ਪੜਚੋਲ ਕਰੋ

Sandeshkhali: 'ਪੱਗ ਬੰਨ੍ਹੀ ਤਾਂ ਖ਼ਾਲਿਸਤਾਨੀ ਆਖ ਦਿੱਤਾ, ਮੈਂ ਠੋਕਾਂਗਾ ਕੇਸ', IPS ਜਸਪ੍ਰੀਤ ਸਿੰਘ ਨੇ ਭਾਜਪਾ ਆਗੂਆਂ ਨੂੰ ਦਿੱਤਾ ਠੋਕਵਾਂ ਜਵਾਬ, ਜਾਣੋ ਪੂਰਾ ਮਾਮਲਾ

Sandeshkhali Case: ਪੱਛਮੀ ਬੰਗਾਲ ਦੇ ਸੰਦੇਸ਼ਖਾਲੀ 'ਚ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਪੁਲਿਸ ਨੇ ਵੀ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ, ਜਿਸ ਕਾਰਨ ਕਿਸੇ ਨੂੰ ਵੀ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।

Sandeshkhali Case: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਵਿੱਚ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਸੰਦੇਸ਼ਖਾਲੀ 'ਚ ਔਰਤਾਂ 'ਤੇ ਜਿਨਸੀ ਹਿੰਸਾ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਸੜਕਾਂ 'ਤੇ ਉਤਰੀ ਹੋਈ ਹੈ।

ਮੰਗਲਵਾਰ (20 ਫਰਵਰੀ) ਨੂੰ ਭਾਜਪਾ ਦੇ ਕਈ ਵਿਧਾਇਕ ਸੰਦੇਸ਼ਖਾਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਬਹਿਸ ਹੋਈ। ਭਾਜਪਾ ਵਿਧਾਇਕਾਂ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਖ਼ਾਲਿਸਤਾਨੀ ਕਿਹਾ, ਜਿਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਦੋਵਾਂ ਧਿਰਾਂ ਵਿਚਾਲੇ ਕਾਫੀ ਬਹਿਸ ਹੋਈ।

ਕਾਂਗਰਸ ਨੇ ਸ਼ੇਅਰ ਕੀਤੀ ਵੀਡੀਓ

ਕਾਂਗਰਸ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਲਿਖਿਆ, "ਤੁਸੀਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ। ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਇਹ ਗੱਲ ਕਹੀ। ਭਾਜਪਾ ਦੇ ਲੋਕਾਂ ਦਾ ਘਟੀਆ ਵਤੀਰਾ ਦੇਖੋ। ਰਾਤ ਨੂੰ ਦੇਸ਼ ਦੀ ਸੇਵਾ ਕਰਨ ਵਾਲੇ ਪੁਲਿਸ ਅਫ਼ਸਰ ਨੂੰ ਖਾਲਿਸਤਾਨੀ ਕਹਿ ਦਿੱਤਾ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੋਈ ਹੈ, ਇਹ ਬਹੁਤ ਹੀ ਘਟੀਆ ਮਾਨਸਿਕਤਾ ਹੈ।''

ਇਹ ਵੀ ਪੜ੍ਹੋ: Pakistan News: ‘ਚੰਗਾ ਹੁੰਦਾ ਜੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦਾ ਸਿਰ ਕਲਮ ਕਰ ਦਿੰਦੇ'

‘ਪੱਗ ਬੰਨ੍ਹੀ ਹੋਈ ਹੈ ਤਾਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹਨ’

ਇਸ ਵੀਡੀਓ ਵਿੱਚ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਇਹ ਕਹਿੰਦਿਆਂ ਹੋਏ ਸੁਣਿਆ ਜਾ ਰਿਹਾ ਹੈ, 'ਤੁਸੀਂ ਮੈਨੂੰ ਖ਼ਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ। ਕੀ ਇਹ ਤੁਹਾਡੀ ਹਿੰਮਤ ਹੈ? ਜੇਕਰ ਕੋਈ ਪੁਲਿਸ ਮੁਲਾਜ਼ਮ ਪੱਗ ਬੰਨ ਕੇ ਡਿਊਟੀ ਕਰਦਾ ਹੈ ਤਾਂ ਉਹ ਖ਼ਾਲਿਸਤਾਨੀ ਬਣ ਜਾਂਦਾ ਹੈ? ਕੀ ਇਹ ਤੁਹਾਡਾ ਪੱਧਰ ਹੈ?' ਆਈਪੀਐਸ ਅਧਿਕਾਰੀ ਸਿੰਘ ਨੂੰ ਪੱਛਮੀ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਅਤੇ ਭਾਜਪਾ ਦੇ ਹੋਰ ਵਿਧਾਇਕਾਂ ਨੂੰ ਇਹ ਸਭ ਕਹਿੰਦਿਆਂ ਸੁਣਿਆ ਗਿਆ।

ਮੇਰੇ ਧਰਮ ਬਾਰੇ ਨਹੀਂ ਬੋਲ ਸਕਦੇ- IPS ਜਸਪ੍ਰੀਤ ਸਿੰਘ

ਵਾਇਰਲ ਵੀਡੀਓ 'ਚ IPS ਅਫ਼ਸਰ ਨੇ ਕਿਹਾ ਕਿ ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ, ਮੈਂ ਤੁਹਾਡੇ 'ਤੇ ਕੇਸ ਦਰਜ ਕਰਾਂਗਾ। ਉਨ੍ਹਾਂ ਨੂੰ ਇਹ ਕਹਿੰਦਿਆਂ ਹੋਇਆਂ ਸੁਣਿਆ ਗਿਆ ਕਿ ਜੇਕਰ ਮੈਂ ਤੁਹਾਡੇ ਧਰਮ ਬਾਰੇ ਨਹੀਂ ਬੋਲਿਆ ਤਾਂ ਤੁਸੀਂ ਮੇਰੇ ਧਰਮ ਬਾਰੇ ਕਿਵੇਂ ਬੋਲ ਸਕਦੇ ਹੋ। ਤੁਸੀਂ ਪੱਗ ਬੰਨ੍ਹਣ ਵਾਲੇ ਅਤੇ ਆਪਣੀ ਡਿਊਟੀ ਕਰ ਰਹੇ ਪੁਲਿਸ ਅਫ਼ਸਰ ਨੂੰ ਖ਼ਾਲਿਸਤਾਨੀ ਕਹਿ ਰਹੇ ਹੋ।

ਇਹ ਵੀ ਪੜ੍ਹੋ: Punjab news: ਕਾਲਾ ਧਨੌਲਾ ਦਾ ਪਰਿਵਾਰ ਐਨਕਾਊਂਟਰ ਮਾਮਲੇ 'ਚ ਆਇਆ ਮੀਡੀਆ ਦੇ ਸਾਹਮਣੇ, ਕੀਤੇ ਕਈ ਖੁਲਾਸੇ

ਟਾਪ ਹੈਡਲਾਈਨ

BJP Party: ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨਿਆ...
BJP Party: ਚੋਣਾਂ ਤੋਂ ਪਹਿਲਾਂ ਵੱਡੀ ਖਬਰ, ਭਾਜਪਾ ਨੇ ਹਰਦੀਪ ਪੁਰੀ ਨੂੰ ਉਮੀਦਵਾਰ ਐਲਾਨਿਆ...
IAS-IPS News: ਪ੍ਰਸ਼ਾਸਨ 'ਚ ਮੱਚਿਆ ਹੜਕੰਪ, IAS-IPS 'ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ, ਉੱਚ-ਅਹੁਦੇਦਾਰ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, IAS-IPS 'ਤੇ ਲੱਗੇ ਗੰਭੀਰ ਦੋਸ਼, ਖੁਲਾਸੇ ਮਗਰੋਂ ਸਿਆਸਤ ਗਰਮਾਈ, ਬੋਲੇ- ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ, ਉੱਚ-ਅਹੁਦੇਦਾਰ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ, ਜਾਣੋ ਮੌਤ 'ਤੇ ਖਾਪ ਕਾਰਜਕਾਰੀ ਮੈਂਬਰ ਨੇ ਕਿਉਂ ਚੁੱਕੇ ਸਵਾਲ?
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ, ਜਾਣੋ ਮੌਤ 'ਤੇ ਖਾਪ ਕਾਰਜਕਾਰੀ ਮੈਂਬਰ ਨੇ ਕਿਉਂ ਚੁੱਕੇ ਸਵਾਲ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
Embed widget