ਪੜਚੋਲ ਕਰੋ
Advertisement
COVID 19 Cases : ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਲੈ ਕੇ WHO ਨੇ ਦਿੱਤੀ ਵੱਡੀ ਚੇਤਾਵਨੀ, ਜਾਣੋ ਕੀ ਕਿਹਾ
WHO ਦੇ ਇੱਕ ਸੀਨੀਅਰ ਅਧਿਕਾਰੀ ਨੇ ਕੋਰੋਨਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਓਮੀਕ੍ਰੋਨ ਵੇਰੀਐਂਟ ਇਸ ਦਾ ਅੰਤਿਮ ਰੂਪ ਨਹੀਂ ਹੋਵੇਗਾ ਅਤੇ ਹੋਰ ਨਵੇਂ ਰੂਪਾਂ ਦੇ ਸਾਹਮਣੇ ਆਉਣ ਦੀ ਜ਼ਿਆਦਾ ਸੰਭਾਵਨਾ ਹੈ।
COVID 19 new Variants : ਵਿਸ਼ਵ ਸਿਹਤ ਸੰਗਠਨ (WHO) ਦੇ ਇੱਕ ਸੀਨੀਅਰ ਅਧਿਕਾਰੀ ਨੇ ਕੋਰੋਨਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਇਸ ਦਾ ਅੰਤਿਮ ਰੂਪ ਨਹੀਂ ਹੋਵੇਗਾ ਅਤੇ ਹੋਰ ਨਵੇਂ ਰੂਪਾਂ ਦੇ ਸਾਹਮਣੇ ਆਉਣ ਦੀ ਜ਼ਿਆਦਾ ਸੰਭਾਵਨਾ ਹੈ।
ਵਾਇਰਸ 'ਤੇ ਬਰੀਕੀ ਨਜ਼ਰ ਰੱਖੀ ਜਾ ਰਹੀ ਹੈ - WHO ਅਧਿਕਾਰੀ
WHO ਦੇ ਅਧਿਕਾਰਤ ਸੋਸ਼ਲ ਮੀਡੀਆ ਫੋਰਮ 'ਤੇ ਆਯੋਜਿਤ ਇੱਕ ਸਵਾਲ-ਜਵਾਬ ਸੈਸ਼ਨ ਦੌਰਾਨ ਸੰਗਠਨ ਦੀ ਕੋਵਿਡ-19 ਤਕਨੀਕੀ ਟੀਮ ਦੀ ਮਾਰੀਆ ਵਾਨ ਕੇਰਖੋਵ ਨੇ ਕਿਹਾ ਕਿ ਵਿਸ਼ਵ ਸਿਹਤ ਏਜੰਸੀ ਓਮੀਕਰੋਨ ਦੇ ਚਾਰ ਵੱਖ-ਵੱਖ ਰੂਪਾਂ ਦੀ ਨਿਗਰਾਨੀ ਕਰ ਰਹੀ ਹੈ। ਮਾਰੀਆ ਨੇ ਕਿਹਾ, 'ਅਸੀਂ ਹੁਣ ਇਸ ਵਾਇਰਸ ਬਾਰੇ ਬਹੁਤ ਕੁਝ ਜਾਣਦੇ ਹਾਂ। ਹਾਲਾਂਕਿ ਅਸੀਂ ਸਭ ਕੁਝ ਨਹੀਂ ਜਾਣਦੇ। ਮੈਂ ਬਿਲਕੁੱਲ ਸਪੱਸ਼ਟ ਤੌਰ 'ਤੇ ਕਹੂ ਤਾਂ ਵਾਇਰਸ ਦੇ ਇਹ ਰੂਪ 'ਵਾਈਲਡ ਕਾਰਡ' ਹਨ। ਅਜਿਹੀ ਸਥਿਤੀ ਵਿੱਚ ਅਸੀਂ ਲਗਾਤਾਰ ਇਸ ਵਾਇਰਸ, ਇਸ ਦੇ ਬਦਲਣ ਦੇ ਤਰੀਕੇ ਅਤੇ ਇਸ ਦੇ ਰੂਪ ਬਦਲਣ ਦੇ ਤਰੀਕੇ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਹਾਲਾਂਕਿ ਇਸ ਵਾਇਰਸ ਵਿੱਚ ਬਦਲਾਅ ਦੀ ਬਹੁਤ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ, 'ਓਮੀਕਰੋਨ ਸਭ ਤੋਂ ਤਾਜ਼ਾ ਚਿੰਤਾਜਨਕ ਪੈਟਰਨ ਹੈ ਅਤੇ ਇਹ ਚਿੰਤਾ ਕਰਨ ਵਾਲਾ ਆਖਰੀ ਵੀ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਸਾਨੂੰ ਇੱਕ ਵਾਰ ਫਿਰ ਨਾ ਸਿਰਫ਼ ਟੀਕਾਕਰਨ ਦਾ ਦਾਇਰਾ ਵਧਾਉਣਾ ਹੋਵੇਗਾ, ਸਗੋਂ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਫੈਲਣ ਤੋਂ ਰੋਕਣ ਦੇ ਉਪਾਵਾਂ ਦੀ ਪਾਲਣਾ ਕੀਤੀ ਜਾਵੇ।
ਕੋਰੋਨਾ ਦੇ ਮਾਮਲਿਆਂ ਵਿੱਚ ਆ ਰਹੀ ਹੈ ਕਮੀ
ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਇਹ ਦੱਸਿਆ ਗਿਆ ਹੈ ਕਿ ਪਿਛਲੇ ਹਫਤੇ ਦੁਨੀਆ ਭਰ ਵਿੱਚ ਕੋਵਿਡ -19 ਸੰਕਰਮਣ ਦੇ ਨਵੇਂ ਮਾਮਲਿਆਂ ਵਿੱਚ ਇੱਕ ਹਫਤਾ ਪਹਿਲਾਂ ਦੇ ਮੁਕਾਬਲੇ 17 ਪ੍ਰਤੀਸ਼ਤ ਦੀ ਕਮੀ ਆਈ ਹੈ, ਜਿਸ ਵਿੱਚ ਅਮਰੀਕਾ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਸ਼ਾਮਲ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ ਮੌਤਾਂ ਵਿੱਚ ਸੱਤ ਪ੍ਰਤੀਸ਼ਤ ਦੀ ਕਮੀ ਆਈ ਹੈ।
ਦੁਨੀਆ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ ਮਾਮਲੇ
WHO ਦੀ ਹਫਤਾਵਾਰੀ ਰਿਪੋਰਟ ਨਾਲ ਪਤਾ ਲੱਗਾ ਹੈ ਕਿ SARS-CoV-2 ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਦੇ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੇ ਅੰਤਰਰਾਸ਼ਟਰੀ ਪਲੇਟਫਾਰਮ GISAID ਅਨੁਸਾਰ ਲਗਭਗ 97 ਪ੍ਰਤੀਸ਼ਤ ਨਵੇਂ ਕੇਸ ਓਮੀਕਰੋਨ ਦੇ ਹਨ, ਜਦੋਂ ਕਿ ਥੋੜੇ ਜਿਹੇ ਤਿੰਨ ਪ੍ਰਤੀਸ਼ਤ ਕੇਸ ਡੈਲਟਾ ਵੇਰੀਐਂਟ ਸੰਕਰਮਣ ਦੇ ਹਨ।
WHO ਦੇ ਅਨੁਸਾਰ 'ਆਲਮੀ ਪੱਧਰ 'ਤੇ Omicron ਵੇਰੀਐਂਟ ਦਾ ਪ੍ਰਚਲਨ ਵਧਿਆ ਹੈ ਅਤੇ ਹੁਣ ਲਗਭਗ ਸਾਰੇ ਦੇਸ਼ਾਂ ਵਿੱਚ ਇਸ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਜ਼ਿਆਦਾਤਰ ਦੇਸ਼ ਜਿਨ੍ਹਾਂ ਨੇ ਸ਼ੁਰੂਆਤੀ ਤੌਰ 'ਤੇ ਓਮੀਕਰੋਨ ਵੇਰੀਐਂਟਸ ਕਾਰਨ ਲਾਗ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਸੀ, ਜਨਵਰੀ 2022 ਤੋਂ ਬਾਅਦ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਦੇਖੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement