ਪੜਚੋਲ ਕਰੋ

Women's Day 2022: ਜਾਣੋ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਹਿਲਾ ਦਿਵਸ, ਜਾਣੋ ਇਸ ਦਾ ਇਤਿਹਾਸ, ਮਹੱਤਵ, ਇਸ ਸਾਲ ਦੀ ਥੀਮ

ਕਿਹਾ ਜਾਂਦਾ ਹੈ ਕਿ ਜੇਕਰ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ। ਉਹ ਮਾਂ ਹੈ, ਘਰੇਲੂ ਔਰਤ ਹੈ, ਕਾਰੋਬਾਰੀ ਹੈ, ਅਧਿਆਪਕ ਹੈ, ਡਾਕਟਰ ਹੈ, ਇੰਜਨੀਅਰ ਹੈ, ਪੁਲਿਸ ਹੈ, ਕੀ ਨਹੀਂ ਹੈ।

International Women's Day: ਕਿਹਾ ਜਾਂਦਾ ਹੈ ਕਿ ਜੇਕਰ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ। ਉਹ ਮਾਂ ਹੈ, ਘਰੇਲੂ ਔਰਤ ਹੈ, ਕਾਰੋਬਾਰੀ ਹੈ, ਅਧਿਆਪਕ ਹੈ, ਡਾਕਟਰ ਹੈ, ਇੰਜਨੀਅਰ ਹੈ, ਪੁਲਿਸ ਹੈ, ਕੀ ਨਹੀਂ ਹੈ। ਮਹਿਲਾ ਦਿਵਸ ਔਰਤਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦਾ ਹੈ। ਇਹ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਔਰਤਾਂ ਦੀ ਸਫਲਤਾ, ਦ੍ਰਿੜਤਾ, ਸ਼ਕਤੀਕਰਨ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ। ਔਰਤਾਂ ਨਾਲ ਹੋ ਰਹੇ ਅਨਿਆਂ 'ਤੇ ਆਵਾਜ਼ ਉਠਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਸ਼ਕਤੀਕਰਨ 'ਤੇ ਵੀ ਜ਼ੋਰ ਦਿੱਤਾ ਗਿਆ। ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) 8 ਮਾਰਚ ਨੂੰ ਮਨਾਇਆ ਜਾਵੇਗਾ।

ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦੀ ਥੀਮ (International Women's Day 2022 Theme)
ਇਸ ਸਾਲ ਮਹਿਲਾ ਦਿਵਸ ਦਾ ਥੀਮ ਹੈ Gender Equality Today For A Sustainable Tomorrow, ਭਾਵ ਇੱਕ ਬਿਹਤਰ ਕੱਲ੍ਹ ਲਈ ਅੱਜ ਲਿੰਗ ਭੇਦਭਾਵ ਨੂੰ ਖਤਮ ਕਰਨਾ ਹੋਵੇਗਾ। ਜਾਣੇ-ਅਣਜਾਣੇ ਵਿੱਚ ਅੱਜ ਵੀ ਔਰਤਾਂ ਨੂੰ ਹਰ ਖੇਤਰ ਵਿੱਚ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਇਸ ਸਾਲ ਦੀ ਥੀਮ ਇਸ 'ਤੇ ਆਧਾਰਿਤ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ (International Women's Day History)
ਇਤਿਹਾਸ ਵਿੱਚ ਝਾਤ ਮਾਰੀਏ ਤਾਂ ਔਰਤਾਂ ਕੋਲ ਉਹ ਅਧਿਕਾਰ ਅਤੇ ਸਾਧਨ ਨਹੀਂ ਸਨ ਜੋ ਮਰਦਾਂ ਕੋਲ ਸੀ ਤੇ ਜੋ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸਨ। ਉਨ੍ਹਾਂ ਦੇ ਕੰਮ ਦੇ ਘੰਟੇ ਲੰਬੇ ਸਨ, ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਸੀ। 1908 ਵਿੱਚ ਇਸ ਵਿਤਕਰੇ ਅਤੇ ਜ਼ੁਲਮ ਨੂੰ ਲੈ ਕੇ ਔਰਤਾਂ ਵਿੱਚ ਬਹਿਸ ਛਿੜ ਗਈ ਤੇ ਅੰਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਤਕਰੀਬਨ 15000 ਔਰਤਾਂ ਨੇ ਨਿਊਯਾਰਕ ਦੀਆਂ ਸੜਕਾਂ ’ਤੇ ਰੈਲੀ ਕੱਢੀ। 1910 ਵਿੱਚ ਕੰਮਕਾਜੀ ਔਰਤਾਂ ਦੇ ਸਬੰਧ ਵਿੱਚ ਕੋਪਨਹੇਗਨ ਵਿੱਚ ਇੱਕ ਕਾਨਫਰੰਸ ਹੋਈ।

1911 ਵਿੱਚ, ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਨੇਤਾ ਕਲਾਰਾ ਜੇਟਕਿਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰਸਤਾਵ ਰੱਖਿਆ ਤੇ ਇਸ ਨੂੰ 19 ਮਾਰਚ ਨੂੰ ਮਨਾਇਆ। ਇਸ ਦੇ ਨਾਲ ਹੀ 1913-1914 ਵਿਚ, ਰੂਸ ਵਿੱਚ 23 ਫਰਵਰੀ ਨੂੰ ਪਹਿਲਾ ਮਹਿਲਾ ਦਿਵਸ ਮਨਾਇਆ ਗਿਆ ਅਤੇ ਬਾਅਦ ਵਿੱਚ ਇਸ ਨੂੰ ਵਿਸ਼ਵ ਪੱਧਰ 'ਤੇ 8 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਸੰਯੁਕਤ ਰਾਸ਼ਟਰ ਵਿੱਚ ਮਹਿਲਾ ਦਿਵਸ ਮਨਾਉਣਾ 1975 ਵਿੱਚ ਸ਼ੁਰੂ ਹੋਇਆ ਸੀ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ (International Women's Day Significance/Importance)
ਇਹ ਦਿਨ ਸਿਰਫ਼ ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਇਸ ਨੂੰ ਕੈਲੰਡਰ ਵਿੱਚ ਦਿਖਾਉਣਾ ਹੁੰਦਾ ਹੈ, ਸਗੋਂ ਇਸ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਔਰਤਾਂ ਹਨ ਜੋ ਤੰਗ-ਪ੍ਰੇਸ਼ਾਨ ਦਾ ਸ਼ਿਕਾਰ ਹਨ, ਸਿੱਖਿਆ ਤੋਂ ਵਾਂਝੀਆਂ ਹਨ, ਭਰੂਣ ਹੱਤਿਆ ਕਰਨ ਲਈ ਮਜ਼ਬੂਰ ਹਨ, ਜਿਨ੍ਹਾਂ ਕੋਲ ਕੰਮ ਦਾ ਕੋਈ ਸਾਧਨ ਨਹੀਂ ਹੈ ਜਾਂ ਭੁੱਖਮਰੀ ਵਿੱਚ ਰਹਿ ਰਹੀਆਂ ਹਨ।  ਲੋੜ ਹੈ ਉਨ੍ਹਾਂ ਲਈ ਆਵਾਜ਼ ਬੁਲੰਦ ਕਰਨ ਤੇ ਇਸ ਵਿਤਕਰੇ ਨੂੰ ਘੱਟ ਕਰਨ ਦੀ, ਇਸੇ ਲਈ ਅੱਜ ਵੀ ਇਸ ਦਿਨ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਸਾਲ ਪਹਿਲਾਂ ਸੀ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Advertisement
ABP Premium

ਵੀਡੀਓਜ਼

SGPC Warning to Kangana Ranaut | ਕੰਗਨਾ ਦੀ ਭੜਕਾਊ ਬਿਆਨਬਾਜ਼ੀ 'ਤੇ SGPC ਦੀ ਚਿਤਾਵਨੀAmritpal Father | ਮੁਲਾਕਾਤ ਤੋਂ ਬਾਅਦ ਪਿਤਾ ਨੇ ਦੱਸਿਆ ਅੰਮ੍ਰਿਤਪਾਲ ਦਾ ਹਾਲAmritpal Mother Big statement | ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨLudhiana Shiv Sena | ਨਿਹੰਗ ਸਿੰਘਾਂ ਨੇ ਜਾਰੀ ਕੀਤੀ ਵੀਡੀਓ, ਦੱਸੀ ਹਮਲੇ ਦੀ ਵਜ੍ਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Embed widget