Farm Laws ਦੀ ਵਾਪਸੀ ਤੋਂ ਬਾਅਦ ਕੀ ਕੈਪਟਨ BJP ਨਾਲ ਕਰਨਗੇ ਗਠਜੋੜ? ਜਾਣੋ ਕੀ ਕਿਹਾ
ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਕਾਨੂੰਨ ਨਾਲ ਨਾ ਸਿਰਫ਼ ਕਿਸਾਨਾਂ ਨੂੰ ਰਾਹਤ ਮਿਲੇਗੀ ਸਗੋਂ ਇਹ ਪੰਜਾਬ ਦੀ ਤਰੱਕੀ ਦਾ ਰਾਹ ਵੀ ਖੋਲ੍ਹੇਗਾ।
Punjab Elections : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਮੌਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਕਿਸਾਨਾਂ ਤੋਂ ਮੁਆਫੀ ਮੰਗਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਇਸ ਕਾਨੂੰਨ ਦੇ ਫਾਇਦੇ ਨਹੀਂ ਦੱਸ ਸਕੇ। ਉਨ੍ਹਾਂ ਦੇ ਇਸ ਫੈਸਲੇ ਦਾ ਕਈ ਵਿਰੋਧੀ ਆਗੂਆਂ ਤਨਜ਼ ਕੱਸਿਆ ਤੇ ਕਈਆਂ ਨੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਭਾਜਪਾ 'ਚ ਜਾਣ ਬਾਰੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਕਾਨੂੰਨ ਨਾਲ ਨਾ ਸਿਰਫ਼ ਕਿਸਾਨਾਂ ਨੂੰ ਰਾਹਤ ਮਿਲੇਗੀ ਸਗੋਂ ਇਹ ਪੰਜਾਬ ਦੀ ਤਰੱਕੀ ਦਾ ਰਾਹ ਵੀ ਖੋਲ੍ਹੇਗਾ। ਮੈਂ ਹੁਣ ਕਿਸਾਨਾਂ ਦੀ ਬਿਹਤਰੀ ਲਈ ਭਾਜਪਾ ਨਾਲ ਕੰਮ ਕਰਾਂਗਾ। ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜਦੋਂ ਤਕ ਮੈਂ ਹਰ ਅੱਖ ਦੇ ਹੰਝੂ ਨਹੀਂ ਪੂੰਝਦਾ, ਮੈਂ ਆਰਾਮ ਨਹੀਂ ਕਰਾਂਗਾ।
I had been saying for three months. I had said that the farmers' issue comes first, only then would we have seat adjustment with you: Former Punjab CM & ex-Congress leader Captain Amarinder Singh when asked that what would be his next step, if his party would go with BJP pic.twitter.com/AduYwPGaKF
ਜਦੋਂ ਅਮਰਿੰਦਰ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ, ਕੀ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਜਾਵੇਗੀ? ਤਾਂ ਅਮਰਿੰਦਰ ਨੇ ਕਿਹਾ ਕਿ ਮੈਂ ਤਿੰਨ ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਹਾਂ। ਮੈਂ ਕਿਹਾ ਸੀ ਕਿ ਕਿਸਾਨਾਂ ਦਾ ਮੁੱਦਾ ਪਹਿਲਾਂ ਆਉਣਾ ਚਾਹੀਦਾ ਹੈ, ਫਿਰ ਹੀ ਸੀਟ ਬਾਰੇ ਉਨ੍ਹਾਂ ਨਾਲ ਗੱਲ ਕਰਾਂਗਾ। ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਹਰ ਖੇਤਰ ਦੀ ਆਪਣੀ ਖੇਤੀ ਹੁੰਦੀ ਹੈ। APMC ਐਕਟ ਵਰਗੇ ਕਾਨੂੰਨ ਸਿਰਫ਼ ਪੰਜਾਬ ਜਾਂ ਸ਼ਾਇਦ ਹਰਿਆਣਾ 'ਚ ਹੀ ਲਾਗੂ ਸਨ। ਦੂਜੇ ਸੂਬਿਆਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੈ। ਪੰਜਾਬ ਨੇ ਇਸ 'ਤੇ ਜ਼ਿਆਦਾ ਪ੍ਰਤੀਕਿਰਿਆ ਦਿੱਤੀ ਕਿਉਂਕਿ ਇਸ ਨਾਲ ਸੂਬੇ 'ਤੇ ਜ਼ਿਆਦਾ ਅਸਰ ਪੈਣਾ ਸੀ। ਇਸ ਲਈ ਉਸ ਨੇ ਕਾਨੂੰਨ ਵਾਪਸ ਲੈ ਲਿਆ।
ਇਸ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਕ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਇਦ ਸਾਡੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਹੋਵੇਗੀ, ਜਿਸ ਕਾਰਨ ਅਸੀਂ ਕੁਝ ਕਿਸਾਨ ਭਰਾਵਾਂ ਨੂੰ ਸਮਝਾ ਨਹੀਂ ਸਕੇ। ਪੀਐਮ ਮੋਦੀ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰਾਂ ਨੂੰ ਪਰਤ ਜਾਓ। ਆਪਣੇ ਖੇਤਾਂ 'ਚ ਵਾਪਸ ਜਾਓ। ਆਪਣੇ ਪਰਿਵਾਰ ਕੋਲ ਵਾਪਸ ਜਾਓ। ਆਓ ਇਕ ਨਵੀਂ ਸ਼ੁਰੂਆਤ ਕਰੀਏ। ਆਓ ਨਵੇਂ ਸਿਰੇ ਤੋਂ ਅੱਗੇ ਵਧੀਏ।