62 ਸਾਲਾ ਮਨਜੀਤ ਕੌਰ ਦਾ ਜੋਸ਼ ਹਾਈ, ਖੁਦ ਜੀਪ ਚਲਾ ਕੇ ਪਟਿਆਲਾ ਤੋਂ ਸਿੰਘੂ ਬਾਰਡਰ ਪਹੁੰਚੇ
ਸੋਸ਼ਲ ਮੀਡੀਆ ਜ਼ਰੀਏ ਕਈ ਵਾਰ ਬਹੁਤ ਹੀ ਦਿਲਚਸਪ ਤੇ ਅੰਦੋਲਨ ਨੂੰ ਹਾਂ ਪੱਕੀ ਹੁਲਾਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਇਕ ਤਸੀਵਰ ਕਿਸਾਨ ਏਕਤਾ ਮੋਰਚੇ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ।

ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਦਾ ਸੰਘਰਸ਼ ਅੱਜ 27ਵੇਂ ਦਿਨ 'ਚ ਪਹੁੰਚ ਗਿਆ ਹੈ। ਇਸ ਦੌਰਾਨ ਪੰਜਾਬ ਤੋਂ ਹਰ ਉਮਰ ਵਰਗ ਦੇ ਲੋਕ ਇਨ੍ਹਾਂ ਇਤਿਹਾਸਕ ਪਲਾਂ ਦਾ ਗਵਾਹ ਬਣਨਾ ਲੋਚਦੇ ਹਨ ਤੇ ਇਸ ਤਹਿਤ ਹੀ ਰੋਜ਼ਾਨਾ ਸੈਂਕੜੇ ਕਿਸਾਨ ਤੇ ਹੋਰ ਲੋਕ ਦਿੱਲੀ ਬਾਰਡਰ 'ਤੇ ਲੱਗੇ ਮੋਰਚੇ 'ਚ ਪਹੁੰਚ ਰਹੇ ਹਨ।
ਇਸ ਦਰਮਿਆ ਸੋਸ਼ਲ ਮੀਡੀਆ ਜ਼ਰੀਏ ਕਈ ਵਾਰ ਬਹੁਤ ਹੀ ਦਿਲਚਸਪ ਤੇ ਅੰਦੋਲਨ ਨੂੰ ਹਾਂ ਪੱਕੀ ਹੁਲਾਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਇਕ ਤਸੀਵਰ ਕਿਸਾਨ ਏਕਤਾ ਮੋਰਚੇ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ। ਜਿਸ 'ਚ ਕੈਪਸ਼ਨ ਦਿੱਤੀ ਗਈ ਕਿ 62 ਸਾਲਾ ਮਨਜੀਤ ਕੌਰ ਪਟਿਆਲਾ ਤੋਂ ਦਿੱਲੀ ਤਕ ਸੰਘਰਸ਼ 'ਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ 'ਤੇ ਪਹੁੰਚਣ ਲਈ ਖੁਦ ਜੀਪ ਚਲਾ ਕੇ ਪਹੁੰਚੀ।
ਤਸਵੀਰ 'ਚ ਦੇਖ ਸਕਦੇ ਹੋ ਕਿ ਮਹਿਲਾ ਜੀਪ ਚਲਾ ਰਹੀ ਹੈ ਤੇ ਉਨ੍ਹਾਂ ਦੀਆਂ ਕੁਝ ਸਾਥਨਾਂ ਪੂਰੇ ਜੋਸ਼ ਤੇ ਹੌਸਲੇ ਨਾਲ ਜੀਪ 'ਚ ਸਵਾਰ ਹਨ। ਕਿਸਾਨ ਅੰਦੋਲਨ ਦਾ 27ਵਾਂ ਦਿਨ, ਅੱਜ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ62 Year old Manjeet Kaur, drove from Patiala to #SinghuBorder to join protest.#FarmersProtest #KisanAandolan pic.twitter.com/jORrkE3O5Y
— Kisan Ekta Morcha (@KisanEktaMarch) December 21, 2020






















