ਠੰਡ ਨੇ ਫੜੀ ਰਫ਼ਤਾਰ, ਕਈ ਸੂਬਿਆਂ 'ਚ ਸੀਤ ਲਹਿਰ ਦਾ ਕਹਿਰ
ਮੌਸਮ ਵਿਭਾਗ ਦੇ ਮੁਤਾਬਕ ਅੱਜ ਸਵੇਰੇ ਸਾਢੇ ਪੰਜ ਵਜੇ ਦਿੱਲੀ 'ਚ ਪਾਲਮ ਇਲਾਕੇ 'ਚ ਵਿਜ਼ੀਬਿਲਿਟੀ 200 ਮੀਟਰ ਰਹੀ।
ਨਵੀਂ ਦਿੱਲੀ: ਦਿੱਲੀ ਐਨਸੀਆਰ 'ਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਦਿੱਲੀ 'ਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪੱਛਮੀ ਗੜਬੜੀ ਕਾਰਨ ਹਿਮਾਲਿਆ ਦੇ ਉੱਪਰੀ ਹਿੱਸੇ ਦੇ ਪ੍ਰਭਾਵਿਤ ਹੋਣ ਕਾਰਨ ਕੱਲ੍ਹ ਸੋਮਵਾਰ ਘੱਟੋ ਘੱਟ ਤਾਪਮਾਨ 'ਚ ਥੋੜਾ ਵਾਧਾ ਦੇਖਿਆ ਗਿਆ।
ਸੋਮਵਾਰ ਦਾ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤੇ ਹੀ ਅੱਜ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਗੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਜਾ ਸਕਦਾ ਹੈ। ਦਿਨਭਰ ਚੱਲ ਰਹੀ ਸੀਤ ਲਹਿਰ ਨੇ ਜਨ ਜੀਵਨ 'ਤੇ ਕਾਫੀ ਅਸਰ ਪਾਇਆ ਹੈ।
ਮੌਸਮ ਵਿਭਾਗ ਦੇ ਮੁਤਾਬਕ ਅੱਜ ਸਵੇਰੇ ਸਾਢੇ ਪੰਜ ਵਜੇ ਦਿੱਲੀ 'ਚ ਪਾਲਮ ਇਲਾਕੇ 'ਚ ਵਿਜ਼ੀਬਿਲਿਟੀ 200 ਮੀਟਰ ਰਹੀ। ਇਸ ਤੋਂ ਇਲਾਵਾ ਪਟਿਆਲਾ, ਬਰੇਲੀ ਤੇ ਬਹਿਰਾਇਚ 'ਚ ਵੀ ਵਿਜ਼ੀਬਿਲਿਟੀ 200 ਮੀਟਰ ਰਹੀ।
ਉੱਤਰੀ ਭਾਰਤ 'ਚ ਕ੍ਰਿਸਮਿਸ ਤੋਂ ਬਾਅਦ ਬਾਰਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਤੋਂ ਪਹਿਲਾਂ ਤਾਪਮਾਨ 'ਚ ਗਿਰਾਵਟ ਰਹਿਣ ਨਾਲ ਠੰਡ 'ਚ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ।
62 ਸਾਲਾ ਮਨਜੀਤ ਕੌਰ ਦਾ ਜੋਸ਼ ਹਾਈ, ਖੁਦ ਜੀਪ ਚਲਾ ਕੇ ਪਟਿਆਲਾ ਤੋਂ ਸਿੰਘੂ ਬਾਰਡਰ ਪਹੁੰਚੇ
ਕਿਸਾਨ ਅੰਦੋਲਨ ਦਾ 27ਵਾਂ ਦਿਨ, ਅੱਜ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ