(Source: ECI/ABP News/ABP Majha)
ਕੀ ਹੈ DRDO 2-deoxy-D-glucose (2-DG) ਕੋਰੋਨਾ ਦਵਾਈ, ਜਾਣੋ ਕਿਵੇਂ ਕਰਦੀ ਹੈ ਕੰਮ ਅਤੇ ਹੋਰ ਜਾਣਕਾਰੀ
2-deoxy-D-glucose (2-DG) ਦਵਾਈ ਕੋਵਿਡ ਵਿੱਚ ਪ੍ਰਭਾਵਸ਼ਾਲੀ ਸਿੱਧ ਹੋਵੇਗੀ।ਇਹ ਦਵਾਈ DRDO ਅਤੇ DRL ਨੇ ਤਿਆਰ ਕੀਤੀ ਹੈ।ਇਹ ਦਵਾਈ ਸਾਡੇ ਦੇਸ਼ ਦੇ ਵਿਗਿਆਨੀਆਂ ਦੀ ਵਿਗਿਆਨਕ ਯੋਗਤਾ ਦੀ ਇੱਕ ਉਦਾਹਰਣ ਹੈ।
ਨਵੀਂ ਦਿੱਲੀ ਭਾਰਤ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ 2 DG ਦਵਾਈ ਲਾਂਚ ਕੀਤੀ ਹੈ। ਕੋਰੋਨਾ ਵਿਰੁੱਧ ਜੰਗ ਵਿਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੀ ਨਵੀਂ ਖੋਜ ਨੇ ਇੱਕ ਉਮੀਦ ਦੀ ਕਿਰਨ ਲੈ ਕੇ ਆਈ ਹੈ। ਇਸ ਦਵਾਈ ਦਾ ਨਾਂ 2-deoxy-D-glucose (2-DG) ਰੱਖਿਆ ਗਿਆ ਹੈ। ਡੀਆਰਡੀਓ ਵਲੋਂ ਬਣਾਈ ਗਈ ਕੋਰੋਨਾ ਦੀ ਇਹ 2-ਡੀਜੀ (2-deoxy-D-glucose) ਦਵਾਈ ਨੂੰ ਦੇਸ਼ ਵਿਚ 'ਗੇਮਚੇਂਜਰ' ਅਤੇ 'ਸੰਜੀਵਨੀ' ਵੀ ਕਿਹਾ ਜਾਂਦਾ ਹੈ।
ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਲਈ ਬਹੁਤ ਪ੍ਰਭਾਵਸ਼ਾਲੀ ਮੰਨੀ ਜਾ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕਰਨ ਅਤੇ ਆਕਸੀਜਨ 'ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰੇਗੀ। ਇਹ ਦਵਾਈ ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਮਰੀਜ਼ਾਂ ਲਈ ਉਮੀਦਾਂ ਵਧਾਉਣ ਜਾ ਰਹੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸੋਮਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵਲੋਂ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀਜੀ ਦਾ ਪਹਿਲਾ ਬੈਚ ਜਾਰੀ ਕੀਤਾ। ਇਸ ਮੌਕੇ ਆਪਣੇ ਸੰਖੇਪ ਭਾਸ਼ਣ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਵਾਈ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਦੀ ਉਮੀਦ ਦੀ ਕਿਰਨ ਲੈ ਕੇ ਆਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਥੱਕਣ ਅਤੇ ਅਰਾਮ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਇਸ ਮਹਾਂਮਾਰੀ ਦੀ ਪ੍ਰਕਿਰਤੀ ਬਾਰੇ ਕੋਈ ਪੱਕਾ ਜਾਣਕਾਰੀ ਨਹੀਂ ਹੈ।
ਜੂਨ ਵਿਚ ਕਿਤੇ ਵੀ ਉਪਲਬਧ ਹੋਣਗੇ DRDO
ਐਂਟੀ ਕੋਵਿਡ ਡਰੱਗ 'ਤੇ DRDO ਮੁਖੀ ਜੀ ਸਤੀਸ਼ ਰੈਡੀ ਨੇ ਕਿਹਾ ਕਿ ਕੁੱਲ ਉਤਪਾਦਨ ਇੱਕ ਹਫ਼ਤੇ ਵਿਚ 10,000 ਦੇ ਆਸ ਪਾਸ ਹੋਵੇਗਾ। ਅੱਜ AIIMS, AFMS ਅਤੇ DRDO ਹਸਪਤਾਲਾਂ ਵਿੱਚ ਡਿਲੀਵਰੀ ਦੇ ਰਹੇ ਹਨ। ਬਾਕੀ ਸੂਬਿਆਂ ਨੂੰ ਅਗਲੇ ਪੜਾਅ ਵਿੱਚ ਡੋਜ਼ ਦਿੱਤੀ ਜਾਵੇਗੀ। ਜੂਨ ਦੇ ਪਹਿਲੇ ਹਫਤੇ ਤੋਂ ਸਾਰੀਆਂ ਥਾਂਵਾਂ 'ਤੇ ਕੋਰੋਨਾ ਦਵਾਈਆਂ ਉਪਲਬਧ ਹੋਵੇਗੀ।
ਇਹ ਦਵਾਈ ਕੋਰੋਨਾਵਾਇਰਸ ਨਾਲ ਸੰਕਰਮਿਤ ਸੈੱਲਾਂ 'ਤੇ ਸਿੱਧਾ ਕੰਮ ਕਰੇਗੀ। ਸਰੀਰ ਦਾ ਇਮਿਊਨ ਸਿਸਟਮ ਕੰਮ ਕਰੇਗਾ ਅਤੇ ਰੋਗੀ ਜਲਦੀ ਠੀਕ ਹੋ ਜਾਵੇਗਾ। ਰੋਗੀ ਦੇ ਭਾਰ ਅਤੇ ਡਾਕਟਰ ਦੇ ਨੁਸਖੇ 'ਤੇ ਨਿਰਭਰ ਕਰਦਿਆਂ ਇਸਨੂੰ ਸਵੇਰੇ ਅਤੇ ਸ਼ਾਮ ਨੂੰ ਘੱਟੋ ਘੱਟ 5-7 ਦਿਨ 2 ਖੁਰਾਕਾਂ ਲੈਣੀਆਂ ਪੈਂਦੀਆਂ ਹਨ।
ਇਹ ਵੀ ਪੜ੍ਹੋ: Shah meets Khattar: ਸੀਐਮ ਖੱਟਰ ਨੇ ਕੀਤੀ ਸ਼ਾਹ ਨਾਲ ਮੁਲਾਕਾਤ, ਕਿਸਾਨ ਅੰਦੋਲਨ ਸਮੇਤ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin