ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ! ਮਾਨਸੂਨ 31 ਮਈ ਨੂੰ ਪਹੁੰਚਣ ਦੀ ਸੰਭਾਵਨਾ
ਆਈਐਮਡੀ ਨੇ ਕਿਹਾ, 'ਦੱਖਣ ਪੱਛਮੀ ਮਾਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ 'ਚ ਅੱਗੇ ਵਧ ਗਿਆ ਹੈ। ਹੁਣ ਇਹ ਬੰਗਾਲ ਦੀ ਖਾੜੀ ਦੱਖਣ ਪੱਛਮ ਤੇ ਪੂਰਵ ਉੱਤਰ ਹਿੱਸੇ 'ਚ ਦਾਖਲ ਹੋ ਚੁੱਕਾ ਹੈ।
ਨਵੀਂ ਦਿੱਲੀ: ਝੋਨਾ ਲਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਮਾਨਸੂਨ 31 ਮਈ ਨੂੰ ਹੀ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਤੇ ਬੰਗਾਲ ਦੀ ਖਾੜੀ 'ਚ ਆਏ ਦੋ ਚੱਕਰਵਾਤਾਂ ਤਾਓਤੇ ਤੇ ਯਾਸ ਨਾਲ ਕੋਈ ਪ੍ਰਭਾਵ ਨਹੀਂ ਪਿਆ ਤੇ ਉਸ ਦਾ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 31 ਮਈ ਨੂੰ ਹੀ ਕੇਰਲ ਪਹੁੰਚਣਾ ਤੈਅ ਲੱਗ ਰਿਹਾ ਹੈ। ਤਾਓਤੇ ਤੇ ਯਾਸ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਬਾਰਸ਼ ਦਰਜ ਕੀਤੀ ਗਈ ਹੈ।
ਆਈਐਮਡੀ ਨੇ ਕਿਹਾ, 'ਦੱਖਣ ਪੱਛਮੀ ਮਾਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ 'ਚ ਅੱਗੇ ਵਧ ਗਿਆ ਹੈ। ਹੁਣ ਇਹ ਬੰਗਾਲ ਦੀ ਖਾੜੀ ਦੱਖਣ ਪੱਛਮ ਤੇ ਪੂਰਵ ਉੱਤਰ ਹਿੱਸੇ 'ਚ ਦਾਖਲ ਹੋ ਚੁੱਕਾ ਹੈ। ਜਦਕਿ ਖਾੜੀ ਦੱਖਣਪੂਰਬੀ ਤੇ ਕੁਝ ਹਿੱਸਿਆਂ 'ਚ ਇਹ 27 ਮਈ ਦੀ ਸਵੇਰ ਤਕ ਪਹੁੰਚ ਚੁੱਕਾ ਸੀ।'
ਆਈਐਮਡੀ ਦੇ ਮੁਤਾਬਕ, 'ਹਾਲਾਤ ਦੱਖਣ ਪੱਛਮੀ ਮਾਨਸੂਨ ਦੇ ਤੈਅ ਸਮੇਂ ਤੋਂ ਪਹਿਲਾਂ ਹੀ 31 ਮਈ ਤਕ ਕੇਰਲ ਦੇ ਉੱਪਰ ਪਹੁੰਚ ਜਾਣ ਦੇ ਪੱਖ 'ਚ ਬਣੇ ਹੋਏ ਹਨ। ਦੱਸ ਦੇਈਏ ਕਿ ਆਮ ਤੌਰ ਤੇ ਕੇਰਲ 'ਚ ਮਾਨਸੂਨ ਦੀ ਸ਼ੁਰੂਆਤ ਪਹਿਲੀ ਜੂਨ ਤੋਂ ਹੁੰਦੀ ਹੈ। ਜੋ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਜੂਨ ਤੋਂ ਸਤੰਬਰ ਚਾਰ ਮਹੀਨੇ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਮੰਨੀ ਜਾਂਦਾ ਹੈ।' ਆਈਐਮਡੀ ਨੇ ਇਸ ਸਾਲ ਪਹਿਲਾਂ ਵਾਂਗ ਹੀ ਮਾਨਸੂਨੀ ਸੀਜ਼ਨ ਦੀ ਭਵਿੱਖਬਾਣੀ ਕੀਤੀ ਹੈ।