(Source: ECI/ABP News/ABP Majha)
ਦੁਬਈ 'ਚ 16 ਤੋਂ 27 ਜੂਨ ਤੱਕ ਹੋਵੇਗੀ Women Kabaddi League, ਇੰਦੌਰ 'ਚ ਲਾਂਚ ਕੀਤੀ ਗਈ ਟ੍ਰਾਫ਼ੀ ਅਤੇ Anthem song
Women Kabaddi League: ਦੁਬਈ 'ਚ ਹੋਣ ਵਾਲੀ Women Kabaddi League 'ਚ ਦੇਸ਼ ਦੀਆਂ 8 ਟੀਮਾਂ ਹਿੱਸਾ ਲੈਣਗੀਆਂ।
Women Kabaddi League: ਦੇਸੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਦੇ ਉਦੇਸ਼ ਨਾਲ 16 ਤੋਂ 27 ਜੂਨ ਤੱਕ ਦੁਬਈ ਵਿਖੇ ਮਹਿਲਾ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਇਸ ਲੀਗ ਵਿੱਚ ਦੇਸ਼ ਭਰ ਦੀਆਂ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਬੰਗਾਲ, ਪੰਜਾਬ, ਰਾਜਸਥਾਨ, ਕਰਨਾਟਕ ਅਤੇ ਦਿੱਲੀ ਸ਼ਾਮਲ ਹਨ। ਦੁਬਈ 'ਚ ਹੋਣ ਜਾ ਰਹੀ ਇਸ ਮਹਿਲਾ ਕਬੱਡੀ ਲੀਗ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਅਤੇ ਯੂਰੋ ਸਪੋਰਟਸ 'ਤੇ ਕੀਤਾ ਜਾਵੇਗਾ।
ਲੀਗ 'ਚ ਦਿੱਲੀ ਦੇ ਬ੍ਰਾਂਡ ਅੰਬੈਸਡਰ ਮਸ਼ਹੂਰ ਅਦਾਕਾਰ ਗੋਵਿੰਦਾ ਨੂੰ ਬਣਾਇਆ ਗਿਆ ਹੈ। ਇਸ ਮੌਕੇ ਇੰਦੌਰ 'ਚ ਮਹਿਲਾ ਕਬੱਡੀ ਲੀਗ ਦੀ ਟਰਾਫੀ ਅਤੇ Anthem song ਲਾਂਚ ਕੀਤਾ ਗਿਆ। ਮਹਿਲਾ ਕਬੱਡੀ ਲੀਗ ਬਾਰੇ ਇੰਦੌਰ ਦੀ ਮੇਅਰ ਪੁਸ਼ਿਆਮਿਤਰਾ ਭਾਰਗਵ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਮੈਂ ਤੁਹਾਨੂੰ ਇਸ ਮਹਿਲਾ ਕਬੱਡੀ ਲੀਗ ਦਾ ਅਗਲਾ ਸੀਜ਼ਨ ਇੰਦੌਰ ਵਿੱਚ ਕਰਵਾਉਣ ਦੀ ਅਪੀਲ ਕਰਾਂਗਾ। ਤੁਹਾਨੂੰ ਜਿਹੜੀਆਂ ਵੀ ਸਹੂਲਤਾਂ ਦੀ ਲੋੜ ਹੋਵੇਗੀ, ਅਸੀਂ ਹਰ ਸੰਭਵ ਮਦਦ ਕਰਾਂਗੇ।
ਸਮਾਗਮ ਸਬੰਧੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਗੌਰਵ ਰਣਦੀਵ ਨੇ ਕਿਹਾ ਕਿ ਮਹਿਲਾ ਕਬੱਡੀ ਲੀਗ ਦੁਬਈ ਵਿਖੇ ਕਰਵਾਈ ਜਾ ਰਹੀ ਹੈ, ਜੋ ਆਪਣੇ ਆਪ ਵਿੱਚ ਮਹੱਤਵਪੂਰਨ ਹੈ। ਦੇਸ਼ ਦੀਆਂ ਮਹਿਲਾ ਖਿਡਾਰੀਆਂ ਨੂੰ ਇੱਕ ਚੰਗਾ ਐਕਸਪੋਜ਼ਰ ਮਿਲੇਗਾ। ਮਹਿਲਾ ਕਬੱਡੀ ਲੀਗ ਦੇ ਸਬੰਧ ਵਿੱਚ ਭਾਜਪਾ ਦੀ ਸੂਬਾ ਬੁਲਾਰੇ ਨੇਹਾ ਬੱਗਾ ਨੇ ਕਿਹਾ ਕਿ ਆਪਣੇ ਹੁਨਰ, ਜੋਸ਼ ਅਤੇ ਜਨੂੰਨ ਨਾਲ ਸਾਡੇ ਨੌਜਵਾਨ ਖਿਡਾਰੀ ਦੁਬਈ ਵਿੱਚ ਇਤਿਹਾਸ ਰਚ ਣਗੇ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਤੁਸੀਂ ਸਿਰਫ਼ ਖੇਡਾਂ ਵਿੱਚ ਹੀ ਨਹੀਂ ਸਗੋਂ ਗਲੋਬਲ ਮੰਚਾਂ ’ਤੇ ਵੀ ਨਵੇਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਹੋ। ਤੁਹਾਡੇ ਵਰਗੇ ਖਿਡਾਰੀ ਸਾਬਤ ਕਰ ਰਹੇ ਹਨ ਕਿ ਭਾਰਤ ਦਾ ਹਰ ਕੋਨਾ ਖੇਡ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ: WTC Final 2023: ਰਵੀ ਸ਼ਾਸਤਰੀ ਨੇ ਭਾਰਤੀ ਖਿਡਾਰੀਆਂ ਨੂੰ ਕਿਹਾ, ਜੇਕਰ WTC ਫਾਈਨਲ ਵਰਗੇ ਮੈਚ ਦੀ ਤਿਆਰੀ ਕਰਨੀ ਹੈ ਤਾਂ IPL...
ਭਾਜਪਾ ਬੁਲਾਰੇ ਨੇ ਕੀਤਾ ਇਹ ਦਾਅਵਾ
ਨੇਹਾ ਬੱਗਾ ਨੇ ਕਿਹਾ ਕਿ 2014 ਤੋਂ ਪਹਿਲਾਂ ਅਸੀਂ ਅੰਤਰਰਾਸ਼ਟਰੀ ਖੇਡਾਂ ਅਤੇ ਖਿਡਾਰੀਆਂ ਨੂੰ ਦੇਖਦੇ ਸੀ, ਦੇਸ਼ ਵਿੱਚ ਖਿਡਾਰੀਆਂ ਲਈ ਚੰਗਾ ਪਲੇਟਫਾਰਮ ਉਪਲਬਧ ਨਹੀਂ ਸੀ। ਕੇਂਦਰ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਖੇਡਾਂ ਦੀ ਮਹੱਤਤਾ ਨੂੰ ਸਮਝਿਆ ਗਿਆ ਹੈ। ਅੱਜ ਸਾਡੇ ਦੇਸ਼ ਦੇ ਖਿਡਾਰੀ ਓਲੰਪਿਕ ਅਤੇ ਪੈਰਾ ਉਲੰਪਿਕ ਦੋਵਾਂ ਖੇਡਾਂ ਵਿੱਚ ਤਗਮੇ ਲਿਆ ਰਹੇ ਹਨ ਅਤੇ ਵਿਸ਼ਵ ਵਿੱਚ ਭਾਰਤ ਦਾ ਨਾਮ ਉੱਚਾ ਕਰ ਰਹੇ ਹਨ। ਮਹਿਲਾ ਕਬੱਡੀ ਲੀਗ ਦੇ ਸੀਈਓ ਪ੍ਰਦੀਪ ਕੁਮਾਰ ਨਹਿਰਾ ਨੇ ਦੱਸਿਆ ਕਿ ਇਹ ਸਮਾਗਮ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: WTC ਫਾਈਨਲ 'ਚ ਹਾਰ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੂੰ ਮਿਲੀ BCCI ਤੋਂ ਚੇਤਾਵਨੀ, ਬਾਲਿੰਗ ਅਤੇ ਬੈਟਿੰਗ ‘ਤੇ ਲਿਆ ਜਾ ਸਕਦਾ ਵੱਡਾ ਫੈਸਲਾ