ਮਮਤਾ ਬੈਨਰਜੀ ਨੇ ਆਉਂਦਿਆਂ ਹੀ ਕੇਂਦਰ 'ਤੇ ਲਾਏ ਵੱਡੇ ਇਲਜ਼ਾਮ
ਮਮਤਾ ਨੇ ਕੇਂਦਰ ਤੇ ਭੇਦਭਾਵ ਦਾ ਇਲਜ਼ਾਮ ਵੀ ਲਾਇਆ। ਉਨ੍ਹਾਂ ਕਿਹਾ, 'ਬੰਗਾਲ ਦੇ ਨਾਲ ਏਨਾ ਭੇਦਭਾਵ ਕਿਉਂ ਹੈ। ਉਨ੍ਹਾਂ ਸਹੁੰ ਚੁੱਕਣ ਦੇ 24 ਘੰਟੇ ਦੇ ਅੰਦਰ ਕੇਂਦਰੀ ਟੀਮ ਬੰਗਾਲ ਭੇਜੀ। ਦਰਅਸਲ ਉਹ (ਬੀਜੇਪੀ) ਲੋਕਾਂ ਦੇ ਜਨਾਦੇਸ਼ ਨੂੰ ਮੰਨਣ ਲਈ ਤਿਆਰ ਨਹੀਂ ਹੈ।
ਕੋਲਕਾਤਾ: ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਵਿਧਾਨ ਸਭਾ 'ਚ ਕੇਂਦਰ 'ਤੇ ਜੰਮ ਕੇ ਵਰ੍ਹੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਿਛਲੇ ਛੇ ਮਹੀਨਿਆਂ 'ਚ ਕੁਝ ਕੰਮ ਨਹੀਂ ਕੀਤਾ। ਮੰਤਰੀ ਪੱਛਮੀ ਬੰਗਾਲ ਦੀ ਸੱਤਾ 'ਤੇ ਕਾਬਜ਼ ਹੋਣ ਦੇ ਇਰਾਦੇ ਨਾਲ ਰੋਜ਼ਾਨਾ ਬੰਗਾਲ ਆਏ।
ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਭਰ 'ਚ ਮੁਫ਼ਤ ਟੀਕਾਕਰਨ ਦੀ ਵੀ ਮੰਗ ਕੀਤੀ। ਸੂਬਾ ਵਿਧਾਨ ਸਭਾ 'ਚ ਉਨ੍ਹਾਂ ਕਿਹਾ, ਕੇਂਦਰ ਸਰਕਾਰ ਲਈ 30 ਹਜ਼ਾਰ ਕਰੋੜ ਰੁਪਏ ਕੁਝ ਵੀ ਨਹੀਂ ਹੈ। ਪੂਰੇ ਦੇਸ਼ 'ਚ ਇਕ ਵੈਕਸੀਨ ਪ੍ਰੋਗਰਾਮ ਹੋਣਾ ਚਾਹੀਦਾ ਹੈ। ਸਭ ਦਾ ਟੀਕਾਕਰਨ ਕੇਂਦਰ ਦੀ ਪਹਿਲ ਹੋਣੀ ਚਾਹੀਦੀ ਸੀ। ਪਰ ਉਹ ਨਵੇਂ ਸੰਸਦ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਆਦਿ 'ਤੇ 50,000 ਕਰੋੜ ਰੁਪਏ ਖਰਚ ਕਰ ਰਹੀ ਹੈ।
ਮਮਤਾ ਨੇ ਕੇਂਦਰ ਤੇ ਭੇਦਭਾਵ ਦਾ ਇਲਜ਼ਾਮ ਵੀ ਲਾਇਆ। ਉਨ੍ਹਾਂ ਕਿਹਾ, 'ਬੰਗਾਲ ਦੇ ਨਾਲ ਏਨਾ ਭੇਦਭਾਵ ਕਿਉਂ ਹੈ। ਉਨ੍ਹਾਂ ਸਹੁੰ ਚੁੱਕਣ ਦੇ 24 ਘੰਟੇ ਦੇ ਅੰਦਰ ਕੇਂਦਰੀ ਟੀਮ ਬੰਗਾਲ ਭੇਜੀ। ਦਰਅਸਲ ਉਹ (ਬੀਜੇਪੀ) ਲੋਕਾਂ ਦੇ ਜਨਾਦੇਸ਼ ਨੂੰ ਮੰਨਣ ਲਈ ਤਿਆਰ ਨਹੀਂ ਹੈ। ਮੈਂ ਹਿੰਸਾ ਦਾ ਕਦੇ ਸਮਰਥਨ ਨਹੀਂ ਕਰਦੀ। ਉਹ ਫਰਜ਼ੀ ਖ਼ਬਰਾਂ 'ਤੇ ਫਰਜ਼ੀ ਵੀਡੀਓ ਫੈਲਾ ਰਹੇ ਹਨ।'
ਚੋਣ ਕਮਿਸ਼ਨ 'ਤੇ ਵੀ ਮਮਤਾ ਨੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ, 'ਚੋਣ ਕਮਿਸ਼ਨ ਨੂੰ ਤਤਕਾਲ ਸੁਧਾਰ ਦੀ ਲੋੜ ਹੈ। ਬੰਗਾਲ 'ਚ ਇਕ ਰੀੜ ਹੈ ਤੇ ਇਹ ਕਦੇ ਝੁਕਦੀ ਨਹੀਂ। ਇਕ ਸਾਜ਼ਿਸ਼ ਸੀ, ਸਾਰੇ ਕੇਂਦਰੀ ਮੰਤਰੀ ਇੱਥੇ ਉਤਾਰੇ ਗਏ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਜਹਾਜ਼ਾਂ ਤੇ ਹੋਟਲਾਂ 'ਤੇ ਕਿੰਨੇ ਕਰੋੜ ਰੁਪਏ ਖਰਚ ਕੀਤੇ। ਇੱਥੇ ਪਾਣੀ ਵਾਂਗ ਪੈਸਾ ਵਹਾਇਆ ਗਿਆ।
ਮਮਤਾ ਨੇ ਕਿਹਾ ਨੌਜਵਾਨ ਪੀੜੀ ਨੇ ਸਾਨੂੰ ਵੋਟ ਦਿੱਤਾ ਹੈ। ਇਹ ਸਾਡੇ ਲਈ ਇਕ ਨਵੀਂ ਸਵੇਰ ਹੈ। ਟੀਐਮਸੀ ਨੂੰ ਜਨਾਦੇਸ਼ ਦੇ ਨਾਲ ਸੱਤਾ 'ਚ ਵਾਪਸ ਚੁਣਿਆ ਗਿਆ ਹੈ। ਇਹ ਇਕ ਚਮਤਕਾਰ ਤੇ ਇਤਿਹਾਸਕ ਹੈ। ਇਸ ਦੀ ਵਜ੍ਹਾ ਬੰਗਾਲ ਦੀ ਜਨਤਾ ਤੇ ਮਹਿਲਾਵਾਂ ਹਨ।