ਤੂਫ਼ਾਨ, ਹਨ੍ਹੇਰੀ ਤੇ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਆਰੇਂਜ਼ ਅਲਰਟ
ਭਾਰਤੀ ਮੈਟਰੋਲੋਜੀਕਲ ਡਿਪਾਰਟਮੈਂਟ ਮੁਤਾਬ ਤਿੰਨ ਮਈ ਤੋਂ ਵੈਸਟਰਨ ਡਿਸਡਰਬੈਂਸ ਕਾਰਨ ਮੌਸਮ ਵੱਡੀ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ ਤਿੰਨ ਤੋਂ ਛੇ ਮਈ ਤਕ ਉੱਤਰ-ਪੱਛਮੀ ਇਲਾਕਿਆਂ 'ਚ ਆਰੇਂਜ਼ ਅਲਰਟ ਜਾਰੀ ਕੀਤਾ ਹੈ।
ਚੰਡੀਗੜ੍ਹ: ਦਿੱਲੀ ਸਮੇਤ ਪੂਰੇ ਉੱਤਰੀ ਭਾਰਤ 'ਚ ਆਉਣ ਵਾਲੇ ਤਿੰਨ ਦਿਨ ਧੂੜ ਭਰੀ ਹਨ੍ਹੇਰੀ, ਤੂਫ਼ਾਨ ਤੇ ਤੇਜ਼ ਹਵਾਵਾਂ ਦੇ ਆਸਾਰ ਹਨ। ਭਾਰਤੀ ਮੈਟਰੋਲੋਜੀਕਲ ਡਿਪਾਰਟਮੈਂਟ ਮੁਤਾਬ ਤਿੰਨ ਮਈ ਤੋਂ ਵੈਸਟਰਨ ਡਿਸਡਰਬੈਂਸ ਕਾਰਨ ਮੌਸਮ ਵੱਡੀ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ ਤਿੰਨ ਤੋਂ ਛੇ ਮਈ ਤਕ ਉੱਤਰ-ਪੱਛਮੀ ਇਲਾਕਿਆਂ 'ਚ ਆਰੇਂਜ਼ ਅਲਰਟ ਜਾਰੀ ਕੀਤਾ ਹੈ।
ਇਸ ਦੇ ਮੱਦੇਨਜ਼ਰ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਲਈ ਤੂਫ਼ਾਨ, ਮਿੱਟੀ ਭਰੀ ਹਨ੍ਹੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਤਿੰਨ ਮਈ ਦੀ ਰਾਤ ਤੋਂ ਮੌਸਮ 'ਚ ਵੱਡੀ ਤਬਦੀਲੀ ਆਵੇਗੀ। ਰਾਜਸਥਾਨ 'ਚ ਚੱਕਰਵਤੀ ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਪੱਛਮੀ ਗੜਬੜੀ ਕਾਰਨ ਪੂਰੇ ਉੱਤਰ ਪੱਛਮੀ ਖੇਤਰ 'ਚ ਤਿੰਨ-ਚਾਰ ਦਿਨਾਂ ਲਈ ਮੀਂਹ, ਤੂਫ਼ਾਨ, 40 ਤੋਂ 50 ਕਿਮੀ: ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਪੱਛਮੀ ਖੇਤਰ ਦੇ ਉੱਪਰਲੇ ਹਿੱਸਿਆਂ 'ਚ ਬਰਫ਼ਬਾਰੀ ਹੋ ਸਕਦੀ ਹੈ।