(Source: ECI/ABP News/ABP Majha)
WTC Final 2023: ਰਵੀ ਸ਼ਾਸਤਰੀ ਨੇ ਭਾਰਤੀ ਖਿਡਾਰੀਆਂ ਨੂੰ ਕਿਹਾ, ਜੇਕਰ WTC ਫਾਈਨਲ ਵਰਗੇ ਮੈਚ ਦੀ ਤਿਆਰੀ ਕਰਨੀ ਹੈ ਤਾਂ IPL...
India vs Australia: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਹਾਰ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਇਸ ਮੈਚ ਦੀ ਤਿਆਰੀ ਲਈ ਘੱਟੋ-ਘੱਟ 20 ਤੋਂ 25 ਦਿਨ ਦਾ ਸਮਾਂ ਮਿਲਣਾ ਚਾਹੀਦਾ ਸੀ।
Ravi Shastri Targeted Rohit Sharma And Team: ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ 'ਚ ਭਾਰਤੀ ਟੀਮ ਦੀ ਹਾਰ ਦਾ ਵੱਡਾ ਕਾਰਨ ਟੀਮ ਦੀ ਤਿਆਰੀ ਵਿੱਚ ਕਮੀ ਨੂੰ ਦੱਸਿਆ ਜਾ ਰਿਹਾ ਹੈ। ਫਾਈਨਲ ਮੈਚ 'ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅਜਿਹੇ ਮੈਚਾਂ ਦੀ ਤਿਆਰੀ ਲਈ ਘੱਟੋ-ਘੱਟ 20 ਤੋਂ 25 ਦਿਨ ਦਾ ਸਮਾਂ ਮਿਲਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਭਾਰਤੀ ਟੀਮ ਦੇ ਸਾਬਕਾ ਮੁਖੀ ਰਵੀ ਸ਼ਾਸਤਰੀ ਨੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਖਿਡਾਰੀਆਂ 'ਤੇ ਨਿਰਭਰ ਕਰਦੀਆਂ ਹਨ ਕਿ ਉਨ੍ਹਾਂ ਨੇ ਕੀ ਚੁਣਨਾ ਹੈ।
WTC ਫਾਈਨਲ 'ਚ ਹਾਰ ਤੋਂ ਬਾਅਦ ਸਟਾਰ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ ਰਵੀ ਸ਼ਾਸਤਰੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਅਜਿਹਾ ਬਿਲਕੁਲ ਨਹੀਂ ਹੋ ਸਕਦਾ ਕਿ ਤੁਹਾਨੂੰ ਸੀਰੀਜ਼ ਦੀ ਤਿਆਰੀ ਲਈ 20 ਤੋਂ 21 ਦਿਨ ਦਾ ਸਮਾਂ ਮਿਲ ਸਕੇ। ਅਜਿਹਾ ਆਖਰੀ ਵਾਰ ਸਾਲ 2021 'ਚ ਦੇਖਿਆ ਗਿਆ ਸੀ, ਜਦੋਂ ਭਾਰਤ ਨੇ ਇੰਗਲੈਂਡ ਦੌਰੇ ਲਈ 3 ਹਫਤੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦਾ ਸਾਨੂੰ ਫਾਇਦਾ ਵੀ ਹੋਇਆ ਅਤੇ ਅਸੀਂ ਉਸ ਸੀਰੀਜ਼ 'ਚ 2-1 ਨਾਲ ਅੱਗੇ ਵੀ ਰਹੇ ਸੀ।
ਇਹ ਵੀ ਪੜ੍ਹੋ: Kohli And Gambhir: ਵਿਰਾਟ ਕੋਹਲੀ ਨਾਲ ਹੋਏ ਵਿਵਾਦ 'ਤੇ ਬੋਲੇ ਗੌਤਮ ਗੰਭੀਰ, ਦੱਸਿਆ ਨਵੀਨ-ਉਲ-ਹੱਕ ਦਾ ਕਿਉਂ ਕੀਤਾ ਸਮਰਥਨ ?
ਸ਼ਾਸਤਰੀ ਨੇ ਅੱਗੇ ਕਿਹਾ ਕਿ ਉਸ ਵੇਲੇ ਅਜਿਹਾ ਇਸ ਕਰਕੇ ਹੋ ਸਕਿਆ ਕਿਉਂਕਿ ਉਸ ਵੇਲੇ ਆਈਪੀਐਲ ਕੋਰੋਨਾ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਕਾਰਨ ਅਸੀਂ ਤੈਅ ਸਮੇਂ ਤੋਂ ਪਹਿਲਾਂ ਹੀ ਇੰਗਲੈਂਡ ਪਹੁੰਚ ਗਏ ਸੀ। ਸਾਨੂੰ ਅੱਜ ਦੇ ਸਮੇਂ ਦੇ ਅਨੁਸਾਰ ਰਹਿਣਾ ਹੋਵੇਗਾ। ਜੇਕਰ ਸਾਨੂੰ ਅਜਿਹੇ ਫਾਈਨਲ ਮੁਕਾਬਲਿਆਂ ਦੀ ਤਿਆਰੀ ਦੇ ਲਈ 20 ਦਿਨ ਪਹਿਲਾਂ ਤੋਂ ਤਿਆਰੀ ਕਰਨੀ ਹੈ ਤਾਂ ਸਾਨੂੰ ਆਈ.ਪੀ.ਐੱਲ. ਛੱਡਣਾ ਪਵੇਗਾ। ਪਰ ਇਹ ਸਾਰੀਆਂ ਚੀਜ਼ਾਂ ਖਿਡਾਰੀਆਂ 'ਤੇ ਨਿਰਭਰ ਕਰਦੀਆਂ ਹਨ, ਕਿ ਉਨ੍ਹਾਂ ਨੇ ਕੀ ਚੁਣਨਾ ਹੈ।
ਉੱਥੇ ਹੀ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਇਸ ਹਾਰ ਦਾ ਮੁੱਖ ਕਾਰਨ ਰੁਝੇਵਿਆਂ ਨੂੰ ਦੱਸਿਆ ਸੀ। ਦ੍ਰਾਵਿੜ ਮੁਤਾਬਕ ਤਿਆਰੀ ਬਿਹਤਰ ਹੋ ਸਕਦੀ ਸੀ ਜੇਕਰ ਟੀਮ ਇੱਥੇ ਪ੍ਰੈਕਟਿਸ ਮੈਚ ਖੇਡਣ ਲਈ ਤਿੰਨ ਹਫ਼ਤੇ ਪਹਿਲਾਂ ਆ ਜਾਂਦੀ। ਪਰ ਅਸੀਂ ਅਜਿਹਾ ਨਹੀਂ ਕਰ ਸਕਦੇ ਸੀ। ਹਾਲਾਂਕਿ, ਮੈਂ ਇਸ ਹਾਰ ਨੂੰ ਲੈ ਕੇ ਕੋਈ ਬਹਾਨਾ ਜਾਂ ਸ਼ਿਕਾਇਤ ਨਹੀਂ ਕਰ ਰਿਹਾ ਹਾਂ।
ਇਹ ਵੀ ਪੜ੍ਹੋ: CSK ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਰਚਾਇਆ ਵਿਆਹ, ਜਾਣੋ ਕੌਣ ਹੈ ਪਤਨੀ Nabha Gaddamwar ?