ਮੌਸਮ ਨੇ ਫਿਰ ਲਈ ਕਰਵਟ, ਆਉਣ ਵਾਲੇ ਦਿਨਾਂ 'ਚ ਹੋਏਗੀ ਬਾਰਸ਼
ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਦੋ ਤਿੰਨ ਦਿਨ ਅਜਿਹਾ ਮੌਸਮ ਰਹਿਣ ਦੇ ਆਸਾਰ ਹਨ। ਇਸ ਨਾਲ ਤਾਪਮਾਨ 'ਚ ਗਿਰਾਵਟ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਤੋਂ ਮਾਨਸੂਨ ਉੱਤਰ ਵੱਲ ਵਧੇਗਾ ਜਿਸ ਦੇ ਚੱਲਦਿਆਂ ਦਿੱਲੀ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ 'ਚ ਵੀ ਬਾਰਸ਼ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਸਵੇਰ ਵੇਲੇ ਪਏ ਮੀਂਹ ਨੇ ਮੌਸਮ ਕਾਫੀ ਸੁਹਾਵਣਾ ਕਰ ਦਿੱਤਾ। ਦਿੱਲੀ 'ਚ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਬਾਰਸ਼ ਹੋ ਰਹੀ ਹੈ। ਇੱਧਰ ਪੰਜਾਬ ਵਿੱਚ ਵੀ ਸ਼ੁੱਕਰਵਾਰ ਸਵੇਰ ਸਮੇਂ ਕਈ ਥਾਈਂ ਪਏ ਮੀਂਹ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ।
ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਦੋ ਤਿੰਨ ਦਿਨ ਅਜਿਹਾ ਮੌਸਮ ਰਹਿਣ ਦੇ ਆਸਾਰ ਹਨ। ਇਸ ਨਾਲ ਤਾਪਮਾਨ 'ਚ ਗਿਰਾਵਟ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਤੋਂ ਮਾਨਸੂਨ ਉੱਤਰ ਵੱਲ ਵਧੇਗਾ ਜਿਸ ਦੇ ਚੱਲਦਿਆਂ ਦਿੱਲੀ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ 'ਚ ਵੀ ਬਾਰਸ਼ ਦੀ ਸੰਭਾਵਨਾ ਹੈ।
ਸਕਾਈਮੈਟ ਵੈਦਰ ਦੇ ਮੌਸਮ ਵਿਗਿਆਨੀ ਮਹੇਸ਼ ਪਲਾਵਤ ਮੁਤਾਬਕ ਮਾਨਸੂਨ ਦਿੱਲੀ ਦੇ ਦੱਖਣੀ ਖੇਤਰ 'ਚ ਅਤੇ ਹਵਾ ਪੂਰਬੀ ਦਿਸ਼ਾ 'ਚ ਵਗ ਰਹੀ ਹੈ। ਅਰਬ ਸਾਗਰ ਵੱਲੋਂ ਨਮੀ ਭਰਪੂਰ ਹਵਾ ਵੀ ਇੱਧਰ ਪਹੁੰਚ ਰਹੀ ਹੈ। ਇਸ ਨਾਲ ਮੌਸਮ ਕਰਵਟ ਲੈ ਰਿਹਾ ਹੈ ਤੇ ਸ਼ੁੱਕਰਵਾਰ ਦਿੱਲੀ 'ਚ ਬਾਰਸ਼ ਦਾ ਦੌਰ ਸ਼ੁਰੂ ਹੋ ਜਾਵੇਗਾ ਜਿਸ ਦਾ ਅਸਰ ਬਾਕੀ ਸੂਬਿਆਂ 'ਤੇ ਵੀ ਰਹਿ ਸਕਦਾ ਹੈ।
ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ