Mamata Banerjee Security Breach: ਕੋਲਕਾਤਾ 'ਚ ਮਮਤਾ ਬੈਨਰਜੀ ਦੀ ਸੁਰੱਖਿਆ 'ਚ ਕੁਤਾਹੀ, ਚਾਕੂ ਅਤੇ ਹਥਿਆਰ ਸਮੇਤ ਦੋਸ਼ੀ ਗ੍ਰਿਫ਼ਤਾਰ
CM Mamata Banerjee Security Breach: ਕੋਲਕਾਤਾ ਪੁਲਿਸ ਦੀ ਹਿਰਾਸਤ ਵਿੱਚ ਆਏ ਦੋਸ਼ੀ ਦਾ ਨਾਮ ਸ਼ੇਖ ਨੂਰ ਆਲਮ ਹੈ। ਉਸ ਕੋਲੋਂ ਬੰਦੂਕ ਅਤੇ ਚਾਕੂ ਤੋਂ ਇਲਾਵਾ ਏਜੰਸੀਆਂ ਦੇ ਕਈ ਪਛਾਣ ਪੱਤਰ ਵੀ ਬਰਾਮਦ ਹੋਏ ਹਨ।
West Bengal Chief Minister: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ 'ਚ ਕੁਤਾਹੀ ਦੀ ਖ਼ਬਰ ਸਾਹਮਣੇ ਆਈ ਹੈ। ਕੋਲਕਾਤਾ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਇਹ ਵਿਅਕਤੀ ਮੁੱਖ ਮੰਤਰੀ ਨਿਵਾਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨਾ ਹੀ ਨਹੀਂ ਮੁਲਜ਼ਮ ਕੋਲੋਂ ਚਾਕੂ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਸ਼ੁੱਕਰਵਾਰ (21 ਜੁਲਾਈ) ਨੂੰ ਮਮਤਾ ਬੈਨਰਜੀ ਕੋਲਕਾਤਾ 'ਚ ਸ਼ਹੀਦੀ ਦਿਵਸ ਰੈਲੀ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੀ ਹੈ।
West Bengal | Kolkata Police Commissioner Vineet Goyal says, "Kolkata Police has intercepted one person, identified as Sheikh Noor Alam, near CM Mamata Banerjee’s residence while he was trying to enter the lane. One firearm, one knife & contraband substances found on him besides…
— ANI (@ANI) July 21, 2023
ਪੁਲਿਸ ਕਮਿਸ਼ਨਰ ਵਿਨੀਤ ਗੋਇਲ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਮੁਲਜ਼ਮ ਸ਼ੇਖ ਨੂਰ ਆਲਮ ਕੋਲੋਂ ਬੰਦੂਕ ਅਤੇ ਚਾਕੂ ਤੋਂ ਇਲਾਵਾ ਕੁਝ ਪਾਬੰਦੀਸ਼ੁਦਾ ਵਸਤੂਆਂ ਵੀ ਬਰਾਮਦ ਹੋਈਆਂ ਹਨ। ਇੰਨਾ ਹੀ ਨਹੀਂ ਮੁਲਜ਼ਮ ਕੋਲੋਂ ਏਜੰਸੀਆਂ ਦੇ ਕਈ ਆਈਡੀ ਕਾਰਡ ਵੀ ਮਿਲੇ ਹਨ। ਕਮਿਸ਼ਨਰ ਨੇ ਦੱਸਿਆ ਕਿ ਜਿਸ ਕਾਰ ਵਿੱਚ ਉਹ ਉੱਥੇ ਪੁੱਜੇ ਸਨ। ਇਸ 'ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ, ਐਸਟੀਐਫ ਅਤੇ ਸਪੈਸ਼ਲ ਬ੍ਰਾਂਚ ਸਥਾਨਕ ਥਾਣੇ ਵਿੱਚ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।
ਕੋਲਕਾਤਾ ਵਿੱਚ ਅੱਜ TMC ਦੀ ਸ਼ਹੀਦੀ ਦਿਵਸ ਰੈਲੀ
ਜ਼ਿਕਰ ਕਰ ਦਈਏ ਕਿ ਮਮਤਾ ਬੈਨਰਜੀ ਅੱਜ (21 ਜੁਲਾਈ) ਕੋਲਕਾਤਾ ਵਿੱਚ ਹੋਣ ਵਾਲੀ TMC ਦੀ ਸ਼ਹੀਦੀ ਦਿਵਸ ਰੈਲੀ ਵਿੱਚ ਕਈ ਐਲਾਨ ਕਰ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਰੈਲੀ ਦਾ ਧਿਆਨ SC-ST ਤੋਂ ਲੈ ਕੇ ਘੱਟ ਗਿਣਤੀਆਂ ਤੱਕ ਸਾਰੇ ਭਾਈਚਾਰਿਆਂ 'ਤੇ ਹੈ। ਪੀਟੀਆਈ ਏਜੰਸੀ ਮੁਤਾਬਕ ਮਮਤਾ ਨੇ ਕਿਹਾ ਹੈ ਕਿ ਉਹ ਮਣੀਪੁਰ ਦਾ ਦੌਰਾ ਕਰਨ ਦੇ ਸਬੰਧ ਵਿੱਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਰਾਬਤਾ ਕਰ ਰਹੇ ਹਨ। ਇਸ ਨੂੰ 2024 ਦੀਆਂ ਚੋਣਾਂ ਦੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਮੰਨੀ ਜਾਂਦੀ ਹੈ।