(Source: ECI/ABP News/ABP Majha)
ਪਹਾੜਾਂ 'ਤੇ ਬਰਫ਼ ਪੈਣ ਨਾਲ ਆਉਣ ਵਾਲੇ 24 ਘੰਟਿਆਂ 'ਚ ਪੰਜਾਬ 'ਚ ਵਧੇਗੀ ਠੰਢ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਜਤਾਇਆ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਬੱਚਿਆਂ ਤੇ ਬਜ਼ੁਰਗਾਂ ਦੇ ਪ੍ਰਤੀ ਵਿਸ਼ੇਸ਼ ਸਾਵਧਾਨੀ ਦੀ ਸਲਾਹ ਦਿੱਤੀ ਹੈ।
ਨਵੀਂ ਦਿੱਲੀ : ਉਤਰ ਭਾਰਤ ਦੇ ਪਹਾੜਾਂ 'ਤੇ ਲਗਾਤਾਰ ਬਰਫ ਪੈਣ ਨਾਲ ਮੈਦਾਨੀ ਇਲਾਕਿਆਂ 'ਚ ਠੰਢ ਵਧਣ ਲੱਗ ਗਈ ਹੈ। ਉਤਰਾਖੰਡ 'ਚ ਜਿੱਥੇ ਕੇਦਾਰਨਾਥ ਸਣੇ ਹੋਰ ਚੋਟੀਆਂ 'ਚ ਬਰਫ ਪੈ ਰਹੀ ਹੈ ਤੇ ਹੇਠਲੇ ਇਲਾਕਿਆਂ 'ਚ ਸਰਦ ਹਵਾਵਾਂ ਵਧ ਰਹੀਆਂ ਹਨ। ਦੂਜੇ ਪਾਸੇ ਹਿਮਾਚਲ 'ਚ ਅਟਲ ਟਨਲ ਰੋਹਤਾਂਗ ਦੇ ਨਾਰਥ ਪੋਰਟਲ 'ਚ ਬਰਫੀਲੇ ਤੂਫਾਨ ਨੇ ਵਾਹਨ ਚਾਲਕਾਂ ਸਣੇ ਪੁਲਿਸ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਮਨਾਲੀ ਨਾਲ ਲਗਦੇ ਸੋਲੰਗਨਾਲਾ 'ਚ ਬਰਫ ਪੈਣ ਕਾਰਨ 500 ਤੋਂ ਜ਼ਿਆਦਾ ਸੈਲਾਨੀਆਂ ਦੇ ਵਾਹਨ ਫਸ ਗਏ ਹਨ।
ਤਿੰਨ ਦਿਨ ਤਕ ਸ਼ੀਤ ਲਹਿਰ ਚਲਣ ਦਾ ਅਨੁਮਾਨ
ਇਨ੍ਹਾਂ ਸਾਰਿਆਂ ਨੂੰ ਰਾਤ ਲਗਪਗ ਨੌ ਵਜੇ ਰੇਸਕਿਊ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਠੰਡ ਨਾਲ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਜਤਾਇਆ ਹੈ। ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਬੱਚਿਆਂ ਤੇ ਬਜ਼ੁਰਗਾਂ ਦੇ ਪ੍ਰਤੀ ਵਿਸ਼ੇਸ਼ ਸਾਵਧਾਨੀ ਦੀ ਸਲਾਹ ਦਿੱਤੀ ਹੈ। ਇਸ ਨਾਲ ਪੰਜਾਬ 'ਚ ਆਉਣ ਵਾਲੇ 24 ਘੰਟਿਆਂ 'ਚ ਠੰਢ ਵਧੇਗੀ। ਜ਼ਿਕਰਯੋਗ ਹੈ ਕਿ ਠੰਢ ਵਧਣ ਕਾਰਨ ਪੰਜਾਬ ਦਾ ਪਾਰਾ 1 ਡਿਗਰੀ ਤਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: OMG... ਇੰਨਾ ਵੱਡਾ ਹਲਵਾ ਪਰਾਠਾ, ਇਕੱਲੇ ਨਹੀਂ ਖਾ ਪਾਓਗੇ! ਦੇਖੋ ਵੀਡੀਓ
Omicron Update : ਚੰਡੀਗੜ੍ਹ 'ਚ ਕੋਰੋਨਾ ਦੇ ਮਰੀਜ਼ 70 ਤੋਂ ਪਾਰ, 1261 ਲੋਕਾਂ ਦੀ ਜਾਂਚ 'ਚ ਮਿਲੇ ਪੰਜ ਨਵੇਂ ਮਰੀਜ਼
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin