ਪੜਚੋਲ ਕਰੋ
Advertisement
ਅੱਜ ਵਾਪਸ ਪਰਤ ਰਿਹਾ ਵਿੰਗ ਕਮਾਂਡਰ ਅਭਿਨੰਦਨ, ਰਿਸੀਵ ਕਰਨ ਲਈ ਪਹੁੰਚਣਗੇ ਕੈਪਟਨ
ਅਟਾਰੀ: ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦੌਰਾਨ ਦੇਸ਼ ਨੂੰ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰੀ ਦਬਾਅ ਕਾਰਨ 24 ਘੰਟਿਆਂ ਵਿੱਚ ਪਾਕਿਸਤਾਨ ਹਿਰਾਸਤ ਵਿੱਚ ਲਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨਗੇ। ਪਾਕਿ ਵੱਲੋਂ ਪਾਇਲਟ ਦੀ ਰਿਹਾਈ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਅਭਿਨੰਦਨ ਨੂੰ ਲੈਣ ਲਈ ਅਟਾਰੀ ਬਾਰਡਰ 'ਤੇ ਜਾਣਗੇ।
ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਕਦਮ ਨੂੰ ‘ਸ਼ਾਂਤੀ ਦਾ ਸੁਨੇਹਾ’ ਦੱਸਦਿਆਂ ਕਿਹਾ ਸੀ ਕਿ ਉਹ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਨੂੰ ਰਿਹਾਅ ਕਰ ਦੇਣਗੇ। ਖ਼ਾਨ ਨੇ ਭਾਰਤੀ ਪਾਇਲਟ ਦੀ ਰਿਹਾਈ ਨੂੰ ਗੁਆਂਢੀ ਮੁਲਕ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਦਿਸ਼ਾ ਵਿੱਚ ‘ਪਹਿਲਾ ਕਦਮ’ ਕਰਾਰ ਦਿੱਤਾ ਹੈ।Dear @narendramodi ji , I’m touring the border areas of Punjab & I’m presently in Amritsar. Came to know that @pid_gov has decided to release #AbhinandanVartaman from Wagha. It will be a honour for me to go and receive him, as he and his father are alumnus of the NDA as I am.
— Capt.Amarinder Singh (@capt_amarinder) February 28, 2019
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਐਫ-16 ਨੂੰ ਡੇਗਣ ਮਗਰੋਂ ਅਭਿਨੰਦਨ ਦਾ ਮਿੱਗ-21 ਵੀ ਕਰੈਸ਼ ਹੋ ਗਿਆ ਸੀ। ਇਸ ਮਗਰੋਂ ਵਿੰਗ ਕਮਾਂਡਰ ਮਕਬੂਜ਼ਾ ਕਸ਼ਮੀਰ ਵਿੱਚ ਪੈਰਾਸ਼ੂਟ ਰਾਹੀਂ ਉੱਤਰ ਗਏ ਸਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਗਰੋਂ ਅੱਜ ਅਭਿਨੰਦਨ ਵਰਤਮਾਨ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇਗਾ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਬੇਸ ਤੇ ਫਿਰ ਦਿੱਲੀ ਲਿਜਾਇਆ ਜਾਵੇਗਾ।Visuals from the Attari-Wagah border. Wing Commander #AbhinandanVarthaman will be released by Pakistan today. pic.twitter.com/6x30IQpqbB
— ANI (@ANI) March 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement