ਪੱਛਮੀ ਬੰਗਾਲ ਉਪ ਚੋਣਾਂ: ਬੀਜੇਪੀ ਉਮੀਦਵਾਰ ਦਾ ਕੁਟਾਪਾ, ਝਾੜੀਆਂ 'ਚ ਧੱਕਾ-ਮੁੱਕੀ
ਜਦੋਂ ਬੀਜੇਪੀ ਦੇ ਉਮੀਦਵਾਰ ਇੱਕ ਪੋਲਿੰਗ ਸਟੇਸ਼ਨ ਪਹੁੰਚੇ ਤਾਂ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਨੇ ‘ਵਾਪਸ ਜਾਓ’ ਦੇ ਨਾਅਰੇ ਲਗਾਏ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਸਥਾਨਕ ਤ੍ਰਿਣਮੂਲ ਨੇਤਾਵਾਂ ਨੇ ਮਜੂਮਦਾਰ 'ਤੇ ਸ਼ਾਂਤ ਮਾਹੌਲ ਭੰਗ ਕਰਨ ਦਾ ਇਲਜ਼ਾਮ ਲਾਇਆ।
ਕੋਲਕਾਤਾ: ਪੱਛਮੀ ਬੰਗਾਲ ਵਿੱਚ ਸਿਆਸੀ ਹਿੰਸਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੱਜ ਤਿੰਨ ਵਿਧਾਨ ਸਭਾ ਸੀਟਾਂ ਕਰੀਮਨਗਰ, ਕਾਲੀਆਗੰਜ ਤੇ ਕਰੀਮਪੁਰ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਰੀਮਨਗਰ ਸੀਟ ਤੋਂ ਬੀਜੇਪੀ ਉਮੀਦਵਾਰ ਤੇ ਸੂਬਾ ਮੀਤ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਦੀ ਕੁੱਟਮਾਰ ਕੀਤੀ ਗਈ। ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਚਣ ਲਈ ਝਾੜੀਆਂ ਵਿੱਚ ਛੁਪੇ ਹੋਏ ਹਨ। ਫਿਰ ਵੀ ਭੀੜ ਉਨ੍ਹਾਂ ਤੱਕ ਪਹੁੰਚ ਜਾਂਦੀ ਹੈ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਬੀਜੇਪੀ ਦੇ ਉਮੀਦਵਾਰ ਇੱਕ ਪੋਲਿੰਗ ਸਟੇਸ਼ਨ ਪਹੁੰਚੇ ਤਾਂ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਨੇ ‘ਵਾਪਸ ਜਾਓ’ ਦੇ ਨਾਅਰੇ ਲਗਾਏ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਸਥਾਨਕ ਤ੍ਰਿਣਮੂਲ ਨੇਤਾਵਾਂ ਨੇ ਮਜੂਮਦਾਰ 'ਤੇ ਸ਼ਾਂਤ ਮਾਹੌਲ ਭੰਗ ਕਰਨ ਦਾ ਇਲਜ਼ਾਮ ਲਾਇਆ।
फिर चुनावी हिंसा !!!
— Kailash Vijayvargiya (@KailashOnline) November 25, 2019
पश्चिम बंगाल में हो रहे तीन विधानसभा उपचुनाव में #TMC के गुंडे जमकर हिंसा और मारपीट कर रहे हैं। करीमपुर के #BJP उम्मीदवार श्री जयप्रकाश मजूमदार के साथ तो खुलकर मारपीट की गई! दरअसल, ये हार का वो भय है, जो #TMC कार्यकर्ता महसूस कर रहे हैं!#mamatakegunde pic.twitter.com/XZn1kV5CmP
ਬੀਜੇਪੀ ਨੇ ਹਿੰਸਾ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਰੀਮਪੁਰ ਦੇ ਬੀਜੇਪੀ ਦੇ ਉਮੀਦਵਾਰ ਜੈ ਪ੍ਰਕਾਸ਼ ਮਜੂਮਦਾਰ ਨੂੰ ਖੁੱਲ੍ਹ ਕੇ ਕੁੱਟਿਆ ਗਿਆ। ਦਰਅਸਲ, ਇਹ ਹਾਰ ਦਾ ਡਰ ਹੈ, ਜਿਸ ਨੂੰ ਟੀਐਮਸੀ ਕਰਮਚਾਰੀ ਮਹਿਸੂਸ ਕਰ ਰਹੇ ਹਨ।
ਵੋਟਿੰਗ ਫੀਸਦ ਦੀ ਗੱਲ ਕਰੀਏ ਤਾਂ ਸਵੇਰੇ 11.30 ਵਜੇ ਤੱਕ 30.17 ਫੀਸਦੀ ਵੋਟਰਾਂ ਨੇ ਤਿੰਨੋਂ ਸੀਟਾਂ 'ਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਪੱਛਮ ਬੰਗਾਲ ਵਿੱਚ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਵਿਚ 30.17 ਫੀਸਦੀ ਵੋਟਰਾਂ ਨੇ ਸਵੇਰੇ 11.30 ਵਜੇ ਤੱਕ ਆਪਣੇ ਵੋਟ ਦਾ ਇਸਤੇਮਾਲ ਕੀਤਾ।