰਾਹਤ ਫਲਾਈਟਾਂ ਚਲਾ ਰਹੇ ਹੋ। ਸਾਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਮਹਾਮਾਰੀ ਦੀ ਸਥਿਤੀ ਵਿੱਚ ਉਡਾਣਾਂ ਦਾ ਸੰਚਾਲਨ ਕਰ ਰਹੇ ਹੋ। ਭਾਰਤੀ ਪਾਇਲਟ ਨੇ ਜਵਾਬ 'ਚ ਕਰਾਚੀ ਏਟੀਸੀ ਦਾ ਧੰਨਵਾਦ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement