ਪੁਲਿਸ ਕੁਆਰਟਰ ਵਿਚ ਇੰਸਪੈਕਟਰ ਨਾਲ ਫੜੀ ਗਈ ਮਹਿਲਾ SHO ਸਸਪੈਂਡ, ਵੀਡੀਓ ਹੋਈ ਵਾਇਰਲ
ਪੁਲਿਸ ਕੁਆਰਟਰ ਵਿਚ ਅਫਸਰ ਨਾਲ ਫੜੀ ਗਈ ਮਹਿਲਾ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਗਰਾ ਵਿਚ ਥਾਣੇ ਦੀ ਇੰਚਾਰਜ ਇਕ ਮਹਿਲਾ ਇੰਸਪੈਕਟਰ ਆਪਣੇ ਪ੍ਰੇਮੀ ਨਾਲ ਰੰਗੇ ਹੱਥੀ ਫੜੀ ਗਈ ਸੀ।
ਪੁਲਿਸ ਕੁਆਰਟਰ ਵਿਚ ਅਫਸਰ ਨਾਲ ਫੜੀ ਗਈ ਮਹਿਲਾ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਗਰਾ ਵਿਚ ਥਾਣੇ ਦੀ ਇੰਚਾਰਜ ਇਕ ਮਹਿਲਾ ਇੰਸਪੈਕਟਰ ਆਪਣੇ ਪ੍ਰੇਮੀ ਨਾਲ ਰੰਗੇ ਹੱਥੀ ਫੜੀ ਗਈ ਸੀ। ਮਹਿਲਾ ਇੰਸਪੈਕਟਰ ਆਪਣੇ ਪ੍ਰੇਮੀ ਨਾਲ ਥਾਣੇ ਦੇ ਕੁਆਰਟਰ ਦੇ ਕਮਰੇ ਵਿਚ ਸੀ, ਜਦੋਂ ਪ੍ਰੇਮੀ ਦੀ ਪਤਨੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਕੁਆਰਟਰ ਵਿੱਚ ਪਹੁੰਚ ਗਈ।
ਪਰਿਵਾਰਕ ਮੈਂਬਰਾਂ ਨੇ ਕਮਰੇ ਵਿਚ ਫੜਿਆ
ਫਿਰ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਇੰਸਪੈਕਟਰ ਅਤੇ ਉਸ ਦੇ ਪ੍ਰੇਮੀ ਦੀ ਕੁੱਟਮਾਰ ਕੀਤੀ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਆਗਰਾ ਵਿੱਚ ਸਿਟੀ ਜ਼ੋਨ ਦੇ ਰਕਾਬਗੰਜ ਥਾਣੇ ਦੀ ਇੰਚਾਰਜ ਮਹਿਲਾ ਇੰਸਪੈਕਟਰ ਹੈ। ਉਸ ਦਾ ਪ੍ਰੇਮੀ ਪਵਨ ਕੁਮਾਰ ਵੀ ਮੁਜ਼ੱਫਰਨਗਰ ਵਿੱਚ ਇੰਸਪੈਕਟਰ ਹੈ। ਅੱਜ ਦੁਪਹਿਰ ਪ੍ਰੇਮੀ ਇੰਸਪੈਕਟਰ ਪਵਨ ਕੁਮਾਰ ਆਪਣੀ ਪ੍ਰੇਮਿਕਾ ਇੰਸਪੈਕਟਰ ਨੂੰ ਮਿਲਣ ਆਗਰਾ ਦੇ ਪੁਲਿਸ ਕੁਆਰਟਰ ਵਿੱਚ ਪਹੁੰਚਿਆ ਸੀ।
ਮਹਿਲਾ ਇੰਸਪੈਕਟਰ ਦੀ ਬੇਰਹਿਮੀ ਨਾਲ ਕੁੱਟਮਾਰ
ਇਸ ਗੱਲ ਦਾ ਪਤਾ ਉਸ ਦੀ ਪਤਨੀ ਨੂੰ ਲੱਗਾ, ਜਿਸ ਤੋਂ ਬਾਅਦ ਪਤਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਥਾਣਾ ਕੁਆਰਟਰ ਪਹੁੰਚੀ। ਮਹਿਲਾ ਇੰਸਪੈਕਟਰ ਦੇ ਕੁਆਰਟਰ ਦਾ ਕਮਰਾ ਅੰਦਰੋਂ ਬੰਦ ਸੀ। ਜਦੋਂ ਦਰਵਾਜ਼ਾ ਖੜਕਾਉਣ 'ਤੇ ਵੀ ਨਾ ਖੁੱਲ੍ਹਿਆ ਤਾਂ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰ ਦਰਵਾਜ਼ਾ ਤੋੜ ਕੇ ਕਮਰੇ 'ਚ ਦਾਖਲ ਹੋਏ। ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਪ੍ਰੇਮੀ ਅਤੇ ਮਹਿਲਾ ਇੰਸਪੈਕਟਰ ਨੂੰ ਬਾਹਰ ਲੈ ਗਏ।
ਇਸ ਤੋਂ ਬਾਅਦ ਮਹਿਲਾ ਇੰਸਪੈਕਟਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹੁਣ ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਸੂਚਨਾ ਮਿਲਣ ’ਤੇ ਏਸੀਪੀ ਸਦਰ ਅਤੇ ਡੀਸੀਪੀ ਸ਼ਹਿਰ ਪੁੱਜੇ। ਪੁਲਿਸ ਨੇ ਪ੍ਰੇਮੀ ਦੀ ਪਤਨੀ ਅਤੇ ਉਸ ਦੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੂਚਨਾ 'ਤੇ ਡੀਸੀਪੀ ਸਿਟੀ ਸੂਰਜ ਰਾਏ ਪਹੁੰਚੇ। ਡੀਸੀਪੀ ਸਿਟੀ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਜੇ. ਰਵਿੰਦਰ ਗੌੜ ਦੇ ਹੁਕਮਾਂ 'ਤੇ ਮਹਿਲਾ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਲ ਹੀ ਇੰਸਪੈਕਟਰ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਜਦੋਂ ਇਹ ਸਾਰੀ ਘਟਨਾ ਵਾਪਰੀ ਤਾਂ ਮੌਕੇ 'ਤੇ ਕੌਣ-ਕੌਣ ਮੌਜੂਦ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਇੰਸਪੈਕਟਰ ਦੀ ਪੁਲਿਸ ਵਾਲਿਆਂ ਦੇ ਸਾਹਮਣੇ ਕੁੱਟਮਾਰ ਕੀਤੀ ਗਈ। ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰੇਮੀ ਇੰਸਪੈਕਟਰ ਪਵਨ ਕੁਮਾਰ ਖਿਲਾਫ ਰਿਪੋਰਟ ਬਣਾ ਕੇ ਮੁਜ਼ੱਫਰਨਗਰ ਪੁਲਿਸ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।