ਮਹਿਲਾ ਕਾਂਸਟੇਬਲ ਨੇ ਮੰਤਰੀ ਦੇ ਮੁੰਡੇ ਨੂੰ ਸਿਖਾਇਆ ਸਬਕ, ਪਰ ਖ਼ੁਦ ਨਾਲ ਹੋਇਆ ਕੁਝ ਅਜਿਹਾ
ਜਦੋਂ ਮੰਤਰੀ ਦਾ ਬੇਟਾ ਆਪਣੇ ਸਮਰਥਕਾਂ ਨੂੰ ਛੁਡਵਾਉਣ ਲਈ ਪਹੁੰਚਿਆ ਸੀ ਤਾਂ ਸੁਨੀਤਾ ਯਾਦਵ ਨੇ ਪਿਤਾ ਨਾਲ ਗੱਲ ਕਰਾਉਣ ਲਈ ਕਿਹਾ। ਉਨਾਂ ਮੰਤਰੀ ਨੂੰ ਸਵਾਲ ਕੀਤਾ ਕਿ ਜਦ ਸ਼ਹਿਰ 'ਚ ਕਰਫਿਊ ਲੱਗਾ ਹੈ ਤਾਂ ਤੁਹਾਡਾ ਬੇਟਾ ਬਿਨਾਂ ਮਾਸਕ ਪਹਿਨੇ ਬਾਹਰ ਕਿਵੇਂ ਨਿੱਕਲਿਆ? ਕੀ ਨਿਯਮ ਕਾਨੂੰਨ ਸਭ ਲਈ ਵੱਖ-ਵੱਖ ਹਨ।
ਸੂਰਤ: ਗੁਜਰਾਤ ਦੇ ਸੂਰਤ 'ਚ ਇੱਕ ਮਹਿਲਾ ਸਿਪਾਹੀ ਨੇ ਸਾਬਤ ਕਰ ਦਿੱਤਾ ਕਿ ਵਰਦੀ ਤੇ ਫਰਜ਼ ਤੋਂ ਵੱਡਾ ਕੁਝ ਨਹੀਂ ਹੁੰਦਾ। ਗੁਜਰਾਤ ਦੇ ਸਿਹਤ ਮੰਤਰੀ ਕੁਮਾਰ ਕਾਨਾਣੀ ਦੇ ਬੇਟੇ ਪ੍ਰਕਾਸ਼ ਕਾਨਾਣੀ ਆਪਣੇ ਸਮਰਥਕਾਂ ਨੂੰ ਕਰਫਿਊ ਉਲੰਘਣ ਮਾਮਲੇ 'ਚ ਛੁਡਾਉਣ ਪਹੁੰਚੇ ਸਨ, ਪਰ ਮਹਿਲਾ ਪੁਲਿਸ ਸਿਪਾਹੀ ਸੁਨੀਤਾ ਯਾਦਵ ਨੇ ਪ੍ਰਕਾਸ਼ ਕਨਾਣੀ ਨੂੰ ਸਿਖਾਇਆ ਕਾਨੂੰਨੀ ਸਬਕ।
ਮਹਿਲਾ ਸਿਪਾਹੀ ਤੇ ਮੰਤਰੀ ਵਿਚਾਲੇ ਕਾਫੀ ਦੇਰ ਗੱਲਬਾਤ ਹੋਈ। ਕਰੀਬ ਡੇਢ ਘੰਟਾ ਚੱਲੇ ਇਸ ਡਰਾਮੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੋਣ ਮਗਰੋਂ ਸੁਨੀਤਾ ਯਾਦਵ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ।
ईमानदारी से काम कर रहे अफसर को ड्यूटी मत सिखाओ, अपनी बिगड़ी औलादों को तमीज़ सिखाओ! ऐसे ढीठों को सुधारने के लिए #SunitaYadav जैसे और अफसरों को आगे आने की ज़रूरत है। pic.twitter.com/8eZyqVsQzp
— Swati Maliwal (@SwatiJaiHind) July 12, 2020
ਸੋਸ਼ਲ ਮੀਡੀਆ 'ਤੇ ਸੁਨੀਤਾ ਯਾਦਵ ਦੀ ਕਾਫੀ ਤਾਰੀਫ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਆਪਣੇ ਟਵੀਟ 'ਚ ਲਿਖਿਆ "ਇਮਾਨਦਾਰੀ ਨਾਲ ਕੰਮ ਕਰ ਰਹੇ ਅਫ਼ਸਰ ਨੂੰ ਡਿਊਟੀ ਨਾ ਸਿਖਾਓ, ਆਪਣੀ ਵਿਗੜੀ ਔਲਾਦ ਨੂੰ ਤਮੀਜ਼ ਸਿਖਾਓ। ਅਜਿਹੇ ਢੀਠਾਂ ਨੂੰ ਸੁਧਾਰਨ ਲਈ ਸੁਨੀਤਾ ਯਾਦਵ ਜਿਹੇ ਹੋਰ ਅਫ਼ਸਰਾਂ ਨੂੰ ਅੱਗੇ ਆਉਣ ਦੀ ਲੋੜ ਹੈ।"
ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼
ਜਦੋਂ ਮੰਤਰੀ ਦਾ ਬੇਟਾ ਆਪਣੇ ਸਮਰਥਕਾਂ ਨੂੰ ਛੁਡਵਾਉਣ ਲਈ ਪਹੁੰਚਿਆ ਸੀ ਤਾਂ ਸੁਨੀਤਾ ਯਾਦਵ ਨੇ ਪਿਤਾ ਨਾਲ ਗੱਲ ਕਰਾਉਣ ਲਈ ਕਿਹਾ। ਉਨਾਂ ਮੰਤਰੀ ਨੂੰ ਸਵਾਲ ਕੀਤਾ ਕਿ ਜਦ ਸ਼ਹਿਰ 'ਚ ਕਰਫਿਊ ਲੱਗਾ ਹੈ ਤਾਂ ਤੁਹਾਡਾ ਬੇਟਾ ਬਿਨਾਂ ਮਾਸਕ ਪਹਿਨੇ ਬਾਹਰ ਕਿਵੇਂ ਨਿੱਕਲਿਆ? ਕੀ ਨਿਯਮ ਕਾਨੂੰਨ ਸਭ ਲਈ ਵੱਖ-ਵੱਖ ਹਨ। ਮਹਿਲਾ ਨੇ ਮੰਤਰੀ ਨੂੰ ਪੁੱਛਿਆ ਕਿ ਜਦੋਂ ਤੁਸੀਂ ਗੱਡੀ 'ਚ ਮੌਜੂਦ ਨਹੀਂ ਤਾਂ ਤੁਹਾਡੇ ਨਾਂਅ ਦੀ ਨੇਮ ਪਲੇਟ ਕਿਵੇਂ ਲੱਗੀ ਹੈ?
ਕੁਵੈਤ 'ਚ ਫਸੇ 177 ਪੰਜਾਬੀ ਪਹੁੰਚੇ ਵਾਪਸ, ਸੁਣੋ ਤਸ਼ੱਦਦ ਦੀ ਦਰਦਨਾਕ ਕਹਾਣੀ
ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ
ਪੂਰੀ ਘਟਨਾ ਦੀ ਵੀਡੀਓ ਵਾਇਰਲ ਹੈ। ਇਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਾਂਸਟੇਬਲ ਆਪਣੇ ਫਰਜ਼ ਨਿਭਾ ਰਹੀ ਹੈ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਵਿਧਾਇਕ ਦਾ ਇਲਜ਼ਾਮ ਹੈ ਕਿ ਸੁਨੀਤਾ ਯਾਦਵ ਨੇ ਉਨਾਂ ਦੇ ਬੇਟੇ ਨਾਲ ਬਦਤਮੀਜ਼ੀ ਕੀਤੀ। ਪੁਲਿਸ ਨੇ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਸਟਮ ਤੋਂ ਤੰਗ ਆਕੇ ਸੰਗੀਤਾ ਯਾਦਵ ਨੇ ਅਸਤੀਫ਼ਾ ਦੇ ਦਿੱਤਾ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ