ਪੱਛਮੀ ਬੰਗਾਲ ਚੋਣਾਂ: ਅਮਿਤ ਸ਼ਾਹ ਤੇ ਮਮਤਾ ਬੈਨਰਜੀ ਨੇ ਮੰਗਿਆ ਇੱਕ ਦੂਜੇ ਤੋਂ ਅਸਤੀਫਾ
ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਨੇ ਐਤਵਾਰ ਬਸ਼ੀਰਹਾਟ 'ਚ ਕਈ ਰੋਡ ਸ਼ੋਅ ਕੀਤੇ। ਇਸ ਦੌਰਾਨ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਦੇ ਉਸ ਬਿਆਨ 'ਤੇ ਪਲਟਵਾਰ ਕੀਤਾ ਜਿਸ 'ਚ ਉਨ੍ਹਾਂ ਗ੍ਰਹਿ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਸੀ।
ਕੋਲਕਾਤਾ: ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣ ਪ੍ਰਚਾਰ ਸਿਖਰ 'ਤੇ ਹੈ। ਸਾਰੇ ਦਲਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ਤੇ ਕਾਬਜ਼ ਹੋਇਆ ਜਾਵੇ। ਇਸ ਲਈ ਸਾਰੇ ਲੀਡਰਾਂ ਨੇ ਚੋਣ ਪ੍ਰਚਾਰ ਲਈ ਆਪਣੀ ਤਾਕਤ ਲਾ ਦਿੱਤੀ ਹੈ। ਪ੍ਰਚਾਰ ਦੌਰਾਨ ਲੀਡਰ ਨਾ ਸਿਰਫ ਆਪਣੀ ਪਾਰਟੀ ਦੀਆਂ ਖੂਬੀਆਂ ਗਿਣਵਾ ਰਹੇ ਹਨ ਬਲਕਿ ਵਿਰੋਧੀਆਂ 'ਤੇ ਜੰਮ ਕੇ ਹਮਲਾ ਬੋਲ ਰਹੇ ਹਨ। ਇਸ ਦਰਮਿਆਨ ਚੌਥੇ ਗੇੜ ਦੇ ਮਤਦਾਨ ਤੋਂ ਬਾਅਦ ਸੂਬੇ 'ਚ ਪ੍ਰਚਾਰ ਦਾ ਰੁਖ ਬਦਲ ਗਿਆ ਹੈ। ਬੀਜੇਪੀ ਤੇ ਟੀਐਮਸੀ ਦੇ ਲੀਡਰ ਇੱਕ ਦੂਜੇ ਤੋਂ ਅਸਤੀਫਾ ਮੰਗ ਰਹੇ ਹਨ।
ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਅਮਿਤ ਸ਼ਾਹ ਨੇ ਐਤਵਾਰ ਬਸ਼ੀਰਹਾਟ 'ਚ ਕਈ ਰੋਡ ਸ਼ੋਅ ਕੀਤੇ। ਇਸ ਦੌਰਾਨ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਦੇ ਉਸ ਬਿਆਨ 'ਤੇ ਪਲਟਵਾਰ ਕੀਤਾ ਜਿਸ 'ਚ ਉਨ੍ਹਾਂ ਗ੍ਰਹਿ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਸੀ।
ਅਮਿਤ ਸ਼ਾਹ ਨੇ ਕਿਹਾ ਦੀਦੀ ਜਦੋਂ ਜਨਤਾ ਕਹੇਗੀ ਮੈਂ ਤਾਂ ਅਸਤੀਫਾ ਦੇ ਦਿਆਂਗਾ ਪਰ ਤਹਾਨੂੰ 2 ਮਈ ਨੂੰ ਅਸਤੀਫਾ ਦੇਣਾ ਪਵੇਗਾ। ਦਰਅਸਲ ਮਮਤਾ ਬੈਨਰਜੀ ਨੇ ਦੋ ਦਿਨ ਪਹਿਲਾਂ ਅਰਧ ਸੈਨਿਕ ਬਲਾਂ ਵੱਲੋਂ ਕੂਚਬਿਹਾਰ 'ਚ ਹੋਈ ਗੋਲੀਬਾਰੀ ਲਈ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਸੀ।
ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਮਮਤਾ ਬੈਨਰਜੀ ਹਿੰਸਾ ਭੜਕਾ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਸੀ ਕਿ ਵੋਟਿੰਗ ਦੌਰਾਨ ਜਵਾਨਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਹੋਈ ਸੀ। ਜ਼ਿਕਰਯੋਗ ਹੈ ਕਿ ਕੂਚਬਿਹਾਰ 'ਚ ਚੋਣਾਂ ਦੌਰਾਨ ਫੈਲੀ ਇੱਕ ਅਫਵਾਹ ਮਗਰੋਂ ਹਿੰਸਾ ਸ਼ੁਰੂ ਹੋਈ ਸੀ। ਇਸ ਹਿੰਸਾ 'ਚ 4 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਹਿੰਸਾ ਦਾ ਠੀਕਰਾ ਅਮਿਤ ਸ਼ਾਹ ਦੇ ਸਿਰ ਭੰਨਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :