(Source: ECI/ABP News)
ਮਮਤਾ ਬੈਨਰਜੀ ਨੇ ਬੀਜੇਪੀ ਨੂੰ ਦੱਸਿਆ 'ਡਾਕੂ', ਕਿਹਾ ਇਨ੍ਹਾਂ ਤੋਂ ਵੱਡਾ ਚੋਰ ਕੋਈ ਨਹੀਂ
ਮਮਤਾ ਬੈਨਰਜੀ ਨੇ ਕਿਹਾ, 'ਬੀਜੇਪੀ ਲਈ ਹਰ ਕੋਈ ਚੋਰ ਹੈ ਤੇ ਉਹ ਸੰਤ ਹਨ। ਉਸ ਨੇ ਸੂਬੇ ਦੇ ਲੋਕਾਂ ਨੂੰ ਧਮਕਾਉਣ ਲਈ ਚੰਬਲ ਖੇਤਰ ਤੋਂ ਡਾਕੂਆਂ ਨੂੰ ਭੇਜਿਆ ਹੈ।'

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਬੀਜੇਪੀ 'ਚ ਵਾਰ-ਪਲਟਵਾਰ ਦਾ ਦੌਰ ਜਾਰੀ ਹੈ। ਅੱਜ ਮਮਤਾ ਨੇ ਬੀਜੇਪੀ ਦੀ ਤੁਲਨਾ ਚੰਬਲ ਦੇ ਡਾਕੂਆਂ ਨਾਲ ਕਰ ਦਿੱਤੀ। ਉਨ੍ਹਾਂ ਜਲਪਾਈਗੁਡੀ 'ਚ ਇਕ ਸਭਾ 'ਚ ਕਿਹਾ, 'ਬੀਜੇਪੀ ਤੋਂ ਵੱਡਾ ਕੋਈ ਚੋਰ ਨਹੀਂ ਹੈ। ਉਹ ਚੰਬਲ ਦੇ ਡਾਕੂ ਹਨ। ਉਨ੍ਹਾਂ 2014, 2016, 2019 ਦੀਆਂ ਚੋਣਾਂ 'ਚ ਕਿਹਾ ਸੀ ਕਿ ਸੱਤ ਚਾਹ ਦੇ ਬਾਗਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ ਤੇ ਕੇਂਦਰ ਉਨ੍ਹਾਂ ਨੂੰ ਟੇਕਓਵਰ ਕਰੇਗਾ। ਹੁਣ ਉਹ ਨੌਕਰੀ ਦਾ ਵਾਅਦਾ ਕਰ ਰਹੇ ਹਨ ਤੇ ਧੋਖਾ ਦੇ ਰਹੇ ਹਨ।'
ਮਮਤਾ ਬੈਨਰਜੀ ਨੇ ਕਿਹਾ, 'ਬੀਜੇਪੀ ਲਈ ਹਰ ਕੋਈ ਚੋਰ ਹੈ ਤੇ ਉਹ ਸੰਤ ਹਨ। ਉਸ ਨੇ ਸੂਬੇ ਦੇ ਲੋਕਾਂ ਨੂੰ ਧਮਕਾਉਣ ਲਈ ਚੰਬਲ ਖੇਤਰ ਤੋਂ ਡਾਕੂਆਂ ਨੂੰ ਭੇਜਿਆ ਹੈ।'
ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਆਈਪੀਐਸ ਅਧਿਕਾਰੀਆਂ ਨੂੰ ਆਪਣੇ ਅੰਦਰ ਸੇਵਾ ਦੇਣ ਲਈ ਤਲਬ ਕਰਕੇ ਸੂਬੇ ਦੇ ਅਧਿਕਾਰ ਖੇਤਰ 'ਚ ਦਖਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ ਗਿਆ।
ਬੈਨਰਜੀ ਨੇ ਕਿਹਾ, 'ਜੇਕਰ ਬੀਜੇਪੀ ਸੋਚਦੀ ਹੈ ਕਿ ਕੇਂਦਰੀ ਬਲ ਇੱਥੇ ਲਿਆ ਕੇ ਤੇ ਸੂਬਾ ਕੈਡਰ ਦੇ ਅਧਿਕਾਰੀਆਂ ਦਾ ਤਬਾਦਲਾ ਕਰਕੇ ਸਾਨੂੰ ਡਰਾ ਦੇਣਗੇ ਤਾਂ ਉਹ ਗਲਤ ਸੋਚ ਰਹੇ ਹਨ। ਕੇਂਦਰ ਸਾਡੇ ਅਧਿਕਾਰੀਆਂ ਨੂੰ ਤਲਬ ਕਰ ਰਿਹਾ ਹੈ.....ਕੋਈ ਵੀ ਨੱਢਾ ਜਾਂ ਉਨ੍ਹਾਂ ਦੇ ਕਾਫਲੇ ਨੂੰ ਸੱਟ ਨਹੀਂ ਪਹੁੰਚਾਉਣਾ ਚਾਹੁੰਦਾ ਸੀ।'
ਉਨ੍ਹਾਂ ਕਿਹਾ, 'ਉਨ੍ਹਾਂ ਦੇ ਕਾਫਲੇ 'ਚ ਏਨੀਆਂ ਕਾਰਾਂ ਕਿਉਂ ਸਨ? ਦੋਸ਼ੀ ਅਪਰਾਧੀ ਉਨ੍ਹਾਂ ਦੇ ਨਾਲ ਕਿਉਂ ਸਨ? ਜਿਹੜੇ ਗੁੰਢਿਆਂ ਨੇ ਪਿਛਲੇ ਸਾਲ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਮੂਰਤੀ ਤੋੜੀ, ਉਹ ਵੀ ਨੱਢਾ ਦੇ ਨਾਲ ਆਏ ਸਨ। ਇਸ ਤਰ੍ਹਾਂ ਦੇ ਗੁੰਡਿਆਂ ਨੂੰ ਖੁੱਲ੍ਹਾ ਘੁੰਮਦੇ ਦੇਖ ਲੋਕ ਗੁੱਸੇ 'ਚ ਆ ਗਏ...ਮੈਂ ਚੁਣੌਤੀ ਦਿੰਦੀ ਹਾਂ ਬੰਗਾਲ 'ਚ ਰਾਸ਼ਟਰਪਤੀ ਸਾਸਨ ਲਾਕੇ ਦਿਖਾਉ।'
ਪੱਛਮੀ ਬੰਗਾਲ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਟੀਐਮਸੀ, ਬੀਜੇਪੀ, ਕਾਂਗਰਸ-ਵਾਮਦਲ ਗਠਜੋੜ ਕਮਰ ਕੱਸ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
