(Source: ECI/ABP News/ABP Majha)
ਗਰਮੀ ਤੋਂ ਅੱਜ ਮਿਲੇਗੀ ਰਾਹਤ! ਇਨ੍ਹਾਂ ਥਾਵਾਂ ' ਹੋਵੇਗੀ ਖੂਬ ਬਾਰਸ਼
ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਅੱਜ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਦਰਅਸਲ ਦਿੱਲੀ 'ਚ ਅੱਜ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ।
ਨਵੀਂ ਦਿੱਲੀ: ਮਾਨਸੂਨ ਨੇ ਦੱਖਣ ਭਾਰਤ 'ਚ ਦਸਤਕ ਦੇ ਦਿੱਤੀ ਹੈ। ਕੇਰਲ, ਕਰਨਾਟਕ ਤੋਂ ਹੁੰਦਿਆਂ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਮਾਨਸੂਨ ਪਹੁੰਚ ਚੁੱਕਾ ਹੈ। ਉੱਥੇ ਹੀ ਦਿੱਲੀ 'ਚ 15 ਜੂਨ ਤਕ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਬੀਤੇ ਦਿਨੀਂ ਦੱਸਿਆ ਕਿ 27 ਜੂਨ ਦੇ ਨਿਰਧਾਰਤ ਸਮੇਂ ਤੋਂ ਕਰੀਬ 12 ਦਿਨ ਪਹਿਲਾਂ ਹੀ ਇਸ ਦੇ ਦਸਤਕ ਦੇਣ ਦੀ ਸੰਭਾਵਨਾ ਹੈ।
ਅੱਜ ਦਿੱਲੀ 'ਚ ਹੋ ਸਕਦੀ ਬਾਰਸ਼
ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ ਅੱਜ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਦਰਅਸਲ ਦਿੱਲੀ 'ਚ ਅੱਜ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਇਸ ਦੇ ਨਾਲ ਹੀ ਧੂੜ ਭਰੀ ਹਨ੍ਹੇਰੀ ਚੱਲਣ ਦੀ ਵੀ ਸੰਭਵਾਨਾ ਹੈ।
ਪੰਜਾਬ 'ਚ ਵੀ ਸ਼ੁੱਕਰਵਾਰ ਰਾਤ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸ਼ਨੀਵਾਰ ਸਵੇਰ ਤਕ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਹਵਾ 'ਚ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ।
30 ਤੋਂ 40 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹਵਾ- ਮੌਸਮ ਵਿਭਾਗ
ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਆਸਮਾਨ 'ਚ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਥੋੜੀ ਹਨ੍ਹੇਰੀ ਤੇ ਹਲਕੀ ਬਾਰਸ਼ ਹੋ ਸਕਦੀ ਹੈ। ਉੱਥੇ ਹੀ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ 37 ਡਿਗਰੀ ਸੈਲਸੀਅਸ ਤੇ 24 ਡਿਗਰੀ ਰਹਿ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ 'ਚ 30 ਤੋਂ 40 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਦੇ ਹਿਸਾਬ ਨਾਲ ਹਵਾ ਚੱਲ ਸਕਦੀ ਹੈ।
ਦਿੱਲੀ 'ਚ ਅਗਲੇ 5 ਦਿਨਾਂ ਤਕ ਜਾਰੀ ਰਹੇਗੀ ਬਾਰਸ਼ ਸਮੇਤ ਧੂੜ ਭਰੀ ਹਨ੍ਹੇਰੀ- ਮੌਸਮ ਵਿਭਾਗ
ਦਿੱਲੀ 'ਚ ਹਲਕੀ ਬਾਰਸ਼ ਹੋ ਸਕਦੀ ਹੈ। ਵਿਭਾਗ ਦੇ ਮੁਤਾਬਕ ਅਜਿਹਾ ਅਗਲੇ 5 ਦਿਨ ਤਕ ਜਾਰੀ ਰਹੇਗਾ। ਬੀਤੇ ਦਿਨ ਦਿੱਲੀ 'ਚ ਹੁੰਮਸ ਭਰੀ ਗਰਮੀ ਦੇਖਣ ਨੂੰ ਮਿਲੀ। ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਰਿਹਾ ਜੋ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਰਿਹਾ।