(Source: ECI/ABP News/ABP Majha)
ਪਹਿਲੀ ਜਨਵਰੀ ਤੋਂ ਦਿੱਲੀ 'ਚ ਇਨ੍ਹਾਂ ਗੱਡੀਆਂ ਦੀ ਐਂਟਰੀ ਹੋਵੇਗੀ ਬੈਨ, ਜਾਣੋ ਕੀ ਹੈ ਕਾਰਨ
ਸ਼ਹਿਰ 'ਚ ਆਉਣ ਵਾਲੀਆਂ ਕਮਰਸ਼ੀਅਲ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਰੇਡੀਏ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਪ੍ਰਣਾਲੀ ਨੂੰ ਦਿੱਲੀ 'ਚ 13 ਟੋਲ ਪਲਾਜ਼ਿਆਂ 'ਤੇ ਲਿਆਂਦਾ ਗਿਆ ਹੈ
ਨਵੀਂ ਦਿੱਲੀ: ਪ੍ਰਦੂਸ਼ਣ ਨੂੰ ਦੇਖਦਿਆਂ ਐਨਸੀਆਰ ਤੇ ਆਸਪਾਸ ਦੇ ਖੇਤਰਾਂ ਲਈ ਹਵਾ ਗੁਣਵੱਤਾ ਪ੍ਰਬੰਧ ਕਮਿਸ਼ਨ ਨੇ ਮੰਗਲਵਾਰ ਕਿਹਾ ਕਿ ਬਿਨਾਂ ਆਰਐਫਆਈਡੀ ਟੈਗ ਵਾਲੀਆਂ ਕਮਰਸ਼ੀਅਲ਼ ਗੱਡੀਆਂ ਨੂੰ ਪਹਿਲੀ ਜਨਵਰੀ ਤੋਂ ਸ਼ਹਿਰ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਸ਼ਹਿਰ 'ਚ ਆਉਣ ਵਾਲੀਆਂ ਕਮਰਸ਼ੀਅਲ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਰੇਡੀਏ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਪ੍ਰਣਾਲੀ ਨੂੰ ਦਿੱਲੀ 'ਚ 13 ਟੋਲ ਪਲਾਜ਼ਿਆਂ 'ਤੇ ਲਿਆਂਦਾ ਗਿਆ ਹੈ ਦਿੱਲੀ 'ਚ ਕਰੀਬ 70 ਪ੍ਰਤੀਸ਼ਤ ਕਮਰਸ਼ੀਅਲ ਵਾਹਨਾਂ ਦਾ ਦਾਖਲਾ ਇਨ੍ਹਾਂ 13 ਟੋਲ ਪਲਾਜ਼ਿਆਂ ਦੇ ਜ਼ਰੀਏ ਹੀ ਹੁੰਦਾ ਹੈ।
ਸਖ਼ਤ ਨਿਯਮ ਹੋਣਗੇ ਲਾਗੂ:
ਦਿੱਲੀ ਦੇ ਸਾਬਕਾ ਮੁੱਖ ਸਕੱਕਰ ਐਮਐਮ ਕੁੱਟੀ ਦੀ ਅਗਵਾਈ ਵਾਲੇ ਕਮਿਸ਼ਨ ਨੇ ਕਿਹਾ ਕਿ ਆਰਐਫਆਈਡੀ ਪ੍ਰਣਾਲੀ ਨੂੰ ਇਨ੍ਹਾਂ 13 ਟੋਲ ਪਲਾਜ਼ਿਆਂ 'ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ। ਕਮਿਸ਼ਨ ਨੇ ਕਿਹਾ ਕਿ ਦਿੱਲੀ 'ਚ ਪ੍ਰਦੂਸ਼ਣ ਨੂੰ ਧਿਆਨ 'ਚ ਰੱਖਦਿਆਂ ਗੱਡੀਆਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ 'ਚ ਕਮਰਸ਼ੀਅਲ ਵਾਹਨਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਦੱਖਣੀ ਦਿੱਲੀ ਨਗਰ ਨਿਗਮ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਪਹਿਲੀ ਜਨਵਰੀ, 2021 ਤੋਂ ਸਾਰੇ 13 ਟੋਲ ਪਲਾਜ਼ਿਆਂ ਤੇ ਆਰਐਫਆਈਡੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਤੇ ਗੱਡੀਆਂ ਤੇ ਆਰਐਫਆਈਡੀ ਟੈਗ ਨਾ ਹੋਣ 'ਤੇ ਵਾਹਨਾਂ ਦਾ ਦਾਖਲਾ ਰੋਕ ਦੇਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ